''ਭੇੜੀਆ'' ਦਾ ਠੁਮਕੇਸ਼ਵਰੀ ਗੀਤ ਰਿਲੀਜ਼, ਕ੍ਰਿਤੀ-ਵਰੁਣ ਦੀਆਂ ਡਾਂਸ ਮੂਬਜ਼ ਦੇਖ ਕੇ ਰਹਿ ਜਾਓਗੇ ਹੈਰਾਨ

Friday, Oct 28, 2022 - 01:57 PM (IST)

''ਭੇੜੀਆ'' ਦਾ ਠੁਮਕੇਸ਼ਵਰੀ ਗੀਤ ਰਿਲੀਜ਼, ਕ੍ਰਿਤੀ-ਵਰੁਣ ਦੀਆਂ ਡਾਂਸ ਮੂਬਜ਼ ਦੇਖ ਕੇ ਰਹਿ ਜਾਓਗੇ ਹੈਰਾਨ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਫ਼ਿਲਮ ‘ਭੇੜੀਆ’ ਅਗਲੇ ਮਹੀਨੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਅਮਰ ਕੌਸ਼ਿਕ ਨੇ ਕੀਤਾ ਹੈ। ‘ਭੇੜੀਆ’ ਦਾ ਟੀਜ਼ਰ ਅਤੇ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ, ਜਿਸ ’ਚ ਦੋਵਾਂ ਕਲਾਕਾਰਾਂ ਦੇ ਲੁੱਕ ਨੂੰ ਖੂਬ ਪਸੰਦ ਕੀਤਾ ਗਿਆ ਹੈ। ਹੁਣ ਮੇਕਰਸ ਨੇ ‘ਠਮਕੇਸ਼ਵਰੀ’ ਗੀਤ ਰਿਲੀਜ਼ ਕੀਤਾ ਹੈ, ਜਿਸ 'ਚ ਵਰੁਣ ਅਤੇ ਕ੍ਰਿਤੀ ਦਾ ਡਾਂਸ ਦੇਖਣ ਯੋਗ ਹੈ।

PunjabKesari

ਇਹ ਵੀ ਪੜ੍ਹੋ : ਨੋਰਾ ਫਤੇਹੀ ਨੂੰ ਗਲਤ ਢੰਗ ਨਾਲ ਛੂਹਣ ’ਤੇ ਟੇਰੇਂਸ ਲੁਈ ਨੇ ਕੀਤਾ ਖੁਲਾਸਾ

‘ਠੁਮਕੇਸ਼ਵਰੀ’ ਗੀਤ ਨੂੰ ਸਚਿਨ-ਜਿਗਰ, ਰਸ਼ਮੀਤ ਕੌਰ ਅਤੇ ਐਸ਼ ਕਿੰਗ ਨੇ ਗਾਇਆ ਹੈ। ਗੀਤ ਦੇ ਬੋਲ ਮਸ਼ਹੂਰ ਗੀਤਕਾਰ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ। ਇਸ ਦੇ ਨਾਲ ਹੀ ਗੀਤ ’ਚ ਸਚਿਨ-ਜਿਗਰ ਦਾ ਸੰਗੀਤ ਵੀ ਹੈ।

 
 
 
 
 
 
 
 
 
 
 
 
 
 
 
 

A post shared by VarunDhawan (@varundvn)

ਨਿਰਮਾਤਾਵਾਂ ਨੇ ਇਸ ਗੀਤ ’ਚ ਪ੍ਰਸ਼ੰਸਕਾਂ ਲਈ ਸਰਪ੍ਰਾਈਜ਼ ਰੱਖਿਆ ਹੈ। ਕ੍ਰਿਤੀ ਸੈਨਨ ਅਤੇ ਵਰੁਣ ਧਵਨ ਦੀਆਂ ਡਾਂਸ ਮੂਵਜ਼ ਵਾਲਾ ਗੀਤ ਸ਼ਰਧਾ ਕਪੂਰ ਦੀ ਝਲਕ ਨਾਲ ਖ਼ਤਮ ਹੁੰਦਾ ਹੈ। 

ਇਹ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੁਬਈ ’ਚ ਪ੍ਰਸ਼ੰਸਕਾਂ ਦੇ ਘਰ ਪਹੁੰਚੀ, ਜ਼ਮੀਨ 'ਤੇ ਬੈਠ ਕੇ ਟੀਮ ਨਾਲ ਖਾਣੇ ਦਾ ਲਿਆ ਮਜ਼ਾ

ਦੱਸ ਦੇਈਏ ਫ਼ਿਲਮ ਦਾ ਟ੍ਰੇਲਰ 19 ਅਕਤੂਬਰ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਚੰਗਾ ਹੁੰਗਾਰਾ ਦਿੱਤਾ ਸੀ। ਇਹ ਫ਼ਿਲਮ ਬਘਿਆੜ-ਆਦਮੀ ਦੀ ਕਹਾਣੀ ਹੈ। ਟ੍ਰੇਲਰ ’ਚ ਵਰੁਣ ਧਵਨ ਦਾ ਭੇੜੀਆ ਦਾ ਕਿਰਦਾਰ ਹੈਰਾਨ ਕਰਨ ਵਾਲਾ  ਹੈ। 


author

Shivani Bassan

Content Editor

Related News