ਪੰਜਾਬ ’ਚ ਅੱਜ ਤੋਂ 100 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਸਿਨੇਮਾਘਰ

11/03/2021 1:40:59 PM

ਚੰਡੀਗੜ੍ਹ (ਬਿਊਰੋ)– ਸਿਨੇਮਾ ਪ੍ਰੇਮੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਸਾਰੇ ਸਿਨੇਮਾਘਰ ਅੱਜ ਤੋਂ 100 ਫੀਸਦੀ ਸਮਰੱਥਾ ਨਾਲ ਖੁੱਲ੍ਹਣ ਜਾ ਰਹੇ ਹਨ। ਇਸ ਦਾ ਐਲਾਨ ਸੀ. ਐੱਮ. ਚੰਨੀ ਨੇ ਬੀਤੇ ਦਿਨੀਂ ਕੀਤਾ ਹੈ।

ਪੰਜਾਬ ਦੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨੀਂ ਪੰਜਾਬ ਪੰਜਾਬੀ ਫ਼ਿਲਮ ਜਗਤ ਦੀਆਂ ਸ਼ਖਸੀਅਤਾਂ ਨਾਲ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਧਨਤੇਰਸ ਮੌਕੇ ਬਾਲੀਵੁੱਡ ਸਿਤਾਰਿਆਂ ਨੇ ਇੰਝ ਦਿੱਤੀਆਂ ਲੋਕਾਂ ਨੂੰ ਸ਼ੁਭਕਾਮਨਾਵਾਂ

ਹੁਣ ਸਿਰਫ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਲਈ ਸਿੰਗਲ ਵਿੰਡੋ ਪਰਮਿਸ਼ਨ ਲੈਣੀ ਪਵੇਗੀ। ਇਸ ਮੀਟਿੰਗ ਦੌਰਾਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਮੌਜੂਦ ਸਨ।

ਇਸ ਤੋਂ ਇਲਾਵਾ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਔਲਖ, ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਗੁੱਗੂ ਗਿੱਲ, ਬੀ. ਐੱਨ. ਸ਼ਰਮਾ ਤੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਸਮੇਤ ਹੋਰ ਵੀ ਕਲਾਕਾਰ ਸ਼ਾਮਲ ਸਨ।

ਇਹ ਖ਼ਬਰ ਵੀ ਪੜ੍ਹੋ : ਆਸਕਰ ਐਵਾਰਡੀ ਡਾਕੂਮੈਂਟਰੀ ਫ਼ਿਲਮ ‘ਸਮਾਈਲ ਪਿੰਕੀ’ ਦੀ ਕਿਰਦਾਰ ਨੂੰ ਫਿਰ ਨਵੀਂ ਜ਼ਿੰਦਗੀ ਦੀ ਉਡੀਕ

ਦੱਸ ਦੇਈਏ ਕਿ ਦੀਵਾਲੀ ਤੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਵੀ ਸੀ. ਐੱਮ. ਚੰਨੀ ਨੂੰ ਪੰਜਾਬ ਦੇ ਸਿਨੇਮਾਘਰ 100 ਫੀਸਦੀ ਖੋਲ੍ਹਣ ਲਈ ਅਪੀਲ ਕਰ ਚੁੱਕੇ ਹਨ। ਗਿੱਪੀ ਗਰੇਵਾਲ ਦੀ ਫ਼ਿਲਮ ‘ਪਾਣੀ ’ਚ ਮਧਾਣੀ’ 5 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੀਵਾਲੀ ਦੀਆਂ ਛੁੱਟੀਆਂ ਨੂੰ ਦੇਖਦਿਆਂ ਇਸ ਫ਼ਿਲਮ ਦੇ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News