ਸੰਪੂਰਨ ਕਲਾਕਾਰ ਬਣਨ ਦਾ ਸ਼ੁਰੂ ਤੋਂ ਹੀ ਸੀ ਕੀੜਾ : ਧਵਨੀ ਭਾਨੂੰਸ਼ਾਲੀ

Saturday, Sep 21, 2024 - 10:20 AM (IST)

ਚੰਡੀਗੜ੍ਹ- ਗਾਇਕਾ ਧਵਨੀ ਭਾਨੂੰਸ਼ਾਲੀ ਗਾਇਕੀ ’ਚ ਪਹਿਲਾਂ ਹੀ ਆਪਣੀ ਪ੍ਰਤਿਭਾ ਦਿਖਾ ਚੁੱਕੀ ਹੈ। ਹੁਣ ਉਨ੍ਹਾਂ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਅਭਿਨੇਤਰੀ ਫਿਲਮ 'ਕਹਾਂ ਸ਼ੁਰੂ ਕਹਾਂ ਖ਼ਤਮ' 'ਚ ਨਜ਼ਰ ਆ ਰਹੀ ਹੈ। ਫਿਲਮ ਦੀ ਕਹਾਣੀ ਵਿਆਹ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਫਿਲਮ 20 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਧਵਨੀ ਤੇ ਆਸ਼ਿਮ ਨਾਲ ਸੁਪ੍ਰੀਆ ਪਿਲਗਾਂਵਕਰ, ਰਾਕੇਸ਼ ਬੇਦੀ, ਸੋਨਾਲੀ ਸਚਦੇਵ, ਰਾਜੇਸ਼ ਸ਼ਰਮਾ, ਅਖਿਲੇਂਦਰ ਮਿਸ਼ਰਾ, ਚਿਤਰੰਜਨ ਤ੍ਰਿਪਾਠੀ, ਵਿਕਰਮ ਕੋਚਰ, ਹਿਮਾਂਸ਼ੂ ਕੋਹਲੀ ਤੇ ਵਿਕਾਸ ਵਰਮਾ ਸਮੇਤ ਕਈ ਕਲਾਕਾਰ ਹਨ। ਫਿਲਮ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਧਵਨੀ ਭਾਨੂੰਸ਼ਾਲੀ

ਤੁਹਾਨੂੰ ਗਾਇਕੀ ਦੇ ਨਾਲ-ਨਾਲ ਅਦਾਕਾਰੀ ਕਰਨ ਦੀ ਇੱਛਾ ਕਦੋਂ ਹੋਈ?

-ਮੇਰੇ ਅੰਦਰ ਹਮੇਸ਼ਾ ਇਕ ਕੀੜਾ ਸੀ ਕਿ ਮੈਂ ਇਕ ਸੰਪੂਰਨ ਕਲਾਕਾਰ ਬਣਨਾ ਹੈ। ਅਦਾਕਾਰੀ ਦਾ ਕੀੜਾ ਥੋੜ੍ਹੇ ਸਮੇਂ ਬਾਅਦ ਆਇਆ। ਅਦਾਕਾਰੀ ਜਾਂ ਸੰਗੀਤ ਬਾਰੇ ਵੀ ਕਦੇ ਸੋਚਿਆ ਨਹੀਂ ਸੀ। ਲਾਕਡਾਊਨ ਦੌਰਾਨ ਮੈਂ ਥੋੜ੍ਹਾ ਸਿੱਖਣਾ ਸ਼ੁਰੂ ਕੀਤਾ ਤੇ ਉਹ ਵੀ ਇਸ ਲਈ ਕਿ ਮਿਊਜ਼ਿਕ ਵੀਡੀਓ ’ਚ ਥੋੜ੍ਹੀ ਮਦਦ ਹੋ ਜਾਵੇ। ਜਦੋਂ ਮੈਂ ਹੌਲੀ-ਹੌਲੀ ਪਲੇਅ ਕਰਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਅਦਾਕਾਰ ਮਿਲੇ ਤੇ ਉਨ੍ਹਾਂ ਨਾਲ ਸਮਾਂ ਬਿਤਾਉਣਾ ਸ਼ੁਰੂ ਕੀਤਾ। ਉਦੋਂ ਲੱਗਾ ਕਿ ਇਸ ਨੂੰ ਥੋੜ੍ਹਾ ਹੋਰ ਗੰਭੀਰਤਾ ਨਾਲ ਲਿਆ ਜਾ ਸਕਦਾ ਹੈ। ਇਸੇ ਦੌਰਾਨ ‘ਕਹਾਂ ਸ਼ੁਰੂ ਕਹਾਂ ਖ਼ਤਮ’ ਸ਼ੁਰੂ ਹੋਈ ਅਤੇ ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ। ਮੈਂ ਪਹਿਲੀ ਵਾਰ ਲਕਸ਼ਮਣ ਸਰ ਨਾਲ ਕੰਮ ਕਰ ਕੇ ਬਹੁਤ ਖ਼ੁਸ਼ ਹਾਂ। ਉਨ੍ਹਾਂ ਨੇ ਮੇਰੇ ’ਤੇ ਭਰੋਸਾ ਪ੍ਰਗਟਾਇਆ। ਜੋ ਚੀਜ਼ ਸਮਝ ਨਹੀਂ ਸੀ ਆਉਂਦੀ, ਉਸ ਲਈ ਉਹ ਹਮੇਸ਼ਾ ਹੀ ਤਿਆਰ ਰਹਿੰਦੇ ਸਨ। ਮੈੈਂ ਇਸ ਮੌਕੇ ਨੂੰ ਗੁਆਉਣਾ ਨਹੀਂ ਸੀ ਚਾਹੁੰਦੀ, ਇਸ ਲਈ ਮੈਂ ਬਹੁਤ ਮਿਹਨਤ ਤੇ ਤਿਆਰੀ ਕੀਤੀ। ਜੋ ਵੀ ਮੈਨੂੰ ਕਿਹਾ ਗਿਆ, ਮੈਂ ਕੀਤਾ।

