Bday Spl: ਅੱਜ ਹੈ ਟੀ.ਵੀ. ਜਗਤ ਦੇ ਮਸ਼ਹੂਰ ਹੋਸਟ ਮਨੀਸ਼ ਪਾਲ ਦਾ ਜਨਮਦਿਨ, ਜਾਣੋ ਕੁਝ ਖਾਸ ਗੱਲਾਂ

Sunday, Aug 04, 2024 - 01:02 PM (IST)

Bday Spl: ਅੱਜ ਹੈ ਟੀ.ਵੀ. ਜਗਤ ਦੇ ਮਸ਼ਹੂਰ ਹੋਸਟ ਮਨੀਸ਼ ਪਾਲ ਦਾ ਜਨਮਦਿਨ, ਜਾਣੋ ਕੁਝ ਖਾਸ ਗੱਲਾਂ

ਬਾਲੀਵੁੱਡ ਡੈਸਕ- ਟੀ.ਵੀ. ਜਗਤ ਦੇ ਮਸ਼ਹੂਰ ਹੋਸਟ ਮਨੀਸ਼ ਪਾਲ ਆਏ ਦਿਨ ਸੁਰਖੀਆਂ 'ਚ ਰਹਿੰਦੇ ਹਨ। ਉਹ ਆਪਣੀ ਹੋਸਟਿੰਗ ਕਾਰਨ ਮਸ਼ਹੂਰ ਹਨ।  ਮਨੀਸ਼ ਪਾਲ ਆਏ ਦਿਨ ਕਿਸੇ ਨਾਲ ਕਿਸੇ ਸ਼ੋਅ 'ਚ ਨਜ਼ਰ ਆਉਂਦੇ ਰਹਿੰਦੇ ਹਨ। ਹਾਲਾਂਕਿ ਮਨੀਸ਼ ਪਾਲ ਨੇ ਕਈ ਫ਼ਿਲਮਾਂ ਵੀ ਕੀਤੀਆਂ ਹਨ ਪਰ ਫ਼ਿਲਮੀ ਦੁਨੀਆ 'ਚ ਉਨ੍ਹਾਂ ਨੂੰ ਓਨੀ ਸਫ਼ਲਤਾ ਨਹੀਂ ਮਿਲੀ ਜਿੰਨੀ ਉਨ੍ਹਾਂ ਨੂੰ ਹੋਸਟ ਦੇ ਤੌਰ 'ਤੇ ਮਿਲੀ ਹੈ। ਛੋਟੇ ਪਰਦੇ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੇ ਅਦਾਕਾਰ, ਹੋਸਟ ਅਤੇ ਐਂਕਰ ਮਨੀਸ਼ ਪਾਲ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਮਨੀਸ਼ ਪਾਲ ਹਰ ਕਿਸੇ ਦਾ ਪਸੰਦੀਦਾ ਹੋਸਟ ਹਨ। ਉਹ ਆਪਣੀ ਜ਼ਬਰਦਸਤ ਅਦਾਕਾਰੀ, ਕਾਮੇਡੀਅਨ ਤੇ ਇੱਕ ਚੰਗੇ ਅਭਿਨੇਤਾ ਤੇ ਗਾਇਕ ਵੀ ਹਨ। ਆਓ ਜਾਣਦੇ ਹਾਂ ਮਨੀਸ਼ ਪਾਲ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਬਾਰੇ। 

PunjabKesari

ਮਨੀਸ਼ ਦਾ ਜਨਮ

ਮਨੀਸ਼ ਦਾ ਜਨਮ 3 ਅਗਸਤ, 1981 ਨੂੰ ਮੁੰਬਈ 'ਚ ਹੋਇਆ ਸੀ, ਹਾਲਾਂਕਿ ਉਸ ਦਾ ਪਾਲਣ-ਪੋਸ਼ਣ ਦਿੱਲੀ 'ਚ ਹੋਇਆ ਸੀ। ਮਨੀਸ਼ ਨੇ ਏਪੀਜੇ ਸਕੂਲ, ਸ਼ੇਖ ਸਰਾਏ, ਦਿੱਲੀ ਤੋਂ ਪੜ੍ਹਾਈ ਕੀਤੀ ਅਤੇ ਸਕੂਲ ਦੀ ਪੜ੍ਹਾਈ ਤੋਂ ਬਾਅਦ, ਉਸ ਨੇ ਦਿੱਲੀ ਯੂਨੀਵਰਸਿਟੀ ਦੇ ਵੋਕੇਸ਼ਨਲ ਸਟੱਡੀਜ਼ ਕਾਲਜ ਤੋਂ ਟੂਰਿਜ਼ਮ 'ਚ ਬੀ.ਏ. ਮਨੀਸ਼ ਨੇ ਸਕੂਲ ਅਤੇ ਕਾਲਜ ਦੌਰਾਨ ਸੱਭਿਆਚਾਰਕ ਸਮਾਗਮਾਂ ਦੀ ਮੇਜ਼ਬਾਨੀ ਕਰਨੀ ਸ਼ੁਰੂ ਕਰ ਦਿੱਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਸ਼ਿਫਟ ਹੋ ਗਏ।

