ਫ਼ਿਲਮ 'ਬਲੈਕੀਆ 2' ਦੀ ਸ਼ੂਟਿੰਗ ਸ਼ੁਰੂ, ਸਾਊਥ ਫ਼ਿਲਮਾਂ ’ਚ ਵੱਧ ਨਜ਼ਰ ਆਉਣਗੇ ਸੰਜੇ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

Friday, Oct 21, 2022 - 06:00 PM (IST)

ਫ਼ਿਲਮ 'ਬਲੈਕੀਆ 2' ਦੀ ਸ਼ੂਟਿੰਗ ਸ਼ੁਰੂ, ਸਾਊਥ ਫ਼ਿਲਮਾਂ ’ਚ ਵੱਧ ਨਜ਼ਰ ਆਉਣਗੇ ਸੰਜੇ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਸਮੇਂ ਤੋਂ ਸਾਊਥ ਫ਼ਿਲਮਾਂ ’ਚ ਕੰਮ ਕਰ ਰਹੇ ਹਨ। ਹਾਲ ਹੀ ’ਚ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਾਊਥ ਦੀਆਂ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੇ ਹਨ।ਇਸ ਦੇ ਨਾਲ ਵੱਡੀ ਖ਼ਬਰ ਇਹ ਵੀ ਹੈ ਕਿ ਠੱਗ ਸੁਕੇਸ਼ ਚੰਦਰਸ਼ੇਖਰ ਵਲੋਂ ਰੋਹਿਣੀ ਜੇਲ੍ਹ ਤੋਂ ਚਲਾਏ ਜਾ ਰਹੇ ਸੰਗਠਿਤ ਅਪਰਾਧ ਗਿਰੋਹ ’ਚ ਦਿੱਲੀ ਜੇਲ੍ਹ ਵਿਭਾਗ ਦੇ 82 ਅਧਿਕਾਰੀਆਂ ਦੀ ਇਸ ਮਾਮਲੇ ’ਚ ਭੂਮਿਕਾ ਸੀ।  ਅੱਜ ਤੁਹਾਨੂੰ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਇਸ ਪ੍ਰਕਾਰ ਹਨ :-

ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ’ਚ ਨਜ਼ਰ ਆਏ ਫ਼ਿਲਮੀ ਸਿਤਾਰੇ, ਕੈਟਰੀਨਾ-ਐਸ਼ਵਰਿਆ ਨੇ ਲਗਾਏ ਚਾਰ-ਚੰਨ

ਇਸ ਸਾਲ ਦੀਵਾਲੀ 24 ਅਕਤੂਬਰ ਯਾਨੀ ਸੋਮਵਾਰ ਨੂੰ ਮਨਾਈ ਜਾਵੇਗੀ। ਅਜਿਹੇ ’ਚ ਹਰ ਕੋਈ ਇਸ ਤਿਉਹਾਰ ਮਨਾਉਣ ਲਈ ਉਤਸ਼ਾਹਿਤ ਹੈ। ਫ਼ਿਲਮੀ ਗਲਿਆਰਿਆਂ ’ਚ ਵੀ ਦੀਵਾਲੀ ਪਾਰਟੀ ਸ਼ੁਰੂ ਹੋ ਗਈ ਹੈ। ਬੀਤੀ ਰਾਤ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਆਪਣੇ ਘਰ 'ਤੇ ਦੀਵਾਲੀ ਦਾ ਸ਼ਾਨਦਾਰ ਆਯੋਜਨ ਕੀਤਾ ਸੀ। ਜਿਸ 'ਚ ਫ਼ਿਲਮੀ ਸਿਤਾਰੇ ਦੀਵਾਲੀ ਪਾਰਟੀ ’ਚ ਸ਼ਾਮਲ ਹੋਏ। ਐਸ਼ਵਰਿਆ ਰਾਏ ਤੋਂ ਲੈ ਕੇ ਕੈਟਰੀਨਾ ਕੈਫ਼ ਨੇ ਇਸ ਪਾਰਟੀ ’ਚ ਚਾਰ-ਚੰਨ ਲਗਾਏ।

