ਅਮਰੀਕਾ 'ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਇਨ੍ਹਾਂ ਪਾਲੀਵੁੱਡ ਸਿਤਾਰਿਆਂ ਨੇ ਸਾਂਝੀ ਕੀਤੀ ਭਾਵੁਕ ਪੋਸਟ

08/05/2022 5:59:39 PM

ਬਾਲੀਵੁੱਡ ਡੈਸਕ-  ਨਿਊਯਾਰਕ ਦੀ ਰਹਿਣ ਵਾਲੀ 30 ਸਾਲਾਂ ਭਾਰਤੀ ਔਰਤ ਮਨਦੀਪ ਕੌਰ ਨੇ 3 ਅਗਸਤ ਨੂੰ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਕਰੀਬ ਅੱਠ ਸਾਲਾਂ ਤੋਂ ਲਗਾਤਾਰ ਘਰੇਲੂ ਹਿੰਸਾ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਘਟਨਾ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਹੈ। ਹਾਲ ਹੀ ’ਚ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ-ਗਾਇਕ ਰਣਜੀਤ ਬਾਵਾ ਨੇ ਇਸ ਘਟਨਾ ਨੂੰ ਸੁਣ ਕੇ ਭਾਵੁਕ ਹੋ ਗਏ। 

PunjabKesari

ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨੀਰੂ ਬਾਜਵਾ ਨੇ ਸਾਂਝੀ ਕੀਤੀ ਭਾਵੁਕ ਪੋਸਟ

ਗਾਇਕ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਲਿਖਿਆ ਹੈ ਕਿ ‘ਮਨਦੀਪ ਕੌਰ ਭੈਣ ਦੀ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ, ਅਸੀਂ ਇੰਨਾਂ ਪੜ੍ਹ-ਲੇਖ ਕੇ ਇੰਨੇ ਵੱਡੇ ਮੁਲਕਾ ’ਚ ਪਹੁੰਚੇ ਕੇ ਵੀ ਅਜੇ ਤੱਕ ਇੰਨਾ ਹੀ ਨਹੀਂ ਸਿੱਖੇ ਕਿ ਜਿਹੜੀ ਔਰਤ ਤੁਹਾਡੇ  ਬੱਚੇ ’ਤੇ ਇੰਨੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਚੱਲ ਰਹੀ ਹੈ, ਫ਼ਿਰ ਵੀ ਉਸ ਉਪਰ ਇੰਨਾ ਅਤਿਆਚਾਰ ਅਤੇ ਇੰਨੀ ਕੁੱਟਮਾਰ, ਔਰਤ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ।’

PunjabKesari

ਰਣਜੀਤ ਬਾਵਾ ਨੇ ਅੱਗੇ ਕਿਹਾ ਕਿ ‘ਧੰਨ ਹੈ ਉਹ ਭੈਣ ਜਿਸ ਨੇ 8 ਸਾਲਾਂ ਤੱਕ ਇਹ ਸਹਿਣ ਕੀਤਾ, ਭੈਣ ਹੋ ਸਕਦਾ ਹੈ ਕਿ ਅਸੀਂ ਵੀ ਇਸ ਸਮਾਜ ਦਾ ਹਿੰਸਾ ਹੋਈਏ, ਮਾਫ਼ ਕਰੀ ਅਤੇ ਵਹਿਗੁਰੂ ਸਮਝ ਬਖ਼ਸ਼ੇ, ਇਹ ਲੋਕਾਂ ਨੂੰ ਸਜ਼ਾ ਦੇਵੇ ਤਾਂ ਜੋ ਹੋਰ ਕਿਸੇ ਧੀ–ਭੈਣ ’ਤੇ ਇਹ ਸਭ ਨਾ ਹੋਵੇ, ਬਹੁਤ ਜ਼ਿਆਦਾ ਦੁਖ ਲਗਦਾ ਆਸ ਹੈ ਜਲਦੀ ਇਨਸਾਫ਼ ਮਿਲੇ।’

PunjabKesari
 ਇਸ ਦੇ ਨਾਲ ਇਕ ਹੋਰ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰ ਨੇ ਭਾਵੁਕ ਹੋ ਕੇ ਲਿਖਿਆ ਹੈ ਕਿ ‘ਕੀ ਇਹ ਉਹ ਸੰਸਾਰ ਹੈ ਜਿਸ ’ਚ ਅਸੀਂ ਰਹਿ ਰਹੇ ਹਾਂ! ਐਨੀ ਨਫ਼ਰਤ ਕਿਥੋਂ ਲੈ ਕੇ ਆਉਂਦੇ, ਓ ਯਾਰ ਕਿਥੇ ਜਵਾਬ ਦੇਣਾ ਏਹੋ ਜੇ ਪਾਪ ਕਰ ਕੇ, ਬਾਹਰ ਆ ਕੇ ਅਸੀਂ ਇੱਥੇ ਖੜ੍ਹੇ ਹਾਂ, ਪੜ੍ਹ-ਲਿਖ ਕੇ ਵੀ ਅਸੀਂ ਇਹ ਕਰ ਰਹੇ ਹਾਂ, ਇਹ ਸਾਡੇ ਸਮਾਜ ਦੀ ਤਰਫੋਂ ਵੱਡੀ ਅਸਫ਼ਲਤਾ ਹੈ, ਸ਼ਰਮਨਾਕ ਹੈ।’

PunjabKesari

ਇਹ ਵੀ ਪੜ੍ਹੋ : ਮਿਊਜ਼ਿਕ ਕੰਪੋਜ਼ਰ ਰੌਕਸਟਾਰ ਦੇਵੀ ਸ੍ਰੀ ਪ੍ਰਸਾਦ ਦਾ ਨਵਾਂ ਗੀਤ ‘ਹਰ ਘਰ ਤਿਰੰਗਾ’ ਹੋਇਆ ਵਾਇਰਲ 

ਤਰਸੇਮ ਜੱਸੜ ਨੇ ਅੱਗੇ ਕਿਹਾ ਕਿ ‘ਮਨਦੀਪ ਕੌਰ (30) ਨੂੰ ਉਸ ਦੇ ਪਤੀ ਰਣਜੋਧਬੀਰ ਸਿੰਘ ਸੰਧੂ ਨੇ ਕਈ ਸਾਲਾਂ ਤੋਂ ਸਰੀਰਕ ਹਿੰਦਾ ਸ਼ਿਕਾਰ ਬਣਾਇਆ। ਕੱਲ੍ਹ ਸਾਨੂੰ ਪਤਾ ਲੱਗਾ ਕਿ ਉਸਨੇ ਆਪਣੀ ਜਾਨ ਲੈ ਲਈ। ਉਨ੍ਹਾਂ ਦੀਆਂ  ਦੋ ਕੁੜੀਆਂ ਸਨ  ਜੋ 4 ਅਤੇ 6 ਸਾਲਾਂ ਦੀਆਂ ਹਨ।’ ਇਸ ਦੁਖ ਭਰੀ ਘਟਨਾ ਨੂੰ ਲੈ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।


Shivani Bassan

Content Editor

Related News