'ਬਿੱਗ ਬੌਸ' ਦੇ ਘਰ 'ਚ ਇਨ੍ਹਾਂ 4 ਮੁਕਾਬਲੇਬਾਜ਼ਾਂ ਨੂੰ ਸਲਮਾਨ ਨਾਲ ਪੰਗਾ ਲੈਣਾ ਪਿਆ ਮਹਿੰਗਾ, ਹੋਇਆ ਕਰੀਅਰ ਤਬਾਹ

08/09/2021 10:27:52 AM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ' ਟੀ. ਵੀ. ਦਾ ਮੋਸਟ ਪਾਪੂਲਰ ਰਿਐਲਿਟੀ ਸ਼ੋਅ 'ਚੋਂ ਇਕ ਹੈ। ਇਨ੍ਹੀਂ ਦਿਨੀਂ 'ਬਿੱਗ ਬੌਸ' ਆਪਣੇ ਨਵੇਂ ਸੀਜ਼ਨ 15 ਨੂੰ ਲੈ ਕੇ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। 'ਬਿੱਗ ਬੌਸ' ਆਪਣੇ ਹੋਸਟ ਸੁਪਰਸਟਾਰ ਸਲਮਾਨ ਖ਼ਾਨ ਦੀ ਵਜ੍ਹਾ ਨਾਲ ਵੀ ਖੂਬ ਚਰਚਾ 'ਚ ਰਿਹਾ ਹੈ। ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ ਕਿ 'ਬਿੱਗ ਬੌਸ' ਸ਼ੋਅ ਦਾ ਵਿਵਾਦਾਂ ਨਾਲ ਵੀ ਗਹਿਰਾ ਸਬੰਧ ਰਿਹਾ ਹੈ। ਸ਼ੋਅ 'ਤੇ ਸ਼ੋਅ ਦੇ ਹੋਸਟ ਸਲਮਾਨ ਖ਼ਾਨ 'ਤੇ ਕਈ ਕੰਟੈਸਟੈਂਟਸ ਨੂੰ ਫੇਵਰ ਕਰਨ ਦਾ ਦੋਸ਼ ਲੱਗ ਚੁੱਕਾ ਹੈ। ਅੱਜ ਅਸੀਂ ਤੁਹਾਨੂੰ ਸ਼ੋਅ ਦੇ ਉਨ੍ਹਾਂ ਕੰਟੈਸਟੈਂਟਸ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਸਲਮਾਨ ਖ਼ਾਨ ਨਾਲ ਪੰਗਾ ਲੈਣ ਤੋਂ ਬਾਅਦ ਕਰੀਅਰ ਤਬਾਹ ਹੋ ਗਿਆ ਹੈ।

ਆਕਾਸ਼ਦੀਪ ਸ਼ਹਿਗਲ
ਅਦਾਕਾਰ ਆਕਾਸ਼ਦੀਪ ਸਹਿਗਲ ਨੂੰ ਸ਼ੇਅ 'ਕਿਉਂਕਿ ਸਾਸ ਭੀ ਕਭੀ ਬਹੂ ਸੀ' ਖੂਬ ਹਰਮਨ ਪਿਆਰਾ ਹਾਸਲ ਹੋਇਆ ਸੀ। ਆਕਾਸ਼ਦੀਪ ਸਹਿਗਲ ਨੇ 'ਬਿੱਗ ਬੌਸ 5' 'ਚ ਹਿੱਸਾ ਲਿਆ ਸੀ। ਸ਼ੋਅ 'ਚ ਆਕਾਸ਼ਦੀਪ ਦਾ ਘਰਵਾਲਿਆਂ ਨਾਲ ਹੀ ਨਹੀਂ ਸਗੋ ਸਲਮਾਨ ਖ਼ਾਨ ਨਾਲ ਵੀ ਖੂਬ ਝਗੜਾ ਕੀਤਾ।

PunjabKesari

ਪ੍ਰਿਅੰਕਾ ਜੱਗਾ
'ਬਿੱਗ ਬੌਸ 10' 'ਚ ਪ੍ਰਿਅੰਕਾ ਜੱਗਾ ਬਤੌਰ ਕੰਟੈਸਟੈਂਟ ਘਰ ਦਾ ਹਿੱਸਾ ਬਣੀ ਸੀ। ਪ੍ਰਿਅੰਕਾ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਸ਼ੋਅ 'ਚ ਪ੍ਰਿਅੰਕਾ ਜੱਗਾ ਨੇ ਘਰ ਦੇ ਕੰਟੈਸਟੈਂਟ ਨਾਲ ਖੂਬ ਬਦਤਮੀਜ਼ੀ ਕੀਤੀ ਸੀ। ਪਹਿਲੇ ਹੀ ਹਫ਼ਤੇ 'ਚ ਪ੍ਰਿਅੰਕਾ ਜੱਗਾ ਸਲਮਾਨ ਖ਼ਾਨ ਨਾਲ ਵੀ ਭੀੜ ਗਈ ਸੀ।

PunjabKesari

ਜੁਬੈਰ ਖ਼ਾਨ
ਜੁਬੈਰ ਖ਼ਾਨ 'ਬਿੱਗ ਬੌਸ' 11ਵੇਂ ਸੀਜ਼ਨ 'ਚ ਨਜ਼ਰ ਆਏ ਸੀ। ਘਰ 'ਚ ਆਉਂਦੇ ਹੀ ਜੁਬੈਨ ਖ਼ਾਨ ਨੇ ਘਰਵਾਲਿਆਂ ਨਾਲ ਭੱਦੀ ਭਾਸ਼ਾ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਨਾਲ ਹੀ ਧਮਕੀ ਵੀ ਦੇਣ ਲੱਗਾ ਫਿਰ ਸਲਮਾਨ ਖ਼ਾਨ ਨੇ ਸਭ ਦੇ ਸਾਹਮਣੇ ਜੁਬੈਨ ਨੂੰ ਕਿਹਾ ਕਿ ਔਕਾਤ ਦਿਖਾਉਣੀ ਹੈ? ਚੱਲ ਕੱਢ ਆਪਣੇ ਮੂੰਹ 'ਚੋ ਗੰਦਗੀ।

PunjabKesari

ਸਿਧਾਰਥ ਭਾਰਦਵਾਜ
ਇਕ ਸਮਾਂ ਸੀ ਜਦੋਂ ਅਦਾਕਾਰ ਸਿਧਾਰਥ ਕੁੜੀਆਂ ਆਪਣੀ ਜਾਨ ਵਾਰਦੀਆਂ ਸੀ। ਸਿਧਾਰਥ ਵੀ 'ਬਿੱਗ ਬੌਸ 5' 'ਚ ਨਜ਼ਰ ਆਏ ਸੀ। ਉਨ੍ਹਾਂ ਦਾ ਸਲਮਾਨ ਖ਼ਾਨ ਨਾਲ ਝਗੜਾ ਹੋਇਆ ਸੀ। ਸਾਲ 2014 ਤੋਂ ਬਾਅਦ ਸਿਧਾਰਥ ਕਿੱਤੇ ਵੀ ਨਹੀਂ ਦਿਖਾਈ ਦਿੱਤਾ।

PunjabKesari

ਨੋਟ - 'ਬਿੱਗ ਬੌਸ' ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News