''ਬਿਗ ਬੌਸ 15'' ''ਚ ਨਜ਼ਰ ਆ ਸਕਦੇ ਹਨ ਇਹ ਸਿਤਾਰੇ, ਤਿਆਰੀਆਂ ਹੋਈਆਂ ਸ਼ੁਰੂ

Saturday, May 29, 2021 - 01:06 PM (IST)

''ਬਿਗ ਬੌਸ 15'' ''ਚ ਨਜ਼ਰ ਆ ਸਕਦੇ ਹਨ ਇਹ ਸਿਤਾਰੇ, ਤਿਆਰੀਆਂ ਹੋਈਆਂ ਸ਼ੁਰੂ

ਮੁੰਬਈ-'ਬਿੱਗ ਬੌਸ' ਦੀ ਦਰਸ਼ਕਾਂ ਨੂੰ ਹਰ ਸਾਲ ਉਡੀਕ ਰਹਿੰਦੀ ਹੈ। 'ਬਿੱਗ ਬੌਸ ਸੀਜ਼ਨ 14' ਦੇ ਫਿਨਾਲੇ 'ਚ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਅਨਾਊਂਸ ਕੀਤਾ ਸੀ ਕਿ ਅਗਲੇ ਸੀਜ਼ਨ 'ਚ ਆਮ ਲੋਕ ਵੀ ਸ਼ੋਅ ਦਾ ਹਿੱਸਾ ਹੋਣਗੇ। ਇਸ ਲਈ ਇਸ ਵਾਰ ਸ਼ੋਅ ਸੈਲੇਬਸ ਦੇ ਨਾਲ-ਨਾਲ ਆਮ ਲੋਕ ਵੀ ਨਜ਼ਰ ਆਉਣਗੇ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ 'ਬਿੱਗ ਬੌਸ 15' ਲਈ ਆਮ ਲੋਕਾਂ ਦੀ ਤਲਾਸ਼ ਸ਼ੁਰੂ ਹੋ ਗਈ ਹੈ।
ਸ਼ੋਅ ਦਾ ਆਡੀਸ਼ਨ ਪ੍ਰੋਸੈੱਸ ਫਰਵਰੀ ਮਹੀਨੇ ਤੋਂ ਹੀ ਸ਼ੁਰੂ ਹੋ ਗਿਆ ਸੀ। 'ਬਿੱਗ ਬੌਸ 15' ਦੇ ਆਡੀਸ਼ਨ ਦੀ ਪ੍ਰਕਿਰਿਆ 22 ਫਰਵਰੀ ਤੋਂ ਸ਼ੁਰੂ ਹੋ ਗਈ ਸੀ ਅਤੇ 31 ਮਈ 2021 ਤੱਕ ਇਹ ਚੱਲੇਗੀ। ਸ਼ੋਅ ਦੇ ਮੇਕਰਜ਼ ਸ਼ੋਅ 'ਚ ਜ਼ਿਆਦਾ ਦਿਲਚਸਪ ਮੁਕਾਬਲੇਬਾਜ਼ ਚਾਹੁੰਦੇ ਹਨ, ਇਸ ਲਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਪਲੇਟਫਾਰਮ ਲਈ ਪਰਫੈਕਟ ਹੋ ਤਾਂ ਆਪਣਾ ਆਡੀਸ਼ਨ ਵੀਡੀਓ ਸ਼ੂਟ ਕਰ ਕੇ ਭੇਜ ਸਕਦੇ ਹੋ।
ਇਹ ਹੈ ਪੂਰੀ ਰਜਿਸਟ੍ਰੇਸ਼ਨ ਪ੍ਰਕਿਰਿਆ
ਰਜਿਸਟਰ ਕਰਨ ਲਈ ਤੁਹਾਨੂੰ ਵੂਟ ਐਪ ਡਾਊਨਲੋਡ ਕਰਨਾ ਪਵੇਗਾ ਜਾਂ www.voot.com 'ਤੇ ਵੀ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ। ਰਜਿਸਟ੍ਰੇਸ਼ਨ ਫਾਰਮ 'ਚ ਤੁਹਾਡੇ ਕੋਲੋਂ ਕੁਝ ਡਿਟੇਲ ਮੰਗੀ ਜਾਵੇਗੀ ਜਿਵੇਂ ਕਿ ਨਾਂ, ਮੋਬਾਈਲ ਨੰਬਰ, ਈ-ਮੇਲ ਐਡਰੈੱਸ ਤੇ ਆਡੀਸ਼ਨ ਵੀਡੀਓ। ਆਡੀਸ਼ਨ ਲਈ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ। ਵੀਡੀਓ 5 ਮਿੰਟ ਤੋਂ ਵੱਡਾ ਤੇ 50 ਐੱਮ.ਬੀ ਤੋਂ ਜ਼ਿਆਦਾ ਦਾ ਨਹੀਂ ਹੋਣਾ ਚਾਹੀਦਾ।


