ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ''ਖੱਟੀ ਮਿੱਠੀ ਫ਼ੈਮਿਲੀ'' ਦਾ ਹਿੱਸਾ ਬਣਾਈ ਇਹ ਅਦਾਕਾਰਾ

Saturday, Nov 23, 2024 - 04:31 PM (IST)

ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ''ਖੱਟੀ ਮਿੱਠੀ ਫ਼ੈਮਿਲੀ'' ਦਾ ਹਿੱਸਾ ਬਣਾਈ ਇਹ ਅਦਾਕਾਰਾ

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾਂ ਖੇਤਰ 'ਚ ਤੇਜ਼ੀ ਨਾਲ ਅੱਗੇ ਵਧਦੀ ਜਾ ਰਹੀ ਅਦਾਕਾਰਾ ਲਵ ਗਿੱਲ ਨੂੰ ਸਮੀਪ ਕੰਗ ਨੇ ਅਪਣੀ ਨਵੀਂ ਕਾਮੇਡੀ ਫ਼ਿਲਮ 'ਖੱਟੀ ਮਿੱਠੀ ਫ਼ੈਮਿਲੀ' ਦਾ ਹਿੱਸਾ ਬਣਾ ਲਿਆ ਹੈ। ਇਸ ਫ਼ਿਲਮ 'ਚ ਅਦਾਕਾਰਾ ਲੀਡਿੰਗ ਰੋਲ ਅਦਾ ਕਰਦੀ ਨਜ਼ਰ ਆਵੇਗੀ। ਕਾਮੇਡੀ ਫ਼ਿਲਮ 'ਖੱਟੀ ਮਿੱਠੀ ਫ਼ੈਮਿਲੀ' ਸਮੀਪ ਕੰਗ ਦੇ ਪ੍ਰੋਡਕਸ਼ਨ ਹਾਊਸ 'ਚ ਬਣਾਈ ਜਾ ਰਹੀ ਹੈ, ਜਿਸ 'ਚ ਉਹ ਖੁਦ ਵੀ ਲੀਡਿੰਗ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਇਸ ਫ਼ਿਲਮ 'ਚ ਪਾਲੀਵੁੱਡ ਦੇ ਹੋਰ ਕਈ ਮਸ਼ਹੂਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਭੂਮਿਕਾਵਾਂ 'ਚ ਨਜ਼ਰੀ ਆਉਣਗੇ।

ਇਹ ਵੀ ਪੜ੍ਹੋੋ- 'ਮੈਂ ਨਸ਼ੇ ਦੀ ਆਦੀ ਰਹੀ ਹਾਂ, ਮੈਂ ਨਸ਼ਾ ਲਿਆ ਹੈ'

ਹਾਲ ਹੀ 'ਚ ਸਾਹਮਣੇ ਆਈਆਂ ਕਈ ਫ਼ਿਲਮਾਂ ਦਾ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਲਵ ਗਿੱਲ ਨੇ ਬਹੁਤ ਹੀ ਘੱਟ ਸਮੇਂ 'ਚ ਪਾਲੀਵੁੱਡ ਗਲਿਆਰਿਆ 'ਚ ਸਫ਼ਲਤਾ ਹਾਸਲ ਕੀਤੀ ਹੈ। ਸਾਲ 2021 'ਚ ਸਾਹਮਣੇ ਆਈ ਕਰਮਜੀਤ ਅਨਮੋਲ ਸਟਾਰਰ 'ਕੁੜੀਆ ਜਵਾਨ ਬਾਪੂ ਪਰੇਸ਼ਾਨ' ਤੋਂ ਇਲਾਵਾ 2022 'ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਸ਼ੱਕਰ ਪਾਰੇ' 'ਚ ਨਿਭਾਈ ਲੀਡ ਭੂਮਿਕਾ ਨਾਲ ਚਰਚਾ ਦਾ ਕੇਂਦਰ-ਬਿੰਦੂ ਬਣੀ ਅਦਾਕਾਰਾ ਲਵ ਗਿੱਲ ਵੱਲੋ ਓਟੀਟੀ ਫ਼ਿਲਮ 'ਹੇਟਰਜ' 'ਚ ਅਦਾ ਕੀਤੇ ਪ੍ਰਭਾਵਸ਼ਾਲੀ ਰੋਲ ਨੂੰ ਵੀ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਸੀ।

ਇਹ ਵੀ ਪੜ੍ਹੋੋ- Neha Bhasin ਦੀ ਬੀਮਾਰੀ ਨੇ ਕੀਤੀ ਬੁਰੀ ਹਾਲਤ

ਅਦਾਕਾਰਾ ਲਵ ਗਿੱਲ ਦੀਆਂ ਜਲਦ ਰਿਲੀਜ਼ ਹੋਣ ਜਾ ਰਹੀਆ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ 'ਚ ਵਿਕਰਮ ਗਰੋਵਰ ਨਿਰਦੇਸ਼ਿਤ 'ਫਰਲੋ' ਤੋਂ ਇਲਾਵਾ 'ਰਿਸ਼ਤੇ ਨਾਤੇ' ਵੀ ਸ਼ਾਮਲ ਹਨ। ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਦੇਸ਼ਨ ਨਸੀਬ ਰੰਧਾਵਾ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸਾਰਿਆਂ ਨੂੰ ਚਾਹ ਪਿਲਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਲਵ ਗਿੱਲ ਨੇ ਕੈਪਸ਼ਨ ਲਿਖਿਆ ਹੈ,"ਮੇਰੀ ਨਵੀਂ ਫ਼ਿਲਮ ਦੀ ਖੁਸ਼ੀ 'ਚ ਸਭ ਨੂੰ ਚਾਹ ਪਿਲਾਈ ਜਾਵੇ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News