ਇਸ ਅਦਾਕਾਰ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਗ੍ਰਿਫਤਾਰ, ਜਾਣੋ ਮਾਮਲਾ

Monday, Sep 09, 2024 - 12:52 PM (IST)

ਇਸ ਅਦਾਕਾਰ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਗ੍ਰਿਫਤਾਰ, ਜਾਣੋ ਮਾਮਲਾ

ਨਵੀਂ ਦਿੱਲੀ- ਮਲਿਆਲਮ ਅਦਾਕਾਰ ਵਿਨਾਇਕਨ ਨੂੰ ਸ਼ਨੀਵਾਰ, 7 ਸਤੰਬਰ ਸ਼ਾਮ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਦਾਕਾਰ 'ਤੇ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਏਅਰਪੋਰਟ ਸਟਾਫ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਹੈ।

ਇਹ ਖ਼ਬਰ ਵੀ ਪੜ੍ਹੋ -ਕਿਸੇ ਨੂੰ ਨੀਂਦ ਤੇ ਕਿਸੇ ਨੂੰ ਜਿਮ 'ਚ ਆਇਆ ਹਾਰਟ ਅਟੈਕ

ਕੀ ਹੈ ਮਾਮਲਾ?
ਸੀਆਈਐਸਐਫ ਇੰਸਪੈਕਟਰ ਬਲਾਰਾਜੂ ਨੇ ਦੱਸਿਆ ਕਿ ਵਿਨਾਇਕਨ ਇੰਡੀਗੋ ਦੀ ਫਲਾਈਟ ਰਾਹੀਂ ਕੋਚੀ ਤੋਂ ਹੈਦਰਾਬਾਦ ਆਇਆ ਸੀ ਅਤੇ ਇੱਥੋਂ ਗੋਆ ਜਾ ਰਿਹਾ ਸੀ। ਫਿਰ ਉਸ ਨੇ ਏਅਰਪੋਰਟ ਦੇ ਗੇਟ 'ਤੇ ਸਟਾਫ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੂਰੀ ਤਰ੍ਹਾਂ ਨਸ਼ੇ 'ਚ ਧੁੱਤ ਸੀ। ਇਹ ਘਟਨਾ ਸ਼ਾਮ ਕਰੀਬ 6 ਵਜੇ ਵਾਪਰੀ। ਰਿਪੋਰਟ ਮੁਤਾਬਕ ਬਲਰਾਜੂ ਨੇ ਕਿਹਾ, ''ਅਦਾਕਾਰ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਸ ਨੇ ਇਸ ਹਾਲਤ 'ਚ ਕਾਫੀ ਹੰਗਾਮਾ ਕੀਤਾ। ਜਿਸ ਤੋਂ ਬਾਅਦ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ -ਜਿਨਸੀ ਅਪਰਾਧਾਂ 'ਚ ਸ਼ਾਮਲ ਕਲਾਕਾਰਾਂ 'ਤੇ 5 ਸਾਲ ਦੀ ਪਾਬੰਦੀ ਦਾ ਪ੍ਰਸਤਾਵ, ਜਾਣੋ ਪੂਰਾ ਮਾਮਲਾ

ਵਿਨਾਇਕ ਨੂੰ ਬਾਅਦ 'ਚ ਆਰ.ਜੀ.ਆਈ. ਏਅਰਪੋਰਟ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਦੇ ਖਿਲਾਫ ਸਿਟੀ ਪੁਲਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਦੱਸ ਦਈਏ ਕਿ ਪਿਛਲੇ ਸਾਲ ਵੀ ਮਲਿਆਲਮ ਅਦਾਕਾਰ ਨੂੰ ਡਿਊਟੀ 'ਤੇ ਮੌਜੂਦ ਪੁਲਸ ਅਧਿਕਾਰੀ ਨੂੰ ਰੋਕਣ ਅਤੇ ਨਸ਼ੇ 'ਚ ਧਮਕਾਉਣ ਅਤੇ ਗਾਲ੍ਹਾਂ ਕੱਢਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਕਾਰ ਨੇ ਕਥਿਤ ਤੌਰ 'ਤੇ ਏਰਨਾਕੁਲਮ ਟਾਊਨ ਨਾਰਥ ਪੁਲਸ ਸਟੇਸ਼ਨ 'ਚ ਹੰਗਾਮਾ ਕੀਤਾ ਸੀ, ਜਿੱਥੇ ਪੁਲਸ ਨੇ ਉਸ ਨੂੰ ਆਪਣੀ ਪਤਨੀ ਨਾਲ ਆਪਣੇ ਅਪਾਰਟਮੈਂਟ 'ਚ ਝਗੜੇ ਦੇ ਸਬੰਧ 'ਚ ਬੁਲਾਇਆ ਸੀ।

ਵਿਨਾਇਕਨ ਕੌਣ ਹੈ?
ਕਈ ਮਲਿਆਲਮ ਫਿਲਮਾਂ ਤੋਂ ਇਲਾਵਾ ਵਿਨਾਇਕਨ ਨੇ ਕਈ ਤਾਮਿਲ ਫਿਲਮਾਂ 'ਚ ਵੀ ਕੰਮ ਕੀਤਾ ਹੈ। ਸਾਲ 2023 'ਚ ਰਿਲੀਜ਼ ਹੋਈ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ' 'ਚ ਉਸ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਸੀ, ਜਿਸ ਤੋਂ ਬਾਅਦ ਉਸ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਇਲਾਵਾ ਉਹ ਕਮਾਟੀ ਪਦਮ, ਓਰੂਥੀ ਵਰਗੀਆਂ ਕਈ ਹੋਰ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਉਸ ਨੂੰ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਵੀ ਮਿਲ ਚੁੱਕਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News