‘ਤੂ ਝੂਠੀ ਮੈਂ ਮੱਕਾਰ’ ਦਾ ਟਰੇਲਰ 23 ਜਨਵਰੀ ਨੂੰ ਹੋਵੇਗਾ ਰਿਲੀਜ਼
Saturday, Jan 21, 2023 - 01:56 PM (IST)

ਮੁੰਬਈ (ਬਿਊਰੋ)– ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਦੇ ਪੋਸਟਰ ਨੇ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਦੀ ਧਮਾਕੇਦਾਰ ਕੈਮਿਸਟਰੀ ਦੇ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਹੁਣ ਹਰ ਕੋਈ ਫ਼ਿਲਮ ਦੇ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਪ੍ਰਸ਼ੰਸਕਾਂ ਦਾ ਇੰਤਜ਼ਾਰ ਜਲਦ ਖ਼ਤਮ ਹੋਣ ਵਾਲਾ ਹੈ ਕਿਉਂਕਿ ਨਿਰਮਾਤਾਵਾਂ ਨੇ ਟਰੇਲਰ ਦੀ ਰਿਲੀਜ਼ ਡੇਟ ਦਾ ਖ਼ੁਲਾਸਾ ਕਰ ਦਿੱਤਾ ਹੈ, ਜੋ ਕਿ 23 ਜਨਵਰੀ ਹੈ।
ਇਹ ਖ਼ਬਰ ਵੀ ਪੜ੍ਹੋ : ਜੈਨੀ ਜੌਹਲ ਨੂੰ 5911 ਰਿਕਾਰਡਸ ਦਾ ਠੋਕਵਾਂ ਜਵਾਬ, ਕਿਹਾ- ‘ਮੁੜ ਸਿੱਧੂ ਦੇ ਨਾਂ...’
‘ਤੂ ਝੂਠੀ ਮੈਂ ਮੱਕਾਰ’ ਲਵ ਰੰਜਨ ਵਲੋਂ ਨਿਰਦੇਸ਼ਿਤ ਹੈ। ਇਸ ਫ਼ਿਲਮ ਨੂੰ ਲਵ ਫ਼ਿਲਮਜ਼ ਦੇ ਲਵ ਰੰਜਨ ਤੇ ਅੰਕੁਰ ਗਰਗ ਨੇ ਨਿਰਦੇਸ਼ਿਤ ਕੀਤਾ ਹੈ, ਜਦਕਿ ਇਸ ਨੂੰ ਟੀ-ਸੀਰੀਜ਼ ਦੇ ਗੁਲਸ਼ਨ ਕੁਮਾਰ ਤੇ ਭੂਸ਼ਣ ਕੁਮਾਰ ਨੇ ਪੇਸ਼ ਕੀਤਾ ਹੈ। ਇਹ 8 ਮਾਰਚ ਨੂੰ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ ਰਣਬੀਰ ਕਪੂਰ ਦੀ ਆਖਰੀ ਰਿਲੀਜ਼ ਫ਼ਿਲਮ ‘ਬ੍ਰਹਮਾਸਤਰ’ ਹੈ, ਜਿਸ ਨੇ ਬਾਕਸ ਆਫਿਸ ’ਤੇ ਮੋਟੀ ਕਮਾਈ ਕੀਤੀ ਸੀ। ਉਥੇ ਦੂਜੇ ਪਾਸੇ ਸ਼ਰਧਾ ਕਪੂਰ ਨੂੰ ‘ਭੇੜੀਆ’ ਫ਼ਿਲਮ ਦੇ ਇਕ ਗੀਤ ’ਚ ਦੇਖਿਆ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।