ਕੀ ਤੁਸੀਂ ਅਸਲ ਜ਼ਿੰਦਗੀ 'ਚ ਫਿਲਮ ਦੀ ਮੀਰਾ ਵਰਗੇ ਹੋ?

-ਮੈਨੂੰ ਨਹੀਂ ਲੱਗਦਾ ਕਿ ਮੀਰਾ ਚੁਲਬੁਲੀ ਹੈ ਪਰ ਮੈਂ ਤਾਂ ਬਹੁਤ ਚੁਲਬੁਲੀ ਕੁੜੀ ਹਾਂ। ਫਿਰ ਵੀ ਉਸ ਵਾਂਗ ਹੀ ਆਜ਼ਾਦ ਖਿਆਲਾਂ ਦੀ ਹਾਂ ਅਤੇ ਜ਼ਿੰਦਗੀ ਵਿਚ ਜੋ ਕਰਨਾ ਹੈ, ਉਸ ਅਨੁਸਾਰ ਫ਼ੈਸਲੇ ਲੈਣ ਵਾਲੀ ਹਾਂ। ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਊਣਾ ਤਾਂ ਮੈਂ ਖ਼ੁਦ ਨਾਲ ਰਿਲੇਟ ਕਰਦੀ ਹਾਂ। ਮੈਨੂੰ ਹਮੇਸ਼ਾ ਆਪਣੇ ਫ਼ੈਸਲੇ ਖ਼ੁਦ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਮੀਰਾ ਨੂੰ ਨਹੀਂ ਹੈ। ਜੇ ਹਾਲਾਤ ਠੀਕ ਨਹੀਂ ਹਨ, ਤੁਹਾਡੀ ਮਰਜ਼ੀ ਨਹੀਂ ਪੁੱਛੀ ਜਾਂਦੀ ਤਾਂ ਤੁਸੀਂ ਉੱਥੇ ਨਾ ਰਹਿਣਾ ਪਸੰਦ ਨਹੀਂ ਕਰੋਗੇ। ਮੀਰਾ ਦਾ ਵੀ ਇਹੀ ਹਾਲ ਹੈ।

ਕੀ ਤੁਹਾਡੇ ਪਾਪਾ ਨੇ ਐਕਟਿੰਗ ਡੈਬਿਊ ਤੋਂ ਪਹਿਲਾਂ ਕੋਈ ਸੁਝਾਅ ਦਿੱਤੇ?

