ਪਿਛਲੇ ਸਾਲ ਸ਼ਹਿਨਾਜ਼ ਗਿੱਲ ਨੇ ਇੰਝ ਮਨਾਇਆ ਸੀ ਸਿਧਾਰਥ ਦਾ ਜਨਮਦਿਨ (ਵੀਡੀਓ)

Sunday, Dec 12, 2021 - 01:23 PM (IST)

ਪਿਛਲੇ ਸਾਲ ਸ਼ਹਿਨਾਜ਼ ਗਿੱਲ ਨੇ ਇੰਝ ਮਨਾਇਆ ਸੀ ਸਿਧਾਰਥ ਦਾ ਜਨਮਦਿਨ (ਵੀਡੀਓ)

ਮੁੰਬਈ- ਕੁਝ ਅਜਿਹੀਆਂ ਸਖ਼ਸ਼ੀਅਤਾਂ ਹੁੰਦੀਆਂ ਨੇ ਜੋ ਕਿ ਭਾਵੇਂ ਇਸ ਸੰਸਾਰ ਤੋਂ ਚੱਲੀਆਂ ਜਾਣ ਪਰ ਆਪਣੀ ਆਮਿਟ ਛਾਪ ਹਰ ਇਕ ਦੇ ਦਿਲ ਤੇ ਛੱਡ ਜਾਂਦੀਆਂ ਹਨ। ਅਜਿਹੀ ਹੀ ਖ਼ਾਸ ਸਖਸ਼ ਸੀ ਅਦਾਕਾਰ ਤੇ ਬਿੱਗ ਬੌਸ ਸੀਜ਼ਨ 13 ਦੇ ਜੇਤੂ ਸਿਧਾਰਥ ਸ਼ੁਕਲਾ। ਜੇਕਰ ਅੱਜ ਸਿਧਾਰਥ ਸ਼ੁਕਲਾ ਸਾਡੇ ਵਿਚਕਾਰ ਹੁੰਦੇ ਤਾਂ ਉਹ ਆਪਣਾ ਜਨਮ ਦਿਨ ਉਸੇ ਧੂਮ-ਧਾਮ ਨਾਲ ਮਨਾ ਰਹੇ ਹੁੰਦੇ, ਜਿਸ ਤਰ੍ਹਾਂ ਉਨ੍ਹਾਂ ਨੇ ਪਿਛਲੇ ਸਾਲ ਮਨਾਇਆ ਸੀ।

PunjabKesari

ਜੀ ਹਾਂ ਪਿਛਲੇ ਸਾਲ ਸ਼ਹਿਨਾਜ਼ ਗਿੱਲ ਤੇ ਸਿਧਾਰਥ ਦੇ ਪਰਿਵਾਰ ਵਾਲਿਆਂ ਨੇ ਬਹੁਤ ਹੀ ਗਰਮਜੋਸ਼ੀ ਦੇ ਨਾਲ ਸਿਧਾਰਥ ਸ਼ੁਕਲਾ ਦਾ ਬਰਥਡੇਅ ਸੈਲੀਬ੍ਰੇਟ ਕੀਤਾ ਸੀ।


ਅੱਜ ਯਾਨੀ 12 ਦਸੰਬਰ ਨੂੰ ਸਿਧਾਰਥ ਸ਼ੁਕਲਾ ਦਾ 41ਵਾਂ ਜਨਮਦਿਨ ਹੈ ਪਰ ਇਸ ਨੂੰ ਮਨਾਉਣ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਅਦਾਕਾਰ ਸਿਧਾਰਥ ਸ਼ੁਕਲਾ ਸਾਡੇ ਵਿਚਕਾਰ ਮੌਜੂਦ ਨਹੀਂ ਹਨ। ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਬਹੁਤ ਹੀ ਦਿਲ ਤੋਂ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। 


ਦੱਸ ਦਈਏ ਇਸ ਸਾਲ 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ ਸੀ। ਅੱਜ ਜਦੋਂ ਸਿਧਾਰਥ ਦਾ ਜਨਮਦਿਨ ਹੈ ਤਾਂ ਪ੍ਰਸ਼ੰਸਕ ਅਦਾਕਾਰ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਸੋਸ਼ਲ ਮੀਡੀਆ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਦੀਆਂ ਪੋਸਟਾਂ ਨਾਲ ਭਰਿਆ ਹੋਇਆ ਹੈ। ਇਸ ਦੌਰਾਨ ਸ਼ਹਿਨਾਜ਼ ਗਿੱਲ ਦੀ ਉਸ ਵੀਡੀਓ ਨੂੰ ਲੈ ਕੇ ਵੀ ਚਰਚਾ ਹੈ, ਜੋ ਉਸ ਨੇ ਪਿਛਲੇ ਸਾਲ ਯਾਨੀ 2020 'ਚ ਸਿਧਾਰਥ ਦੇ ਜਨਮਦਿਨ 'ਤੇ ਸਾਂਝੀ ਕੀਤੀ ਸੀ। ਇਸ ਲਈ ਸਿਧਾਰਥ ਸ਼ੁਕਲਾ ਇਸ ਸਾਲ ਗੂਗਲ 'ਤੇ ਸਰਚ ਕੀਤੀਆਂ ਜਾਣ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ 'ਚ ਸ਼ਾਮਲ ਹਨ।

 


author

Aarti dhillon

Content Editor

Related News