ਕੱਲ ਨੂੰ ਰਿਲੀਜ਼ ਹੋਵੇਗਾ ‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ਦਾ ਗੀਤ ‘ਤੋੜ ਨੀ ਕੋਈ’

Sunday, Feb 26, 2023 - 05:46 PM (IST)

ਕੱਲ ਨੂੰ ਰਿਲੀਜ਼ ਹੋਵੇਗਾ ‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ਦਾ ਗੀਤ ‘ਤੋੜ ਨੀ ਕੋਈ’

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਫ਼ਿਲਮ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਦੁਨੀਆ ਭਰ ’ਚ ਵੱਡੇ ਪੱਧਰ ’ਤੇ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ਦਾ ਕੱਲ ਯਾਨੀ 27 ਫਰਵਰੀ ਨੂੰ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ‘ਤੋੜ ਨੀ ਕੋਈ’ ਹੈ। ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ ਨੇ ਦਿੱਤੀ ਹੈ, ਜੋ ਇਸ ਫ਼ਿਲਮ ’ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨੇ ਨਵੇਂ ਫੋਟੋਸ਼ੂਟ ’ਚ ਦਿਖਾਇਆ ਬੋਲਡ ਅੰਦਾਜ਼, ਦੇਖ ਪ੍ਰਸ਼ੰਸਕ ਹੋਏ ਖ਼ੁਸ਼

ਗੀਤ ਨੂੰ ਸੰਗੀਤ ਐਵਾ ਸਰਾ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਅੰਮ੍ਰਿਤ ਮਾਨ ਵਲੋਂ ਲਿਖੇ ਗਏ ਹਨ। ਗੀਤ ਜੈੱਮ ਟਿਊਨਜ਼ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗਾ।

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ। ਫ਼ਿਲਮ ਦੁਨੀਆ ਭਰ ’ਚ ਜ਼ੀ ਸਟੂਡੀਓਜ਼ ਤੇ ਬੰਕਜ ਬੱਤਰਾ ਫ਼ਿਲਮਜ਼ ਦੇ ਬੈਨਰ ਹੇਠ 8 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News