ਕੋਲਕਾਤਾ ਰੇਪ ਕੇਸ ਦੀ ਖ਼ਬਰ ਸੁਣ ਰੋਇਆ ਇਹ ਅਦਾਕਾਰ, ਸਤਾਈ ਇਹ ਚਿੰਤਾ
Thursday, Aug 22, 2024 - 04:08 PM (IST)
ਮੁੰਬਈ- ਕੋਲਕਾਤਾ ਰੇਪ ਮਾਮਲੇ ਨੂੰ ਲੈ ਕੇ ਕਾਫੀ ਵਿਰੋਧ ਅਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਸੈਲੀਬ੍ਰਿਟੀਜ਼ ਇਸ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਇਸ ਘਟਨਾ ਬਾਰੇ ਖੁੱਲ੍ਹ ਕੇ ਦੱਸਿਆ ਹੈ ਕਿ ਉਹ ਇਹ ਖ਼ਬਰ ਸੁਣ ਕੇ ਭਾਵੁਕ ਹੋ ਗਏ ਅਤੇ ਘੰਟਿਆਂ ਬੱਧੀ ਰੋਂਦੇ ਰਹੇ ਅਤੇ ਆਪਣੀ ਧੀ ਦੇ ਭਵਿੱਖ ਬਾਰੇ ਸੋਚਦੇ ਰਹੇ।ਅਦਾਕਾਰ ਨੇ ਇਸ ਘਟਨਾ 'ਚ ਨਿਆਂ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਡੂੰਘੀ ਹਮਦਰਦੀ ਅਤੇ ਸਮਰਥਨ ਪ੍ਰਗਟ ਕੀਤਾ। ਉਨ੍ਹਾਂ ਕਿਹਾ, "ਪਹਿਲੀ ਵਾਰ ਜਦੋਂ ਮੈਂ ਇਹ ਖ਼ਬਰ ਸੁਣੀ ਤਾਂ ਮੈਂ ਘਰ 'ਚ ਇਕੱਲਾ ਸੀ। ਮੇਰੀ ਪਤਨੀ ਅਤੇ ਧੀ ਆਪਣੀ ਮਾਂ ਦੇ ਘਰ ਗਏ ਹੋਏ ਸਨ। ਮੈਂ ਘਰ 'ਚ ਇਕੱਲਾ ਸੀ ਅਤੇ ਜਿਵੇਂ ਹੀ ਇਹ ਖ਼ਬਰ ਸੁਣੀ ਤਾਂ ਮੇਰੇ ਹੰਝੂ ਆ ਗਏ | ਮੇਰੀਆਂ ਅੱਖਾਂ 'ਚ ਹੰਝੂ ਸਨ ਅਤੇ ਮੈਂ ਉਦਾਸੀ 'ਚ ਇੱਕ ਘੰਟਾ ਰੋਇਆ, ਮੈਨੂੰ ਯਾਦ ਹੈ ਕਿ ਮੈਂ ਆਪਣੀ ਪਤਨੀ ਨੂੰ ਬੁਲਾਇਆ ਅਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਆਇਸ਼ਾ ਟਾਕੀਆ ਦਾ ਨਵਾਂ ਲੁੱਕ ਦੇਖ ਕੇ ਭੜਕੇ ਯੂਜ਼ਰਸ, ਕੀਤਾ ਟਰੋਲ
ਨੀਲ ਨੇ ਅੱਗੇ ਕਿਹਾ ਕਿ ਇੱਕ ਪਿਤਾ ਹੋਣ ਦੇ ਨਾਤੇ ਉਹ ਅਕਸਰ ਆਪਣੀ ਧੀ ਬਾਰੇ ਸੋਚਦਾ ਹੈ ਅਤੇ ਚੱਲ ਰਹੀਆਂ ਘਟਨਾਵਾਂ ਨਾਲ ਉਹ ਉਸ ਦੇ ਭਵਿੱਖ ਨੂੰ ਲੈ ਕੇ ਚਿੰਤਤ ਰਹਿੰਦਾ ਹੈ। ਅਦਾਕਾਰ ਨੇ ਕਿਹਾ, "ਮੈਂ ਇੱਕ ਭਾਵਨਾਤਮਕ ਆਦਮੀ ਹਾਂ, ਜੋ ਵੀ ਮੈਨੂੰ ਜਾਣਦਾ ਹੈ ਉਹ ਜਾਣਦਾ ਹੈ ਕਿ ਮੈਂ ਇੱਕ ਪਰਿਵਾਰਕ ਆਦਮੀ ਹਾਂ। ਮੈਂ ਹਮੇਸ਼ਾ ਆਪਣੀ ਧੀ ਨਾਲ ਰੀਲ ਸ਼ੇਅਰ ਕਰਦਾ ਹਾਂ। ਹਰ ਪਿਤਾ ਦੀ ਤਰ੍ਹਾਂ, ਮੈਂ ਵੀ ਆਪਣੀ ਧੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਾਂ। ਮੈਂ ਹੈਰਾਨ ਹਾਂ ਕਿ ਉਹ ਕੀ ਕਰੇਗੀ। ਕੱਲ੍ਹ ਜਦੋਂ ਉਹ ਵੱਡੀ ਹੋਵੇਗੀ, ਮੈਨੂੰ ਡਰ ਲੱਗਦਾ ਹੈ।"ਅਦਾਕਾਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ, ਨੀਲ ਨੇ 2017 'ਚ ਆਪਣੇ ਪਰਿਵਾਰ ਦੀ ਮੌਜੂਦਗੀ 'ਚ ਇੱਕ ਰਵਾਇਤੀ ਹਿੰਦੂ ਰਸਮ 'ਚ ਰੁਕਮਣੀ ਸਹਾਏ ਨਾਲ ਵਿਆਹ ਕੀਤਾ ਹੈ। ਅਗਲੇ ਸਾਲ ਉਨ੍ਹਾਂ ਨੇ ਆਪਣੇ ਪਹਿਲੇ ਬੱਚੇ, ਧੀ ਨੂਰਵੀ ਨੀਲ ਮੁਕੇਸ਼ ਦਾ ਸਵਾਗਤ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Related News
10 ਸਾਲ ਦੀ ਲੰਬੀ ਬ੍ਰੇਕ ਤੋਂ ਬਾਅਦ ਬਾਲੀਵੁੱਡ 'ਚ ਦੁਬਾਰਾ ਐਂਟਰੀ ਮਾਰਨ ਜਾ ਰਿਹਾ ਇਹ ਅਦਾਕਾਰ ! ਜਿੱਤ ਚੁੱਕੈ Best Debu
