ਰਣਬੀਰ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਤੂ ਝੂਠਾ ਮੈਂ ਮੱਕਾਰ’ ਦਾ ਟਰੇਲਰ ਇਸ ਦਿਨ ਹੋਵੇਗਾ ਰਿਲੀਜ਼

01/16/2023 5:58:39 PM

ਮੁੰਬਈ (ਬਿਊਰੋ)– ਕੁਝ ਦਿਨ ਪਹਿਲਾਂ ਹੀ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਸਟਾਰਰ ਫ਼ਿਲਮ ‘ਤੂ ਝੂਠਾ ਮੈਂ ਮੱਕਾਰ’ ਦੇ ਟਾਈਟਲ ਦਾ ਐਲਾਨ ਹੋਇਆ ਸੀ। ਉਦੋਂ ਤੋਂ ਹੀ ਦੋਵਾਂ ਦੇ ਪ੍ਰਸ਼ੰਸਕ ਇਸ ਦੇ ਟਰੇਲਰ ਦੀ ਉਡੀਕ ਕਰ ਰਹੇ ਹਨ।

ਹੁਣ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਣ ਵਾਲੀਆਂ ਹਨ ਕਿਉਂਕਿ ਫ਼ਿਲਮ ਦੇ ਟਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਫ਼ਿਲਮ ਦਾ ਟਰੇਲਰ 25 ਜਨਵਰੀ ਨੂੰ ‘ਪਠਾਨ’ ਫ਼ਿਲਮ ਨਾਲ ਰਿਲੀਜ਼ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਰੁਬਿਨਾ ਬਾਜਵਾ ਤੇ ਗੁਰਬਖਸ਼ ਦਾ ਟਵਿੱਟਰ ਅਕਾਊਂਟ ਸਸਪੈਂਡ, ਵਿਆਹ ਦੀ ਵਰ੍ਹੇਗੰਢ ਮੌਕੇ ਕੀਤੀਆਂ ਸਨ ਇਹ ਵੀਡੀਓਜ਼ ਪੋਸਟ

ਜੀ ਹਾਂ, ਸਿਨੇਮਾਘਰਾਂ ’ਚ ਖ਼ਾਸ ਤੌਰ ’ਤੇ ਇਸ ਦਾ ਟਰੇਲਰ ਦੇਖਣ ਨੂੰ ਮਿਲੇਗਾ। ਨਾਲ ਹੀ ਥੋੜ੍ਹੇ ਸਮੇਂ ਬਾਅਦ ਟਰੇਲਰ ਯੂਟਿਊਬ ’ਤੇ ਵੀ ਰਿਲੀਜ਼ ਕਰ ਦਿੱਤਾ ਜਾਵੇਗਾ।

ਦੱਸ ਦੇਈਏ ਕਿ ‘ਪਠਾਨ’ ਤੇ ‘ਤੂ ਝੂਠਾ ਮੈਂ ਮੱਕਾਰ’ ਦੋਵਾਂ ਫ਼ਿਲਮਾਂ ਨੂੰ ਯਸ਼ਰਾਜ ਫ਼ਿਲਮਜ਼ ਵਲੋਂ ਹੀ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ। ਰਣਬੀਰ ਤੇ ਸ਼ਰਧਾ ਦੀ ਇਹ ਫ਼ਿਲਮ ਹੋਲੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕੋਰ।


Rahul Singh

Content Editor

Related News