-ਸਿਰਫ਼ ਇਕ ਨਹੀਂ ਸਗੋਂ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ। ਜੇ ਤੁਹਾਨੂੰ ਮੌਕਾ ਮਿਲਿਆ ਹੈ ਤਾਂ ਉਸ ਨੂੰ ਬੇਕਾਰ ਨਾ ਜਾਣ ਦਿਓ। ਉਸ ’ਚ ਆਪਣੇ ਆਪ ਨੂੰ ਸਾਬਤ ਕਰੋ, ਨਹੀਂ ਤਾਂ ਤੁਸੀਂ ਬੁਰੇ ਦਿਸੋਗੇ। ਉਸ ਸਮੇਂ ਮੈਂ ਕੁਝ ਨਹੀਂ ਕਰ ਸਕਾਂਗੀ ਤੇ ਨਾ ਹੀ ਕੁਝ ਬਚਾ ਸਕਾਂਗੀ, ਇਸ ਲਈ ਸਿਰਫ਼ ਸਿਰ ਝੁਕਾ ਕੇ ਕੰਮ ਕਰਦੇ ਰਹੋ। ਉਨ੍ਹਾਂ ਨੇ ਮੈਨੂੰ ਸਹੀ ਤੇ ਗ਼ਲਤ ਦੋਵੇਂ ਗੱਲਾਂ ਸਮਝਾਈਆਂ ਹਨ।

ਆਸ਼ਿਮ ਗੁਲਾਟੀ

ਫਿਲਮ ਵਿਚ ਤੁਹਾਡਾ ਕਿਰਦਾਰ ਤੁਹਾਡੀ ਅਸਲ ਜ਼ਿੰਦਗੀ ਨਾਲ ਕਿੰਨਾ ਮਿਲਦਾ-ਜੁਲਦਾ ਜਾਂ ਵੱਖਰਾ ਹੈ?

-ਜਿੱਥੋਂ ਤੱਕ ਵਿਆਹ ਕ੍ਰੈਸ਼ ਕਰਨ ਦਾ ਸਵਾਲ ਹੈ ਤਾਂ ਮੈਂ ਅਜਿਹਾ ਨਹੀਂ ਕਰਦਾ ਪਰ ਜੋ ਉਸ ਕਿਰਦਾਰ ਦਾ ਕ੍ਰੈਸ਼ ਕਰਨ ਦਾ ਜੋਸ਼ ਹੈ, ਉਸ ਦੀਆਂ ਭਾਵਨਾਵਾਂ ਹਨ, ਆਤਮ-ਵਿਸ਼ਵਾਸ ਹੈ, ਜੋ ਉਸ ਦਾ ਮਜ਼ਾ ਮਾਣਨ ਦਾ ਤਰੀਕਾ ਹੈ, ਇਹ ਚੀਜ਼ਾਂ ਮੇਰੇ ਅੰਦਰ ਭਰਪੂਰ ਹਨ। ਮੈਨੂੰ ਉਸ ਕਿਰਦਾਰ ਦੇ ਬਹੁਤ ਸਾਰੇ ਗੁਣ ਚੰਗੇ ਲੱਗੇ ਤੇ ਜਿਨ੍ਹਾਂ ਨਾਲ ਮੈਂ ਕੁਨੈਕਟ ਵੀ ਕੀਤਾ ਪਰ ਉਸ ਦਾ ਜੋ ਬਚਪਨ ਹੈ ਅਤੇ ਉਦੋਂ ਉਹ ਜੋ ਚਾਹੁੰਦਾ ਹੈ, ਉਸ ਨਾਲ ਮੈਂ ਕੁਨੈਕਟ ਨਹੀਂ ਕਰ ਸਕਿਆ। ਉਹ ਚੀਜ਼ਾਂ ਮੇਰੇ ਅੰਦਰ ਨਹੀਂ ਹਨ।

ਇਸ ਫਿਲਮ 'ਚ ਕਈ ਦਿੱਗਜ ਕਲਾਕਾਰ ਹਨ। ਤੁਸੀਂ ਉਨ੍ਹਾਂ ਤੋਂ ਕੀ ਸਿੱਖਿਆ ਅਤੇ ਅਨੁਭਵ ਕਿਹੋ ਜਿਹਾ ਸੀ?

