ਇੰਡਸਟਰੀ ''ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ
Friday, Sep 04, 2026 - 09:10 AM (IST)
ਐਂਟਰਟੇਨਮੈਂਟ ਡੈਸਕ - ਡਿਜ਼ਨੀ ਦੀ ਮਸ਼ਹੂਰ ਜ਼ੋਂਬੀਜ਼ ਫ੍ਰੈਂਚਾਇਜ਼ੀ ਵਿੱਚ ਬ੍ਰੀ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਕਾਰਲਾ ਜੈਫਰੀ ਦਾ 33 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕਾਰਲਾ ਦੇ ਦਿਹਾਂਤ ਦੀ ਜਾਣਕਾਰੀ ਉਸਦੇ ਪਰਿਵਾਰ ਵੱਲੋਂ ਉਸਦੀ ਟੈਲੇਂਟ ਏਜੰਸੀ ਰਾਹੀਂ ਦਿੱਤੀ ਸਾਂਝੀ ਕੀਤੀ ਗਈ ਹੈ। ਪਰਿਵਾਰ ਦੇ ਅਨੁਸਾਰ, ਅਦਾਕਾਰਾ ਨੇ 1 ਸਤੰਬਰ 2026 ਨੂੰ ਆਖਰੀ ਸਾਹ ਲਿਆ। ਹਾਲਾਂਕਿ, ਪਰਿਵਾਰ ਨੇ ਅਜੇ ਤੱਕ ਉਸਦੀ ਮੌਤ ਦੇ ਕਾਰਨ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: 'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ ਭਾਸਕਰ

ਪਰਿਵਾਰ ਨੇ ਕਾਰਲਾ ਜੈਫਰੀ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਇਹ ਬਿਆਨ ਸਾਂਝਾ ਕੀਤਾ ਹੈ, ਜਿਸ ਵਿੱਚ ਲੋਕਾਂ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਕਿਹਾ ਕਿ ਕਾਰਲਾ 12 ਸਾਲ ਦੀ ਉਮਰ ਵਿੱਚ ਅਲੈਗਜ਼ੈਂਡਰ ਟੈਲੇਂਟ ਮੈਨੇਜਮੈਂਟ ਨਾਲ ਜੁੜ ਗਈ ਸੀ। ਏਜੰਸੀ ਦੇ ਨਾਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ, ਉਸਨੂੰ ਇੱਕ ਖੁਸ਼ਹਾਲ, ਪ੍ਰਤਿਭਾਸ਼ਾਲੀ ਅਤੇ ਬੇਹੱਦ ਜ਼ਿੰਦਾਦਿਲ ਮਹਿਲਾ ਵਜੋਂ ਅੱਗੇ ਵਧਦੇ ਦੇਖਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ: ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਏ ਗਾਇਕ ਰੇਸ਼ਮ ਸਿੰਘ ਅਨਮੋਲ ! ਬੀਬੀਆਂ ਦੀ ਕੀਤੀ ਸੇਵ
ਡਿਜ਼ਨੀ ਦੀ ਆਈਕਾਨਿਕ "ਜ਼ੋਂਬੀਜ਼" ਫ੍ਰੈਂਚਾਇਜ਼ੀ ਵਿੱਚ ਬ੍ਰੀ ਦੇ ਉਸਦੇ ਕਿਰਦਾਰ ਨੇ ਦੁਨੀਆ ਭਰ ਦੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਏਜੰਸੀ ਨੇ ਕਿਹਾ ਕਿ ਕਾਰਲਾ ਸਿਰਫ਼ ਇੱਕ ਕਲਾਇੰਟ ਨਹੀਂ ਸੀ, ਸਗੋਂ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਸੀ। ਏਜੰਸੀ ਨੇ ਉਸਦੇ ਦਿਹਾਂਤ 'ਤੇ ਉਸਦੇ ਪਰਿਵਾਰ ਅਤੇ ਕਰੀਬੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਇਸ ਦੁੱਖ ਦੇ ਸਮੇਂ ਦੌਰਾਨ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਬੇਨਤੀ ਕੀਤੀ।
ਕਾਰਲਾ ਜੈਫਰੀ ਦਾ ਜੀਵਨ ਅਤੇ ਕਰੀਅਰ
10 ਜੁਲਾਈ 1993 ਨੂੰ ਹਿਊਸਟਨ, ਟੈਕਸਾਸ ਵਿੱਚ ਜਨਮੀ, ਕਾਰਲਾ ਜੈਫਰੀ ਦਾ ਪਰਿਵਾਰ 2005 ਵਿੱਚ ਲਾਸ ਏਂਜਲਸ ਚਲਾ ਗਿਆ ਸੀ, ਜਦੋਂ ਉਹ ਅਤੇ ਉਸਦੇ ਭੈਣ-ਭਰਾ ਬਹੁਤ ਛੋਟੇ ਸਨ। ਕਾਰਲਾ ਨੇ ਸਿਰਫ਼ 12 ਸਾਲ ਦੀ ਉਮਰ ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਅਤੇ 2006 ਵਿੱਚ ਰਿਲੀਜ਼ ਹੋਈ ਫਿਲਮ 'ਫੈਟ ਗਰਲਜ਼' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

