ਸੰਦੀਪ ਸਿੰਘ ਤੇ ਰਸ਼ਮੀ ਸ਼ਰਮਾ ਨੇ ਕੀਤਾ ਫ਼ਿਲਮ ‘ਟੀਪੂ’ ਬਣਾਉਣ ਦਾ ਐਲਾਨ
Thursday, May 04, 2023 - 02:06 PM (IST)
ਮੁੰਬਈ (ਬਿਊਰੋ)– ਅਸੀਂ ਟੀਪੂ ਸੁਲਤਾਨ ਨੂੰ ਇਕ ਮਹਾਨ ਆਜ਼ਾਦੀ ਘੁਲਾਟੀਏ ਵਜੋਂ ਜਾਣਦੇ ਹਾਂ, ਜਿਸ ਨੇ ਭਾਰਤ ਨੂੰ ਗੁਲਾਮ ਬਣਾਉਣ ਵਾਲੇ ਅੰਗਰੇਜ਼ਾਂ ਵਿਰੁੱਧ ਦਲੇਰੀ ਨਾਲ ਲੜਾਈ ਲੜੀ।
ਇਤਿਹਾਸ ਦੀਆਂ ਕਿਤਾਬਾਂ ਟੀਪੂ ਸੁਲਤਾਨ ਦੀਆਂ ਪ੍ਰਾਪਤੀਆਂ ਨਾਲ ਭਰੀਆਂ ਹੋਈਆਂ ਹਨ, ਜਿਸ ਨੇ ਉਸ ਨੂੰ ਇਕ ਯੋਗ ਪ੍ਰਸ਼ਾਸਕ ਤੇ ਯੁੱਧ ’ਚ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਆਧੁਨਿਕ ਹਥਿਆਰਾਂ ਦੀ ਕਾਢ ਕੱਢੀਣ ਵਾਲੇ ਯੋਗ ਸ਼ਾਸਕ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਚੋਰੀ-ਛਿਪੇ ਕਰਵਾਈ ਮੰਗਣੀ, ਜਾਣੋ ਕਦੋਂ ਹੋਵੇਗਾ ਵਿਆਹ
ਹਾਲਾਂਕਿ ਉਸ ਦੀ ਧਾਰਮਿਕ ਕੱਟੜਤਾ ਤੇ ਧਰਮਪੁਣੇ ਤੋਂ ਬਹੁਤ ਘੱਟ ਲੋਕ ਜਾਣੂ ਹਨ ਪਰ ਪ੍ਰਸਿੱਧ ਲੇਖਕ ਰਜਤ ਸੇਠੀ ਵਲੋਂ ਕੀਤੀ ਗਈ ਡੂੰਘੀ ਖੋਜ ਸਦਕਾ ‘ਮੈਸੂਰ ਦਾ ਬਾਦਸ਼ਾਹ’ ਕਹੇ ਜਾਣ ਵਾਲੇ ਟੀਪੂ ਸੁਲਤਾਨ ਦੀ ਸੱਚਾਈ ਨੂੰ ਉਜਾਗਰ ਕਰਨਾ ਸੰਭਵ ਹੋ ਸਕਿਆ ਹੈ, ਜਿਸ ਨੂੰ ਜਲਦ ਹੀ ਵੱਡੇ ਪਰਦੇ ’ਤੇ ਲਿਆਉਣ ਦੀ ਤਿਆਰੀ ਕਰ ਲਈ ਗਈ ਹੈ।
ਈਰੋਜ਼ ਇੰਟਰਨੈਸ਼ਨਲ, ਰਸ਼ਮੀ ਸ਼ਰਮਾ ਫ਼ਿਲਮਜ਼ ਤੇ ਸੰਦੀਪ ਸਿੰਘ ਵਲੋਂ ਸਾਂਝੇ ਤੌਰ ’ਤੇ ਬਣਾਈ ਗਈ ਫ਼ਿਲਮ ‘ਟੀਪੂ’ ਦਾ ਨਿਰਦੇਸ਼ਨ ਪਵਨ ਸ਼ਰਮਾ ਕਰਨਗੇ, ਜਦਕਿ ਰਜਤ ਸੇਠੀ ਦੇ ਮੋਢਿਆਂ ’ਤੇ ਫ਼ਿਲਮ ਸਬੰਧੀ ਖੋਜ ਤੇ ਵਿਕਸਿਤ ਕਰਨ ਦੀ ਜ਼ਿੰਮੇਵਾਰੀ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।