ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

Wednesday, May 05, 2021 - 05:23 PM (IST)

ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਰਾਧੇ: ਯੋਰ ਮੋਸਟ ਵਾਂਟੇਡ ਭਾਈ’ ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰਿਲੀਜ਼ ਦੇ ਨਾਲ ਹੀ ਇਹ ਗਾਣਾ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਹੈ। ਪ੍ਰਸ਼ੰਸਕਾਂ ਵੱਲੋਂ ‘ਰਾਧੇ’ ਦੇ ਟਾਈਟਲ ਟਰੈਕ ਨੂੰ ਕਾਫ਼ੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਇਹ ਕਾਫ਼ੀ ਦਿਲਚਸਪ ਟਰੈਕ ਹੈ ਜਿਸ ਨੂੰ ਸਾਜ਼ਿਦ-ਵਾਜ਼ਿਦ ਨੇ ਤਿਆਰ ਕੀਤਾ ਹੈ ਅਤੇ ਸਾਜ਼ਿਦ ਨੇ ਆਪਣੀ ਆਵਾਜ਼ ਦਿੱਤੀ ਹੈ। ਵੀਡੀਓ ’ਚ ਸਲਮਾਨ ਖ਼ਾਨ ਅਤੇ ਦਿਸ਼ਾ ਪਾਟਨੀ ਨੂੰ ਗਾਣੇ ’ਚ ਕੁਝ ਪ੍ਰਭਾਵਸ਼ਾਲੀ ਧੁਨਾਂ ’ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ।


ਫ਼ਿਲਮ ‘ਰਾਧੇ’ ਦੇ ਟਾਈਟਲ ਟਰੈਕ ’ਚ ਸਲਮਾਨ ਖ਼ਾਨ ਇਕ ਆਕਰਸ਼ਿਕ ਲੁੱਕ ’ਚ ਦਿਖਾਈ ਦੇ ਰਹੇ ਹਨ ਅਤੇ ਸਲਮਾਨ-ਦਿਸ਼ਾ ਦੀ ਜੋੜੀ ਕਾਫ਼ੀ ਚੰਗੀ ਦਿਖਾਈ ਦੇ ਰਹੀ ਹੈ। ਗਾਣੇ ਦੇ ਹਰ ਸੀਨ ’ਚ ਸਲਮਾਨ ਖ਼ਾਨ ਆਪਣੇ ਸਟਾਈਲ ਨੂੰ ਫਲਾਂਟ ਕਰਦੇ ਦਿਖਾਈ ਦੇ ਰਹੇ ਹਨ। ਸਲਮਾਨ ਖ਼ਾਨ ਇਸ ਗਾਣੇ ’ਚ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਹੇ ਹਨ। ਇਸ ਟਰੈਕ ’ਚ ਫ਼ਿਲਮ ਦੇ ਰਾਧੇ ਭਾਵ ਸਲਮਾਨ ਦੇ ਕਿਰਦਾਰ ਨੂੰ ਕਾਫ਼ੀ ਚੰਗੀ ਤਰ੍ਹਾਂ ਨਾਲ ਦਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਰਿਲੀਜ਼ ਕੀਤੇ ਗਏ ਗਾਣੇ ‘ਸੀਟੀ ਮਾਰ’ ਅਤੇ ‘ਦਿਲ ਦੇ ਦੀਆ’ ਧਮਾਲ ਮਚਾ ਚੁੱਕੇ ਹਨ ਅਤੇ ਹੁਣ ‘ਰਾਧੇ’ ਟਾਈਟਲ ਟਰੈਕ ਵੀ ਧਮਾਲ ਮਚਾਉਣ ਲਈ ਤਿਆਰ ਹੈ। ਫ਼ਿਲਮ ’ਚ ਸਲਮਾਨ ਖ਼ਾਨ ਦਿਸ਼ਾ ਪਾਟਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ‘ਰਾਧੇ: ਯੋਰ ਮੋਸਟ ਵਾਂਟੇਡ ਭਾਈ’ ਸਲਮਾਨ ਖ਼ਾਨ ਫ਼ਿਲਮਸ ਵੱਲੋਂ ਜੀ ਸਟੂਡੀਓ ਦੇ ਸਹਿਯੋਗ ਨਾਲ ਪੇਸ਼ ਕੀਤੀ ਜਾ ਰਹੀ ਹੈ। 


author

Aarti dhillon

Content Editor

Related News