'ਆਸ਼ਰਮ' ਦਾ ਤੀਜਾ ਸੀਜ਼ਨ ਹੋਇਆ ਰਿਲੀਜ਼, ਸੀਰੀਜ਼ ਨੂੰ ਮਿਲਿਆ ਦਰਸ਼ਕਾਂ ਦਾ ਮਿਲਿਆ ਹੁੰਗਾਰਾ

Friday, Jun 03, 2022 - 05:12 PM (IST)

'ਆਸ਼ਰਮ' ਦਾ ਤੀਜਾ ਸੀਜ਼ਨ ਹੋਇਆ ਰਿਲੀਜ਼, ਸੀਰੀਜ਼ ਨੂੰ ਮਿਲਿਆ ਦਰਸ਼ਕਾਂ ਦਾ ਮਿਲਿਆ ਹੁੰਗਾਰਾ

ਮੁੰਬਈ: ਐੱਮ.ਐੱਕਸ ਪਲੇਅਰ ਦੀ ਸਭ ਤੋਂ ਜ਼ਿਆਦਾ ਚਰਚਾ ’ਚ ਵੈੱਬ ਸੀਰੀਜ਼ ‘ਆਸ਼ਰਮ’ ਦਾ ਤੀਜਾ ਸੀਜ਼ਨ ਕਾਫੀ ਸਮੇਂ ਤੋਂ ਸੁਰਖੀਆਂ ’ਚ ਸੀ। ਪ੍ਰਕਾਸ਼ ਝਾਅ ਦੁਆਰਾ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ਦੇ ਪਿਛਲੇ ਦੋ ਸੀਜ਼ਨਾਂ ਨੇ ਲੋਕਾਂ ਦੇ ਦਿਲਾਂ ’ਤੇ ਜਗ੍ਹਾ ਬਣਾਈ ਸੀ ਕਿ ਇਸ ਦੇ ਤੀਜੇ ਸੀਜ਼ਨ ਦਾ ਐਲਾਨ ਹੁੰਦੇ ਹੀ ਲੋਕ ਇਸ ਦੀ ਰਿਲੀਜ਼ ਦਾ ਇੰਤਜ਼ਾਰ ਕਰਨ ਲੱਗੇ ਸਨ। ਅੱਜ 3 ਜੂਨ ਨੂੰ ਜਦੋਂ ਬਾਬਾ ਨਿਰਾਲਾ ਦਾ ਇਹ ਸ਼ਾਨਦਾਰ ਸੰਸਾਰ ਸਭ ਦੇ ਸਾਹਮਣੇ ਆ ਗਿਆ ਹੈ ਤਾਂ ਪ੍ਰਸ਼ੰਸਕ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕੇ। 

PunjabKesari

ਇਸ ਦੇ ਰਿਲੀਜ਼ ਹੁੰਦੇ ਹੀ ਪ੍ਰਸ਼ੰਸਕਾਂ ਨੇ ਇਸ ਦੇ ਸੀਜ਼ਨ ਨੂੰ ਦੇਖਿਆ ਅਤੇ ਸੋਸ਼ਲ ਮੀਡੀਆ ’ਤੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਸਾਂਝੀਆਂ ਕੀਤੀਆਂ। ਲੋਕਾਂ ਨੂੰ ਇਹ ਸੀਜ਼ਨ ਕਾਫੀ ਪਸੰਦ ਆਇਆ ਹੈ ਉੱਥੇ ਹੀ ਕੁਝ ਨੂੰ ਪਿਛਲੇ ਦੋ ਦੇ ਮੁਕਾਬਲੇ ਬੇਤੁਕਾ ਲੱਗਿਆ ਹੈ। 

ਇਹ ਵੀ ਪੜ੍ਹੋ: ਅਮਿਤਾਭ-ਜਯਾ ਦੇ ਵਿਆਹ ਨੂੰ 49 ਸਾਲ ਪੂਰੇ, ਵਰ੍ਹੇਗੰਢ 'ਤੇ 'ਮਿਸਟਰ ਬੱਚਨ' ਨੇ ਸਾਂਝੀ ਕੀਤੀ ਵਿਆਹ ਦੀ ਤਸਵੀਰ

