ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਦੀ ਰੋਂਦੀ ਦੀ ਇਹ ਵੀਡੀਓ ਹੋਈ ਵਾਇਰਲ

Thursday, Sep 30, 2021 - 01:15 PM (IST)

ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਦੀ ਰੋਂਦੀ ਦੀ ਇਹ ਵੀਡੀਓ ਹੋਈ ਵਾਇਰਲ

ਮੁੰਬਈ : 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦਾ ਅਚਾਨਕ ਦਿਹਾਂਤ ਲੋਕਾਂ ਨੂੰ ਕਾਫੀ ਹੈਰਾਨ ਕਰਨ ਵਾਲਾ ਸੀ। ਲੋਕਾਂ ਦੇ ਪਸੰਦੀਦਾ ਅਦਾਕਾਰ ਸਿਧਾਰਥ ਸ਼ੁਕਲਾ ਦੀ 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਹਰ ਕੋਈ ਸ਼ਹਿਨਾਜ਼ ਗਿੱਲ ਲਈ ਅਰਦਾਸ ਕਰ ਰਿਹਾ ਹੈ। ਸਿਧਾਰਥ ਦੀ ਮੌਤ ਦਾ ਦੁੱਖ ਸ਼ਹਿਨਾਜ਼ ਲਈ ਬਹੁਤ ਡੂੰਘਾ ਹੈ। 'ਸਿਡਨਾਜ਼' ਦੀ ਜੋੜੀ ਦੇ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ। ਅਦਾਕਾਰ ਦੀ ਮੌਤ ਤੋਂ ਬਾਅਦ, ਹਰ ਕੋਈ ਸ਼ਹਿਨਾਜ਼ ਦੀ ਸਥਿਤੀ ਜਾਣਨਾ ਚਾਹੁੰਦਾ ਹੈ ਕਿ ਉਹ ਕਿਵੇਂ ਹੈ। ਇਸ ਦੌਰਾਨ, ਹੁਣ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਹ ਇਸ ਵੀਡੀਓ ਵਿੱਚ ਰੋਂਦੀ ਅਤੇ ਪਰੇਸ਼ਾਨ ਨਜ਼ਰ ਆ ਰਹੀ ਹੈ।


ਟੁੱਟ ਗਿਆ ਸ਼ਹਿਨਾਜ਼ ਦਾ ਸੁਫ਼ਨਾ
ਸ਼ਹਿਨਾਜ਼ ਗਿੱਲ ਵੀਡੀਓ 'ਚ ਕਹਿ ਰਹੀ ਹੈ ਕਿ ਮੈਨੂੰ ਲੱਗਦਾ ਸੀ ਕਿ ਆਟੋਗ੍ਰਾਫ ਦੇ ਦੇ ਕੇ ਮੇਰੇ ਹੱਥ ਥੱਕ ਜਾਣਗੇ ਪਰ ਮੈਂ ਕੀ ਪਤਾ ਸੀ ਕਿ ਮੇਰੇ ਭਾਂਡੇ ਧੋਂਦੇ-ਧੋਂਦੇ ਹੱਥ ਥੱਕਣਗੇ। ਦਰਅਸਲ ਅਦਾਕਾਰਾ ਦੀ ਇਹ ਵੀਡੀਓ ਕਾਫੀ ਪੁਰਾਣੀ ਹੈ।
ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦੀ ਫਿਲਮ 'ਹੌਂਸਲਾ ਰੱਖ' ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹ ਪਰ ਪ੍ਰਸ਼ੰਸਕਾਂ ਨੂੰ ਉਡੀਕ ਹੈ ਕਿ ਕਦੋਂ ਸ਼ਹਿਨਾਜ਼ ਇਕ ਵਾਰ ਫਿਰ ਤੋਂ ਇੰਟਰਨੈੱਟ 'ਤੇ ਵਾਪਸੀ ਕਰੇ।

Knew Sidharth Shukla Through Shehnaaz Gill, Says Honsla Rakh Director  Amarjit Singh Saron - Sacnilk


author

Aarti dhillon

Content Editor

Related News