ਠੱਗ ਸੁਕੇਸ਼ ਚੰਦਰਸ਼ੇਖਰ ਮਾਮਲੇ ’ਚ 82 ਜੇਲ ਅਧਿਕਾਰੀਆਂ ਦੀ ਹੋਵੇਗੀ ਜਾਂਚ

ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਠੱਗ ਸੁਕੇਸ਼ ਚੰਦਰਸ਼ੇਖਰ ਵਲੋਂ ਰੋਹਿਣੀ ਜੇਲ ਤੋਂ ਚਲਾਏ ਜਾ ਰਹੇ ਸੰਗਠਿਤ ਅਪਰਾਧ ਗਿਰੋਹ ਵਿਚ ਦਿੱਲੀ ਜੇਲ ਵਿਭਾਗ ਦੇ 82 ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਲਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਊ.) ਨੂੰ ਇਜਾਜ਼ਤ ਦੇ ਦਿੱਤੀ ਹੈ। ਉਪ ਰਾਜਪਾਲ ਨੇ ਇਹ ਵੀ ਗੌਰ ਕੀਤਾ ਹੈ ਕਿ ਜੇਲ ਵਿਭਾਗ ਮੌਜੂਦਾ ’ਚ ਜੇਲ ’ਚ ਬੰਦ ਆਮ ਆਦਮੀ ਪਾਰਟੀ (ਆਪ) ਨੇਤਾ ਤੇ ਮੰਤਰੀ ਸਤੇਂਦਰ ਜੈਨ ਦੇ ਅਧੀਨ ਸੀ ਤੇ ਉਸ ਦੌਰਾਨ ਕੈਦੀਆਂ ਕੋਲੋਂ ਮੋਬਾਇਲ ਫੋਨ ਜ਼ਬਤ ਕੀਤੇ ਜਾਣ ਸਮੇਤ ਕਈ ਗੰਭੀਰ ਵਿਵਾਦ ਹੋਏ।

ਸਾਊਥ ਦੀਆਂ ਫ਼ਿਲਮਾਂ ’ਚ ਵੱਧ ਨਜ਼ਰ ਆਉਣਗੇ ਸੰਜੇ ਦੱਤ, ਕਿਹਾ- ‘ਸਾਊਥ ’ਚ ਬਹੁਤ ਪਿਆਰ ਅਤੇ ਊਰਜਾ...’

ਬਾਲੀਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਸਮੇਂ ਤੋਂ ਸਾਊਥ ਫ਼ਿਲਮਾਂ ’ਚ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰ ਦੀ ਦੂਜੀ ਕੰਨੜ ਫ਼ਿਲਮ ‘ਕੇਡੀ ਦਿ ਡੇਵਿਲ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ’ਚ ਫ਼ਿਲਮ ਦਾ ਹਿੰਦੀ ਟਾਈਟਲ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦੇ ਈਵੈਂਟ ਦੌਰਾਨ ਸੰਜੇ ਨੇ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਾਊਥ ਦੀਆਂ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੇ ਹਨ।

ਫ਼ਿਲਮ 'ਬਲੈਕੀਆ 2' ਦੀ ਸ਼ੂਟਿੰਗ ਸ਼ੁਰੂ, ਦੇਵ ਖਰੌੜ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਪੰਜਾਬੀ ਅਦਾਕਾਰ ਦੇਵ ਖਰੌੜ ਨੇ ਸੋਸ਼ਲ ਮੀਡੀਆ ਇਕ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਦਿੱਤੀ ਹੈ। ਦਰਅਸਲ, ਦੇਵ ਖਰੌੜ ਨੇ ਆਪਣੀ ਆਉਣ ਵਾਲੀ ਫ਼ਿਲਮ 'ਬਲੈਕੀਆ 2' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਦੇਵ ਖਰੌੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਘੋੜਸਵਰੀ ਸਿੱਖਦੇ ਹੋਏ ਨਜ਼ਰ ਆ ਰਿਹਾ ਹੈ। 