-ਰਾਕੇਸ਼ ਬੇਦੀ ਸਰ ਇਕ ਬੱਚੇ ਵਾਂਗ ਹਨ, ਬਹੁਤ ਹੀ ਮਿੱਠੇ, ਪਿਆਰੇ ਤੇ ਨਿਮਰ ਸੁਭਾਅ ਦੇ ਹਨ। ਉਨ੍ਹਾਂ ਨਾਲ ਸੀਨ ਕਰ ਕੇ ਅਜਿਹਾ ਲੱਗਦਾ ਸੀ ਕਿ ਜਿਵੇਂ ਉਨ੍ਹਾਂ ਨੂੰ ਦੇਖਦੇ ਹੀ ਰਹੋ। ਆਪਣੇ ਕਰੀਅਰ ਦੇ ਇਸ ਪੜਾਅ 'ਤੇ ਅਤੇ ਇਸ ਉਮਰ 'ਚ ਵੀ ਉਹ ਜਨੂੰਨ ਨਾਲ ਕੰਮ ਕਰਦੇ ਹਨ। ਹਰ ਸੀਨ ਹਰ ਵਾਰ ਪੂਰੀ ਸ਼ਿੱਦਤ ਨਾਲ ਕਰਦੇ ਸਨ। ਅਜਿਹਾ ਜਨੂੰਨ ਦੇਖ ਕੇ ਬਹੁਤ ਚੰਗਾ ਲੱਗਦਾ ਹੈ। ਹਰ ਟੇਕ ਜਾਂ ਸ਼ਾਟ 'ਚ ਉਹ 10 ਵੈਰੀਏਸ਼ਨ ਦਿੰਦੇ ਹਨ। ਮੈਨੂੰ ਕਹਿੰਦੇ ਸਨ ਕਿ ਆਪਣੇ ਆਪ ਤੋਂ ਹੋਰ ਜ਼ਿਆਦਾ ਦੀ ਉਮੀਦ ਰੱਖੋ। ਉੱਥੇ ਹਰ ਕੋਈ ਆਪਣੇ ਕੰਮ ’ਚ ਮਾਹਰ ਹੈ ਤੇ ਜਦੋਂ ਤੁਹਾਡੇ ਆਲੇ-ਦੁਆਲੇ ਅਜਿਹੀ ਊਰਜਾ ਹੁੰਦੀ ਹੈ ਤਾਂ ਤੁਸੀਂ ਬਹੁਤ ਕੁਝ ਸਿੱਖਦੇ ਹੋ। ਜਦੋਂ ਤੁਸੀਂ ਅਜਿਹੇ ਦਿੱਗਜ ਕਲਾਕਾਰਾਂ ਨਾਲ ਕੰਮ ਕਰਦੇ ਹੋ ਤਾਂ ਸਭ ਕੁਝ ਆਸਾਨ ਹੋ ਜਾਂਦਾ ਹੈ। ਮੇਰਾ ਕੰਮ ਕਰਨ ਦਾ ਤਜਰਬਾ ਬਹੁਤ ਵਧੀਆ ਰਿਹਾ।

ਸਕ੍ਰੀਨ 'ਤੇ ਕਾਮੇਡੀ ਕਰਨ ਦਾ ਕਿੰਨਾ ਮਜ਼ਾ ਆਇਆ ਤੇ ਇਹ ਕਿੰਨਾ ਚੁਣੌਤੀਪੂਰਨ ਰਿਹਾ?

-ਮੈਂ ਲੰਬੇ ਸਮੇਂ ਤੋਂ ਕਿਸੇ ਫਿਲਮ 'ਚ ਕਾਮੇਡੀ ਕਰਨਾ ਚਾਹੁੰਦਾ ਸੀ। ਮੇਰੇ ਕੋਲ ਅਜਿਹੀ ਭੂਮਿਕਾ ਨਹੀਂ ਸੀ ਆਈ ਅਤੇ ਜਦੋਂ ਮੈਨੂੰ ਇਸ ਫਿਲਮ 'ਚ ਕਾਮੇਡੀ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਬਹੁਤ ਰੋਮਾਂਚਿਤ ਸੀ। ਜਦੋਂ ਮੇਰੇ ਕੋਲ ਇਹ ਫਿਲਮ ਆਈ ਤੇ ਇਸ ਕਿਰਦਾਰ ਨੂੰ ਪੜ੍ਹਿਆ ਤਾਂ ਮੈਨੂੰ ਲੱਗਾ ਕਿ ਇਸ ’ਚ ਉਹ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਕਰਨ 'ਚ ਮੈਨੂੰ ਮਜ਼ਾ ਆਵੇਗਾ। ਇਸ ਕਿਰਦਾਰ ਨੂੰ ਜਾਣਨ ਤੋਂ ਬਾਅਦ ਮੈਂ ਸਮਝ ਗਿਆ ਕਿ ਇਸ ਨੂੰ ਕਰਨ 'ਚ ਮੈਨੂੰ ਆਨੰਦ ਆਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


Priyanka

Content Editor

Related News