ਇਸ ਮਸ਼ਹੂਰ YouTuber ਨੂੰ ਮਿਲੀ ਪ੍ਰਾਈਵੇਟ ਵੀਡੀਓ ਲੀਕ ਕਰਨ ਦੀ ਧਮਕੀ

Thursday, Aug 22, 2024 - 05:17 PM (IST)

ਇਸ ਮਸ਼ਹੂਰ YouTuber ਨੂੰ ਮਿਲੀ ਪ੍ਰਾਈਵੇਟ ਵੀਡੀਓ ਲੀਕ ਕਰਨ ਦੀ ਧਮਕੀ

ਯੂ.ਪੀ- ਮਸ਼ਹੂਰ YouTuber ਅਤੇ ਸੋਸ਼ਲ ਮੀਡੀਆ ਇੰਫਲੁਇੰਸਰ ਅੰਜਲੀ ਚੌਹਾਨ ਨੂੰ ਲੈ ਕੇ ਖ਼ਬਰ ਆ ਰਹੀ ਹੈ। ਉਸ ਨੇ ਆਪਣੇ ਹੀ ਪ੍ਰੇਮੀ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਉਸ ਦੇ ਸਾਥੀ ਨੇ ਉਸ ਨੂੰ ਬਲੈਕਮੇਲ ਕਰਕੇ ਉਸ ਤੋਂ 1.50 ਲੱਖ ਰੁਪਏ ਲੁੱਟ ਲਏ ਹਨ। ਅਜਿਹੇ 'ਚ ਅੰਜਲੀ ਚੌਹਾਨ ਨੇ ਪ੍ਰੇਮੀ ਵਿੱਕੀ ਸ਼ਰਮਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਦੇਸ਼ 'ਚ ਲੜਕੀਆਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਤਰੀਕਾ ਲੱਭਿਆ ਗਿਆ ਹੈ। ਆਮ ਲੋਕਾਂ ਤੋਂ ਇਲਾਵਾ ਹੁਣ ਇਸ ਵਿਚ ਵੱਡੀਆਂ ਹਸਤੀਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਹੁਣ ਅਜਿਹਾ ਹੀ ਮਾਮਲਾ ਯੂਟਿਊਬਰ ਅੰਜਲੀ ਨਾਲ ਵੀ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ -Hema Malini ਨੂੰ ਫੀਮੇਲ ਫੈਨ ਨੇ ਕੀਤੀ ਛੂਹਣ ਦੀ ਕੋਸ਼ਿਸ਼, ਗੁੱਸੇ 'ਚ ਆਈ ਅਦਾਕਾਰਾ

ਯੂਟਿਊਬਰ ਅੰਜਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਦੇ ਪ੍ਰਸ਼ੰਸਕਾਂ ਦੀ ਵੀ ਵੱਡੀ ਗਿਣਤੀ ਹੈ। ਉਸ ਦੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਇੰਸਟਾਗ੍ਰਾਮ 'ਤੇ ਦੇਖਣਾ ਪਸੰਦ ਕਰਦੇ ਹਨ। ਅਜਿਹੇ 'ਚ ਅੰਜਲੀ ਦਾ ਦੋਸ਼ ਹੈ ਕਿ ਉਸ ਦੇ ਪ੍ਰੇਮੀ ਨੇ ਉਸ ਦੀਆਂ ਨਿੱਜੀ ਤਸਵੀਰਾਂ ਅਤੇ ਕਾਲ ਰਿਕਾਰਡਿੰਗ ਲੀਕ ਕਰਨ ਦੀ ਧਮਕੀ ਦਿੱਤੀ ਸੀ। ਅੰਜਲੀ ਨੇ ਅੱਗੇ ਕਿਹਾ, “ਮੈਂ ਅਤੇ ਵਿੱਕੀ, ਜੋ ਆਜ਼ਾਦ ਨਗਰ 'ਚ ਰਹਿੰਦੇ ਹਨ, ਰਿਲੇਸ਼ਨਸ਼ਿਪ 'ਚ ਸੀ। ਅਸੀਂ ਦੋਵੇਂ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ ਸੀ। ਇਸ ਦੌਰਾਨ ਵਿੱਕੀ ਸਾਡੀ ਗੱਲਬਾਤ ਰਿਕਾਰਡ ਕਰਦਾ ਸੀ ਅਤੇ ਫਿਰ ਕੁਝ ਸਮੇਂ ਬਾਅਦ ਉਸ ਨੇ ਉਸੇ ਕਾਲ ਰਿਕਾਰਡਿੰਗ ਸਬੰਧੀ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ ਵਿੱਕੀ ਨੇ ਮੇਰੀਆਂ ਨਿੱਜੀ ਤਸਵੀਰਾਂ ਲੀਕ ਹੋਣ ਦੀ ਗੱਲ ਵੀ ਕੀਤੀ ਅਤੇ ਮੇਰੀਆਂ ਤਸਵੀਰਾਂ ਅਤੇ ਰਿਕਾਰਡਿੰਗ ਲੀਕ ਹੋਣ ਦੀ ਸੂਰਤ 'ਚ ਮੈਂ ਉਸ ਨੂੰ ਡੇਢ ਲੱਖ ਰੁਪਏ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ - ਸਰਜਰੀ ਕਾਰਨ ਮਸ਼ਹੂਰ ਅਦਾਕਾਰਾ ਦਾ ਵਿਗੜਿਆ ਚਿਹਰਾ, ਪਛਾਣਨਾ ਹੋਇਆ ਮੁਸ਼ਕਲ

ਪੁਲਸ ਨੇ ਅੰਜਲੀ ਚੌਹਾਨ ਵੱਲੋਂ ਦਰਜ ਕਰਵਾਈ ਐਫ.ਆਈ.ਆਰ. ਦੇ ਆਧਾਰ 'ਤੇ ਵਿੱਕੀ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹੁਣ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਸ ਨੂੰ ਇਸ ਮਾਮਲੇ 'ਚ ਜੋ ਵੀ ਸਬੂਤ ਮਿਲੇ ਹਨ, ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਪੂਰੀ ਘਟਨਾ ਤੋਂ ਬਾਅਦ ਅੰਜਲੀ ਚੌਹਾਨ ਕਾਫੀ ਡਰੀ ਹੋਈ ਹੈ। ਉਸ ਦਾ ਕਹਿਣਾ ਹੈ ਕਿ ਉਹ ਇਸ ਕੇਸ ਨੂੰ ਜਲਦੀ ਹੱਲ ਕਰਨਾ ਚਾਹੁੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨੂੰ ਵੀ ਆਪਣਾ ਸਮਰਥਨ ਕਰਨ ਲਈ ਕਹਿ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News