ਤਾਲਾਬੰਦੀ ਦੌਰਾਨ ਡਰਾਈਵ ’ਤੇ ਨਿਕਲੇ ਟਾਈਗਰ ਤੇ ਦਿਸ਼ਾ, ਪੁਲਸ ਨੇ ਘੇਰਿਆ

Wednesday, Jun 02, 2021 - 12:47 PM (IST)

ਤਾਲਾਬੰਦੀ ਦੌਰਾਨ ਡਰਾਈਵ ’ਤੇ ਨਿਕਲੇ ਟਾਈਗਰ ਤੇ ਦਿਸ਼ਾ, ਪੁਲਸ ਨੇ ਘੇਰਿਆ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਤੇ ਅਦਾਕਾਰ ਟਾਈਗਰ ਸ਼ਰਾਫ ਨੂੰ ਤਾਲਾਬੰਦੀ ’ਚ ਘਰੋਂ ਬਾਹਰ ਨਿਕਲਣਾ ਭਾਰੀ ਪੈ ਗਿਆ ਹੈ। ਖ਼ਬਰ ਹੈ ਕਿ ਮੰਗਲਵਾਰ ਨੂੰ ਦੋਵਾਂ ਸਿਤਾਰਿਆਂ ਨੂੰ ਡਰਾਈਵ ’ਤੇ ਨਿਕਲਣ ਕਾਰਨ ਮੁੰਬਈ ਪੁਲਸ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਬਾਅਦ ’ਚ ਪੁਲਸ ਨੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ।

ਰਿਪੋਰਟ ਮੁਤਾਬਕ ਟਾਈਗਰ ਸ਼ਰਾਫ ਤੇ ਦਿਸ਼ਾ ਪਾਟਨੀ ਬਾਂਦਰਾ ’ਚ ਜਿਮ ਸੈਸ਼ਨ ਤੋਂ ਬਾਅਦ ਕਾਰ ਡਰਾਈਵ ’ਤੇ ਨਿਕਲੇ ਸਨ। ਬਾਂਦਰਾ ਦੇ ਬੈਂਡਸਟੈਂਡ ’ਚ ਡਰਾਈਵ ਦੇ ਦੂਜੇ ਰਾਊਂਡ ’ਚ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਦਿਸ਼ਾ ਪਾਟਨੀ ਗੱਡੀ ਦੀ ਫਰੰਟ ਸੀਟ ’ਤੇ ਤੇ ਟਾਈਗਰ ਬੈਕ ਸੀਟ ’ਤੇ ਬੈਠੇ ਸਨ। ਪੁਲਸ ਨੇ ਉਨ੍ਹਾਂ ਦਾ ਆਧਾਰ ਕਾਰਡ, ਲਾਇਸੈਂਸ ਸਮੇਤ ਹੋਰ ਕਾਗਜ਼ਾਤ ਦੀ ਚੈਕਿੰਗ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਤੋਂ ਲੈ ਕੇ ਨਵਾਜ਼ੂਦੀਨ ਤਕ, ਇਨ੍ਹਾਂ ਸਿਤਾਰਿਆਂ ’ਤੇ ਵੀ ਲੱਗੇ ਪਤਨੀ ਤੇ ਗਰਲਫੈਂਡ ਦੀ ਕੁੱਟਮਾਰ ਦੇ ਦੋਸ਼

ਦਿਸ਼ਾ ਪਾਟਨੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਰਾਧੇ’ ਨੂੰ ਲੈ ਕੇ ਵੀ ਚਰਚਾ ’ਚ ਬਣੀ ਹੋਈ ਹੈ। ਫ਼ਿਲਮ ’ਚ ਸਲਮਾਨ ਖ਼ਾਨ ਨਾਲ ਉਸ ਦੀ ਕੈਮਿਸਟਰੀ ਤੇ ਅਦਾਕਾਰਾ ਦਾ ਡਾਂਸ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ। ਫ਼ਿਲਮ ਦੇ ਕਈ ਗੀਤਾਂ ’ਚ ਦਿਸ਼ਾ ਦੇ ਡਾਂਸ ਮੂਵਜ਼ ਕਾਬਿਲ-ਏ-ਤਾਰੀਫ਼ ਸਨ। ‘ਰਾਧੇ’ ਤੋਂ ਬਾਅਦ ਹੁਣ ਦਿਸ਼ਾ ਕੋਲ ਕਈ ਫ਼ਿਲਮਾਂ ਹਨ। ਉਹ ਏਕਤਾ ਕਪੂਰ ਦੀ ਫ਼ਿਲਮ ‘ਕੇਟੀਨਾ’ ਤੇ ‘ਏਕ ਵਿਲੇਨ 2’ ’ਚ ਨਜ਼ਰ ਆਉਣ ਵਾਲੀ ਹੈ।

ਉਥੇ ਟਾਈਗਰ ਸ਼ਰਾਫ ਦੀਆਂ ਆਗਾਮੀ ਫ਼ਿਲਮਾਂ ’ਚ ‘ਹੀਰੋਪੰਤੀ 2’, ‘ਗਣਪਤ’ ਤੇ ‘ਬਾਗ਼ੀ 4’ ਹਨ। ਟਾਈਗਰ ਨੂੰ ਪਿਛਲੀ ਵਾਰ ਫ਼ਿਲਮ ‘ਬਾਗ਼ੀ 3’ ’ਚ ਦੇਖਿਆ ਗਿਆ ਸੀ। ਫ਼ਿਲਮ ਫਲਾਪ ਸਾਬਿਤ ਹੋਈ ਸੀ। ਇਸ ਤੋਂ ਪਹਿਲਾਂ ਉਹ ਰਿਤਿਕ ਰੌਸ਼ਨ ਨਾਲ ‘ਵਾਰ’ ਫ਼ਿਲਮ ’ਚ ਨਜ਼ਰ ਆਏ ਸਨ। ਇਹ ਫ਼ਿਲਮ ਹਿੱਟ ਰਹੀ ਤੇ ਇਸ ’ਚ ਰਿਤਿਕ ਦੇ ਨਾਲ ਟਾਈਗਰ ਦੇ ਐਕਸ਼ਨ ਤੇ ਡਾਂਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News