ਟਾਈਗਰ ਸ਼ਰਾਫ ਦੀ ਵੀਡੀਓ ਹੋਈ ਵਾਇਰਲ, ਦੌੜ ਜਿੱਤਣ ਦਾ ਜਨੂੰਨ ਅਦਾਕਾਰ ਦੇ ਚਿਹਰੇ ’ਤੇ ਆਇਆ ਨਜ਼ਰ

Thursday, Aug 04, 2022 - 01:21 PM (IST)

ਟਾਈਗਰ ਸ਼ਰਾਫ ਦੀ ਵੀਡੀਓ ਹੋਈ ਵਾਇਰਲ, ਦੌੜ ਜਿੱਤਣ ਦਾ ਜਨੂੰਨ ਅਦਾਕਾਰ ਦੇ ਚਿਹਰੇ ’ਤੇ ਆਇਆ ਨਜ਼ਰ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦਾ ਸਟਾਰਡਮ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਟਾਈਗਰ ਸਿਰਫ਼ ਬਾਲੀਵੁੱਡ ਤੱਕ ਹੀ ਸੀਮਤ ਨਹੀਂ ਹਨ, ਉਨ੍ਹਾਂ ਨੇ ਪੂਰੀ ਦੁਨੀਆ ’ਚ ਪ੍ਰਸ਼ੰਸਕ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ। ਜੇਕਰ ਟਾਈਗਰ ਸੋਸ਼ਲ ਮੀਡੀਆ ’ਤੇ ਇਕ ਛੋਟੀ ਜਿਹੀ ਕਲਿੱਪ ਵੀ ਪੋਸਟ ਕਰਦੇ ਹਨ ਤਾਂ ਕੁਝ ਹੀ ਸਮੇਂ ’ਤੇ ਵਾਇਰਲ ਹੋ ਜਾਂਦੀ ਹੈ।

PunjabKesari

ਵੀਡੀਓ ਚਾਹੇ ਐਥਲੈਟਿਕਸ, ਜਿਮ, ਯੋਗਾ, ਡਾਂਸ, ਐਕਟਿੰਗ ਜਾਂ ਸ਼ੂਟਿੰਗ ਦੀ ਹੋਵੇ।  ਵੀਡੀਓ ਪ੍ਰਸ਼ੰਸਕਾਂ ਦੇ ਵਿਚਕਾਰ ਆਉਂਦੇ ਹੀ ਉਨ੍ਹਾਂ ਦੇ ਦਿਲਾਂ ’ਤੇ ਜਗ੍ਹਾ ਬਣਾ ਲੈਂਦੀ ਹੈ।ਅਜਿਹੇ ’ਚ ਟਾਈਗਰ ਸ਼ਰਾਫ਼ ਦੀ ਇਕ ਵੀਡੀਓ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਵੀਡੀਓ ’ਚ ਅਦਾਕਾਰ ਰੇਸਿੰਗ ਟਰੈਕ ’ਤੇ ਦੌੜ ਰਹੇ ਹਨ। ਇਸ ਦੇ ਨਾਲ ਹੀ ਟਾਈਗਰ ਨੇ ਲਿਖਿਆ ਕਿ ‘ਆਪਣੀ ਹੀ ਦੌੜ ਦੌੜ ਰਿਹਾ ਹਾਂ।’

ਇਹ ਵੀ ਪੜ੍ਹੋ : ਰਾਜਾ ਚੌਧਰੀ ਨੇ ਧੀ ਪਲਕ ਲਈ ਕਹੀ ਇਹ ਗੱਲ, ਕਿਹਾ- ‘ਉਹ ਬਹੁਤ ਰੁੱਝੀ ਹੋਈ ਹੈ ਜਾਂ ਮੈਨੂੰ ਨਜ਼ਰਅੰਦਾਜ਼ ਕਰ ਰਹੀ ਹੈ’

ਵੀਡੀਓ ’ਚ ਟਾਈਗਰ ਸ਼ਰਾਫ਼ ਦਾ ਦੌੜ ਜਿੱਤਣ ਦਾ ਜਨੂੰਨ ਉਨ੍ਹਾਂ ਦੇ ਚਿਹਰੇ ’ਤੇ ਸਾਫ਼ ਨਜ਼ਰ ਆ ਰਿਹਾ ਹੈ। ਇਸ ’ਚ ਅਦਾਕਾਰ ਦੌੜ ਹਿੱਸਾ ਲੈ ਕੇ ਦੌੜ ਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਟਾਈਗਰ ਸਾਰੇ ਪ੍ਰਤੀਯੋਗੀਆਂ ਤੋਂ ਅੱਗੇ ਦੌੜ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਆਪਣੇ ਇਰਾਦੇ ਦੇ ਮੁਤਾਬਕ ਉਹ ਸਾਰੇ ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦੇ ਹੋਏ ਅੰਤ ’ਚ ਇਹ ਦੌੜ ਜਿੱਤ ਗਏ।

 

ਇਹ ਵੀ ਪੜ੍ਹੋ : ਪ੍ਰਿਅੰਕਾ ਨੇ ਯੂਕਰੇਨ ਦੇ ਸ਼ਰਨਾਰਥੀ ਬੱਚਿਆਂ ਨਾਲ ਕੀਤੀ ਮੁਲਾਕਾਤ, ਕਦੇ ਮਸਤੀ ਕਰਦੇ ਅਤੇ ਕਦੇ ਖੇਡਦੇ ਆਈ ਨਜ਼ਰ

ਟਾਈਗਰ ਸ਼ਰਾਫ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਜਲਦ ਹੀ ਸ਼ਸ਼ਾਂਕ ਖ਼ੇਤਾਨ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਸਕਰੂ ਢਿੱਲਾ’ ’ਚ ਨਜ਼ਰ ਆਉਣਗ। ਇਹ ਫ਼ਿਲਮ 2023 ’ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਟਾਈਗਰ ਵਿਕਾਸ ਬਹਿਲ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਗਣਪਤ’ ’ਚ ਨਜ਼ਰ ਆਉਣਗੇ, ਜੋ 23 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਉਹ ਅਲੀ ਅੱਬਾਸ ਜ਼ਫ਼ਰ ਦੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ’ਚ ਅਕਸ਼ੈ ਕੁਮਾਰ ਨਾਲ ਸਕ੍ਰੀਨ ਸਾਂਝੀ ਕਰਨਗੇ।


author

Shivani Bassan

Content Editor

Related News