PunjabKesari

ਮਨੀਸ਼ ਪਾਲ ਦਾ ਫ਼ਿਲਮੀ ਸਫਰ

ਸਾਲ 2002 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਚੈਨਲ ਸਟਾਰ ਪਲੱਸ ਦੇ ਪ੍ਰੋਗਰਾਮ 'ਸੰਡੇ ਟੈਂਗੋ' ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਦੌਰਾਨ, ਉਸ ਨੇ ਜ਼ੀ ਮਿਊਜ਼ਿਕ 'ਤੇ ਵੀਜੇ ਵਜੋਂ ਵੀ ਕੰਮ ਕੀਤਾ। ਇਸ ਦੇ ਨਾਲ, ਉਹ ਇੱਕ ਰੇਡੀਓ ਜੌਕੀ ਬਣ ਗਿਆ ਅਤੇ ਰੇਡੀਓ ਸਿਟੀ ਦੇ ਸਵੇਰ ਦੇ ਸ਼ੋਅ 'ਕਸਾਕੇ ਮੁੰਬਈ' ਦੀ ਮੇਜ਼ਬਾਨੀ ਕੀਤੀ। ਇਸ ਤਰ੍ਹਾਂ ਉਸ ਦੇ ਕਰੀਅਰ ਨੇ ਆਪਣਾ ਰਾਹ ਲੱਭ ਲਿਆ।ਮਨੀਸ਼ ਨੇ ਸਟਾਰ ਵਨ 'ਤੇ ਪ੍ਰਸਾਰਿਤ ਹੋਣ ਵਾਲੇ ਟੀਵੀ ਸੀਰੀਅਲ 'ਭੂਤ ਬਣਨਾ ਦੋਸਤ' 'ਚ ਭੂਤ ਦਾ ਕਿਰਦਾਰ ਨਿਭਾਇਆ ਸੀ।

ਇਹ ਖ਼ਬਰ ਵੀ ਪੜ੍ਹੋ - Kangana Ranaut 'ਤੇ ਭੜਕੇ ਸ਼ੰਕਰਾਚਾਰੀਆ, ਅਦਾਕਾਰਾ 'ਤੇ ਲਾਏ ਇਹ ਗੰਭੀਰ ਦੋਸ਼

ਇਸ ਤੋਂ ਬਾਅਦ ਉਨ੍ਹਾਂ ਨੇ 'ਰਾਧਾ ਕੀ ਬੇਟੀਆਂ ਕੁਝ ਕਰ ਦੇਖਾਂਗੀ', 'ਜ਼ਿੰਦਦਿਲ', 'ਵ੍ਹੀਲ ਘਰ ਘਰ ਮੈਂ', 'ਲਵ ਗੁਰੂ ਦੇ ਨਾਲ ਕਹਾਣੀ ਸ਼ੂਰੂ' ਵਰਗੇ ਕਈ ਸੀਰੀਅਲਾਂ 'ਚ ਕੰਮ ਕੀਤਾ। ਸੀਰੀਅਲਾਂ 'ਚ ਸਫਲਤਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ ਨਾਲ ਫਿਲਮ 'ਤੀਸ ਮਾਰ ਖਾਨ' (2010) 'ਚ ਕੰਮ ਕੀਤਾ। ਲੀਡ ਐਕਟਰ ਦੇ ਤੌਰ 'ਤੇ ਉਨ੍ਹਾਂ ਨੇ 2013 'ਚ 'ਮਿਕੀ ਵਾਇਰਸ' 'ਚ ਕੰਮ ਕੀਤਾ ਸੀ। ਅਦਾਕਾਰੀ ਦੇ ਨਾਲ, ਉਸਨੇ ਇੱਕ ਈਵੈਂਟ ਹੋਸਟ ਦੇ ਤੌਰ 'ਤੇ ਆਪਣਾ ਕਰੀਅਰ ਵੀ ਜਾਰੀ ਰੱਖਿਆ; ਉਸਨੇ ਟੀਵੀ ਰਿਐਲਿਟੀ ਸ਼ੋਅ ਦੇ ਨਾਲ-ਨਾਲ ਕਈ ਪੁਰਸਕਾਰ ਪ੍ਰੋਗਰਾਮਾਂ ਦੀ ਮੇਜ਼ਬਾਨੀ ਵੀ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News