ਨੀਆ ਸ਼ਰਮਾ ਦੇ ਮਾਂ ਕਾਲੀ ਦੇ ਰੂਪ ਨੂੰ ਵੇਖ ਖੜ੍ਹੇ ਹੋਏ ਲੋਕਾਂ ਦੇ ਰੌਂਗਟੇ, ਵੀਡੀਓ ਵਾਇਰਲ

ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ 'ਚ ਹੈ। ਇਸ ਸ਼ੋਅ 'ਚ ਮੁਕਾਬਲੇਬਾਜ਼ਾਂ ਦਾ ਦਮਦਾਰ ਪ੍ਰਦਰਸ਼ਨ ਪ੍ਰਸ਼ੰਸਕਾਂ ਨੂੰ ਹਰ ਵਾਰ ਹੈਰਾਨ ਕਰ ਰਿਹਾ ਹੈ। ਕਈ ਵਾਰ ਮੁਕਾਬਲੇਬਾਜ਼ਾਂ ਦੇ ਡਾਂਸ ਨੂੰ ਦੇਖ ਕੇ ਜੱਜ ਵੀ ਆਪਣੀ ਕੁਰਸੀ ਸੰਭਾਲਣ ਲਈ ਮਜ਼ਬੂਰ ਹੋ ਜਾਂਦੇ ਹਨ। ਅਜਿਹੇ 'ਚ ਸ਼ੋਅ ਦਾ ਆਉਣ ਵਾਲਾ ਐਪੀਸੋਡ ਬੇਹੱਦ ਖ਼ਾਸ ਹੋਣ ਵਾਲਾ ਹੈ। ਇਸ ਵਾਰ ਦਰਸ਼ਕਾਂ ਨੂੰ ਮੁਕਾਬਲੇਬਾਜ਼ਾਂ ਦਾ ਧਮਾਕੇਦਾਰ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। ਇਸ ਵੀਕੈਂਡ ਦੀਵਾਲੀ ਸਪੈਸ਼ਲ ਐਪੀਸੋਡ 'ਚ ਕੁਝ ਅਜਿਹਾ ਦੇਖਣ ਨੂੰ ਮਿਲੇਗਾ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋਸ਼ ਉੱਡ ਜਾਓਗੇ।

 ਅਕਸ਼ੈ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਨੂੰ ਮਿਲੀ ਪਹਿਲੀ ਸਮੀਖਿਆ, ਫ਼ਿਲਮ ਨੂੰ ਦੇਖਣ ਤੋਂ ਪਹਿਲਾਂ ਜਾਣੋ ਰੀਵਿਊ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ 25 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਦੱਸ ਦੇਈਏ ਇਸ ਸਾਲ ਸਿਨੇਮਾ ’ਚ ਰਿਲੀਜ਼ ਹੋਣ ਵਾਲੀ ਅਕਸ਼ੈ ਕੁਮਾਰ ਦੀ ਇਹ ਚੌਥੀ ਫ਼ਿਲਮ ਹੈ। ਹਾਲ ਹੀ ’ਚ ‘ਰਾਮ ਸੇਤੂ’ ਦਾ ਰੀਵਿਊ ਸਾਹਮਣੇ ਆਇਆ ਹੈ। ਦੁਬਈ ਸੈਂਸਰ ਬੋਰਡ ਦੇ ਮੈਂਬਰ ਉਮਰ ਸੰਧੂ ਨੇ ਫ਼ਿਲਮ ਦੇਖੀ ਹੈ ਅਤੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਉਨ੍ਹਾਂ ਨੇ ਫ਼ਿਲਮ ਨੂੰ ਐਵਰੇਜ ਦੱਸਿਆ ਹੈ। ਉਮਰ ਸੰਧੂ ਨੇ ਫ਼ਿਲਮ ਨੇ ਟਵਿਟਰ ’ਤੇ ਲਿਖਿਆ ਕਿ ‘ਮੈਂ ਰਾਮ ਸੇਤੂ ਦੇਖੀ ਹੈ ਅਤੇ ਫ਼ਿਲਮ ਪੂਰੀ ਤਰ੍ਹਾਂ ਐਵਰੇਜ ਹੈ। 


author

Shivani Bassan

Content Editor

Related News