52 ਸਾਲ ਦੇ ਹੋਏ ਗਾਇਕ ਸੋਨੂੰ ਨਿਗਮ, ਜ਼ਾਹਰ ਕੀਤੀ ਆਪਣੇ ਦਿਲ ਦੀ ਖਾਹਿਸ਼
Wednesday, Jul 30, 2025 - 04:51 PM (IST)

ਮੁੰਬਈ (ਏਜੰਸੀ)- ਪ੍ਰਸਿੱਧ ਭਾਰਤੀ ਗਾਇਕ ਸੋਨੂ ਨਿਗਮ ਅੱਜ ਆਪਣੇ 52ਵੇਂ ਜਨਮਦਿਨ ਮੌਕੇ ਮੀਡੀਆ ਅਤੇ ਆਪਣੇ ਚਾਹਵਾਨਾਂ ਨਾਲ ਮੁੰਬਈ ਵਿਚ ਜਸ਼ਨ ਮਨਾਉਂਦੇ ਨਜ਼ਰ ਆਏ। ਇਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਮਨ ਦੀ ਇੱਕ ਖ਼ਾਹਿਸ਼ ਦਾ ਇਜ਼ਹਾਰ ਵੀ ਕੀਤਾ। ਸੋਨੂ ਨਿਗਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਉਹ ਆਪਣੀ ਮੌਜੂਦਾ ਜ਼ਿੰਦਗੀ ਤੋਂ ਖੁਸ਼ ਹਨ, ਪਰ ਉਹ ਚਾਹੁੰਦੇ ਹਨ ਕਿ ਜੇਕਰ ਸੰਭਵ ਹੋਵੇ ਤਾਂ ਉਹ ਪਹਾੜਾਂ ਵਿੱਚ ਕੁਝ ਸਮਾਂ ਇਕੱਲੇ ਬਿਤਾਉਣ।
ਉਨ੍ਹਾਂ ਨੇ ਕਿਹਾ, “ਅਧਿਆਤਮਿਕਤਾ (spirituality) ਹਰ ਇਨਸਾਨ ਦੀ ਜ਼ਿੰਦਗੀ ਦੇ ਸਫ਼ਰ ਦਾ ਹਿੱਸਾ ਹੋਣੀ ਚਾਹੀਦੀ ਹੈ। ਮੈਨੂੰ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਉਮੀਦ ਨਹੀਂ। ਕੋਈ ਵੱਡੀ ਯੋਜਨਾ ਨਹੀਂ ਹੈ। ਮੈਂ ਅੱਜ ਜਿਵੇਂ ਜੀਅ ਰਿਆਂ ਹਾਂ, ਬਹੁਤ ਖੁਸ਼ ਹਾਂ। ਪਰ ਜੇਕਰ ਮੈਨੂੰ ਕੁਝ ਕਰਨਾ ਹੋਵੇ, ਤਾਂ ਮੈਂ ਪਹਾੜਾਂ ਵਿਚ ਇਕੱਲੇ ਸਮਾਂ ਬਿਤਾਉਣਾ ਚਾਹੁੰਦਾ ਹਾਂ। ਜੇਕਰ ਮੇਰੀ ਜ਼ਿੰਦਗੀ ਸਿਹਤਮੰਦ ਹੈ, ਤਾਂ ਮੈਂ ਆਪਣੇ ਨਾਲ ਵਧੇਰੇ ਸਮਾਂ ਬਿਤਾਉਣਾ ਚਾਹਾਂਗਾ।”