ਦਿਵਿਆਂਕਾ ਤ੍ਰਿਪਾਠੀ ਆ ਸਕਦੀ ਹੈ ਨਜ਼ਰ
ਸਪਾਟ ਬੁਆਏ ਦੀ ਰਿਪੋਰਟ ਮੁਤਾਬਿਕ 'ਬਿੱਗ ਬੌਸ 15' ਦੇ ਪ੍ਰੀਮੀਅਰ ਦੀ ਡੇਟ ਅਕਤੂਬਰ 2021 ਦੱਸੀ ਜਾ ਰਹੀ ਹੈ। ਹਾਲਾਂਕਿ ਡੇਟ ਸਬੰਧੀ ਹਾਲੇ ਤਕ ਕੋਈ ਰਸਮੀ ਐਲਾਨ ਨਹੀਂ ਹੋਇਆ ਹੈ। ਖ਼ਬਰ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਕਪਲ ਐਂਟਰੀ ਹੋਵੇਗੀ ਜਿਸ ਵਿਚ ਦਿਵਿਆਂਕਾ ਤ੍ਰਿਪਾਠੀ ਤੇ ਪਤੀ ਵਿਵੇਕ ਦਹੀਆ ਦਾ ਨਾਂ ਸਾਹਮਣੇ ਆ ਰਿਹਾ ਹੈ। ਹਾਲਾਂਕਿ ਦਿਵਿਆਂਕਾ ਇਸ ਵੇਲੇ 'ਖ਼ਤਰੋਂ ਕੇ ਖਿਲਾੜੀ' ਦੀ ਸ਼ੂਟਿੰਗ 'ਚ ਰੁੱਝੇ ਹਨ।

 
 
 
 
 
 
 
 
 
 
 
 
 
 
 

A post shared by Neha Marda (@nehamarda)


ਨੇਹਾ ਮਰਦਾ ਨੇ ਕੀਤਾ ਕਨਫਰਮ
ਬਾਲਿਕਾ ਵਧੂ 'ਚ ਕੰਮ ਕਰ ਚੁੱਕੀ ਨੇਹਾ ਮਰਦਾ ਨੇ ਹਾਲ ਹੀ 'ਚ ਕਨਫਰਮ ਕੀਤਾ ਹੈ ਕਿ ਉਨ੍ਹਾਂ ਨੂੰ 'ਬਿੱਗ ਬੌਸ 15' ਲਈ ਅਪ੍ਰੋਚ ਕੀਤਾ ਗਿਆ ਹੈ। ਨੇਹਾ ਕਹਿੰਦੀ ਹੈ ਕਿ ਬਾਇਓ ਬਬਲ 'ਚ ਸ਼ੂਟ ਕਰਨ ਦੀ ਵਜ੍ਹਾ ਨਾਲ ਉਸ ਨੂੰ ਲਗਦੈ ਕਿ ਉਹ ਬਿੱਗ ਬੌਸ ਦੇ ਘਰ ਦਾ ਮਿਨੀ ਟ੍ਰਾਇਲ ਦੇ ਰਹੀ ਹੈ। ਉਸ ਨੇ ਕਿਹਾ, ਇਸ ਤਜ਼ਰਬੇ ਤੋਂ ਬਾਅਦ ਜੇਕਰ ਮੈਂ 'ਬਿੱਗ ਬੌਸ' ਜਾਵਾਂਗੀ ਤਾਂ ਕਾਫ਼ੀ ਮਜ਼ਬੂਤ ਮੁਕਾਬਲੇਬਾਜ਼ ਹੋਵਾਂਗੀ ਅਤੇ ਸ਼ੋਅ ਜਿੱਤ ਵੀ ਸਕਦੀ ਹਾਂ।


author

Aarti dhillon

Content Editor

Related News