ਬੌਬੀ ਦਿਓਲ ਦੀ ਆਸ਼ਰਮ ਦਾ ਤੀਸਰਾ ਸੀਜ਼ਨ ਓ.ਟੀ.ਟੀ. ਪਸੇਟਫ਼ਾਰਮ, ਐੱਮ,ਐੱਕਸ ਪਲੇਅਰ ’ਤੇ ਰਿਲੀਜ਼ ਹੋ ਗਿਆ ਹੈ। ਇਸ ਦੇ ਰਿਲੀਜ਼ ਹੋਣ ਦੇ ਬਾਅਦ ਪ੍ਰਸ਼ੰਸਕ ਟਵੀਟਰ ’ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਹਰ ਕੋਈ ਬਾਬਾ ਨਿਰਾਲਾ ਦੇ ਹੋਰਾਂ ਰੂਪਾਂ ਅਤੇ ਗੁਪਤਾ ਦੀ ਐਂਟਰੀ ਨੂੰ ਲੈ ਕੇ ਗੱਲ ਕਰ ਰਿਹਾ ਹੈ। ਇਹ ਸੀਰੀਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈ ਹੈ।


ਤਾਰੀਫ਼ਾਂ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਉਨ੍ਹਾਂ ਪ੍ਰਸ਼ੰਸਕਾਂ ਦੀ ਜਿਨ੍ਹਾਂ ਨੂੰ ਇਹ ਸੀਜ਼ਨ ਜ਼ਿਆਦਾ ਪਸੰਦ ਨਹੀਂ ਆਇਆ। ਇਸ ਸੀਰੀਜ਼ ਦਾ ਮਿਸ਼ਰਿਤ ਰਿਵਿਊ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ,‘ਮੈਂ ਆਸ਼ਰਮ 3 ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਸੀ ਪਰ ਮੈਨੂੰ ਲੱਗਦਾ ਹੈ ਕਿ ਇਸਦੀ ਕਹਾਣੀ ਬਹੁਤ ਹੌਲੀ ਅਤੇ ਬਹੁਤ ਲੰਬੀ ਹੈ। ਮੈਂ ਸੋਚਿਆ ਸੀ ਕਿ ਇਸਦੀ ਕਹਾਣੀ ਇੱਥੇ ਹੀ ਖ਼ਤਮ ਹੋ ਜਾਵੇਗੀ,ਪਰ ਅਜਿਹਾ ਨਹੀਂ ਹੋਇਆ। ਮੈਂ ਹੁਣ ਆਸ਼ਰਮ 4 ਨੂੰ ਲੈ ਕੇ ਉਤਸ਼ਾਹਿਤ ਨਹੀਂ ਹਾਂ।’

PunjabKesari

ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਬੱਚਨ ਨੂੰ ਸਟਾਈਲ ਬਦਲਣ ਦੀ ਮਿਲੀ ਸਲਾਹ, ਲੋਕਾਂ ਨੇ ਤਸਵੀਰਾਂ ’ਤੇ ਦਿੱਤੀ ਪ੍ਰਤੀਕਿਰਿਆ

ਇਸ ਵੈੱਬ ਸੀਰੀਜ਼ ’ਚ ਬੌਬੀ ਦਿਓਲ ਤੋਂ ਇਲਾਵਾ ਈਸ਼ਾ ਗੁਪਤਾ, ਤ੍ਰਿਧਾ ਚੌਧਰੀ, ਅਦਿਤੀ ਪੋਹਨਕਰ ਅਤੇ ਅਨੁਰਿਤਾ ਝਾਅ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਵੈੱਬ ਸੀਰੀਜ਼ ਦਾ ਨਿਰਦੇਸ਼ਨ ਪ੍ਰਕਾਸ਼ ਝਾਅ ਨੇ ਕੀਤਾ ਹੈ।


author

Anuradha

Content Editor

Related News