ਟਾਈਗਰ ਸ਼ਰਾਫ ਤੇ ਦਿਸ਼ਾ ਪਾਟਨੀ ਦਾ 6 ਸਾਲ ਦਾ ਰਿਲੇਸ਼ਨ ਖ਼ਤਮ, ਦੋਸਤ ਨੇ ਕੀਤੀ ਬ੍ਰੇਕਅੱਪ ਦੀ ਪੁਸ਼ਟੀ
Wednesday, Jul 27, 2022 - 12:36 PM (IST)

ਮੁੰਬਈ (ਬਿਊਰੋ)– ਦਿਸ਼ਾ ਪਾਟਨੀ ਤੇ ਟਾਈਗਰ ਸ਼ਰਾਫ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਦਿਸ਼ਾ ਤੇ ਟਾਈਗਰ ਨੇ ਆਪਣੇ 6 ਸਾਲ ਦੇ ਰਿਸ਼ਤੇ ’ਤੇ ਰੋਕ ਲਗਾ ਦਿੱਤੀ ਹੈ। ਮਤਲਬ ਹੁਣ ਦਿਸ਼ਾ ਤੇ ਟਾਈਗਰ ਇਕ ਕੱਪਲ ਦੇ ਤੌਰ ’ਤੇ ਇਕੱਠੇ ਨਹੀਂ ਹਨ। ਸਵਾਲ ਇਹ ਹੈ ਕਿ ਆਖਿਰ ਅਜਿਹਾ ਕੀ ਹੋਇਆ, ਜੋ ਦਿਸ਼ਾ ਤੇ ਟਾਈਗਰ ਨੇ ਅਚਾਨਕ ਆਪਣੀਆਂ ਰਾਹਾਂ ਅਲੱਗ ਕਰਨ ਦਾ ਫ਼ੈਸਲਾ ਲਿਆ।
ਟਾਈਗਰ ਸ਼ਰਾਫ ਤੇ ਦਿਸ਼ਾ ਪਾਟਨੀ ਬਾਲੀਵੁੱਡ ਦੇ ਚਹੇਤੇ ਕੱਪਲਜ਼ ’ਚੋਂ ਇਕ ਹਨ। ਇਨ੍ਹਾਂ ਨੂੰ ਅਕਸਰ ਹੀ ਇਕੱਠਿਆਂ ਦੇਖਿਆ ਜਾਂਦਾ ਹੈ ਪਰ ਹੁਣ ਸ਼ਾਇਦ ਦਿਸ਼ਾ ਤੇ ਟਾਈਗਰ ਕੱਪਲ ਦੇ ਤੌਰ ’ਤੇ ਇਕੱਠੇ ਨਾ ਦਿਖਣ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਟਾਈਗਰ ਤੇ ਦਿਸ਼ਾ ਦੇ ਰਿਲੇਸ਼ਨਸ਼ਿਪ ’ਚ ਪਿਛਲੇ ਇਕ ਸਾਲ ਤੋਂ ਕਾਫੀ ਉਤਾਰ-ਚੜ੍ਹਾਅ ਆ ਰਹੇ ਸਨ ਪਰ ਕਦੇ ਵੀ ਕੱਪਲ ਨੇ ਇਸ ਗੱਲ ਨੂੰ ਜਗ-ਜ਼ਾਹਿਰ ਨਹੀਂ ਹੋਣ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਮਹਿੰਗਾਈ ਵਧਣ ਦੀ ਲੋਕਾਂ ਨੂੰ ਇੰਨੀ ਫਿਕਰ ਨਹੀਂ, ਜਿੰਨੀ ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਦੇ ਰਿਲੇਸ਼ਨਸ਼ਿਪ ਦੀ ਹੈ
ਦਿਸ਼ਾ ਤੇ ਟਾਈਗਰ ਨੇ ਅਲੱਗ ਹੋਣ ਦਾ ਫ਼ੈਸਲਾ ਕਿਉਂ ਕੀਤਾ, ਇਸ ਦੀ ਅਸਲੀ ਵਜ੍ਹਾ ਸਾਹਮਣੇ ਨਹੀਂ ਆਈ ਹੈ ਪਰ ਇੰਨਾ ਪੱਕਾ ਹੈ ਕਿ ਦੋਵੇਂ ਹੀ ਸਿਤਾਰੇ ਹੁਣ ਸਿੰਗਲ ਲਾਈਫ ਜੀਅ ਰਹੇ ਹਨ। ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਟਾਈਗਰ ਦੇ ਇਕ ਦੋਸਤ ਨੇ ਕੱਪਲ ਦੇ ਬ੍ਰੇਕਅੱਪ ਦੀ ਖ਼ਬਰ ਨੂੰ ਸੱਚ ਦੱਸਿਆ ਹੈ।
ਟਾਈਗਰ ਦੇ ਦੋਸਤ ਦਾ ਕਹਿਣਾ ਹੈ ਕਿ ਬ੍ਰੇਕਅੱਪ ਨਾਲ ਟਾਈਗਰ ਨੇ ਆਪਣੇ ਕੰਮ ’ਚ ਕੋਈ ਫਰਕ ਨਹੀਂ ਆਉਣ ਦਿੱਤਾ। ਉਹ ਪਹਿਲਾਂ ਵਾਂਗ ਹੀ ਆਪਣੇ ਕੰਮ ਨੂੰ ਲੈ ਕੇ ਫੋਕਸਡ ਦਿਖਾਈ ਦੇ ਰਿਹਾ ਹੈ। ਟਾਈਗਰ ਇਨ੍ਹੀਂ ਦਿਨੀਂ ਲੰਡਨ ’ਚ ਆਪਣੀ ਫ਼ਿਲਮ ਦੀ ਸ਼ੂਟਿੰਗ ’ਚ ਰੁੱਝਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।