ਨਾਬਾਲਗ ਤੋਂ ''ਗੰਦੀ ਬਾਤ'' ''ਚ ਅਡਲਟ ਸੀਨ ਕਰਵਾਉਣ ''ਤੇ ਟੀਮ ਨੇ ਤੋੜੀ ਚੁੱਪੀ
Wednesday, Oct 23, 2024 - 10:40 AM (IST)
ਮੁੰਬਈ- 'ਗੰਦੀ ਬਾਤ' ਵੈੱਬ ਸੀਰੀਜ਼ 'ਚ ਨਾਬਾਲਗ ਕੁੜੀਆਂ ਦੇ ਬਾਲਗ ਸੀਨ ਦਿਖਾਉਣ ਲਈ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਏਕਤਾ ਕਪੂਰ ਦੀ ਟੀਮ ਨੇ ਇਸ ਵਿਵਾਦ 'ਤੇ ਸਪੱਸ਼ਟੀਕਰਨ ਦਿੱਤਾ ਹੈ। ਏਕਤਾ ਦੀ Alt ਬਾਲਾਜੀ ਟੈਲੀਫਿਲਮ ਲਿਮਟਿਡ ਕੰਪਨੀ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ ਪ੍ਰੋਡਕਸ਼ਨ ਹਾਊਸ ਦੀ ਵੈੱਬ ਸੀਰੀਜ਼ ਵਿੱਚ ਬਾਲਗ ਸੀਨ ਦਿਖਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਟੀਮ ਨੇ ਇਸ 'ਤੇ ਸਪੱਸ਼ਟੀਕਰਨ ਦਿੱਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਟੀਮ ਨੇ ਕੀ ਕਿਹਾ।
ਆਲਟ ਬਾਲਾਜੀ ਨੇ ਇੱਕ ਬਿਆਨ ਕੀਤਾ ਜਾਰੀ
ਮੁੰਬਈ ਪੁਲਸ ਨੇ ਏਕਤਾ ਕਪੂਰ ਅਤੇ ਉਸ ਦੀ ਕੰਪਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏਕਤਾ ਦੀ ਕੰਪਨੀ ਨੇ ਹੁਣ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਜਾਰੀ ਕੀਤੀ ਹੈ। ਟੀਮ ਨੇ ਕਿਹਾ, 'ਅਸੀਂ POCSO ਐਕਟ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਾਂ।' ਇਸ ਦੇ ਨਾਲ ਹੀ ਆਲਟ ਬਾਲਾਜੀ ਕੰਪਨੀ ਨੇ ਨਾਬਾਲਗਾਂ ਨਾਲ ਸੀਨ ਦੀ ਗੱਲ ਨੂੰ ਵੀ ਰੱਦ ਕਰ ਦਿੱਤਾ ਹੈ।
ਕਾਨੂੰਨ 'ਚ ਪੂਰਾ ਭਰੋਸਾ
ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਕੰਪਨੀ ਦੇ ਸਾਰੇ ਕੰਮਾਂ 'ਚ ਸ਼ਾਮਲ ਨਹੀਂ ਹਨ। ਇਨ੍ਹਾਂ ਦਾ ਪ੍ਰਬੰਧ ਵੱਖ-ਵੱਖ ਟੀਮਾਂ ਦੁਆਰਾ ਕੀਤਾ ਜਾਂਦਾ ਹੈ। ਕੰਪਨੀ ਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ। ਸਾਡੀ ਟੀਮ ਜਾਂਚ 'ਚ ਅਧਿਕਾਰੀਆਂ ਦਾ ਪੂਰਾ ਸਹਿਯੋਗ ਦੇ ਰਹੀ ਹੈ। ਮਾਮਲਾ ਅਜੇ ਅਦਾਲਤ 'ਚ ਵਿਚਾਰ ਅਧੀਨ ਹੈ, ਇਸ ਲਈ ਕੰਪਨੀ ਇਸ 'ਤੇ ਕੁਮੈਂਟ ਨਹੀਂ ਕੀਤਾ ਜਾ ਸਕਦਾ।
ਪੁਲਸ ਦੀ ਕਾਰਵਾਈ ਜਾਰੀ
ਦੱਸ ਦੇਈਏ ਕਿ 20 ਅਕਤੂਬਰ ਨੂੰ ਏਕਤਾ ਕਪੂਰ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ POCSO ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 22 ਅਕਤੂਬਰ ਨੂੰ ਵੀ ਦੋਵਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਮੁੰਬਈ ਪੁਲਸ ਮੁਤਾਬਕ ਦੋਵਾਂ ਨੂੰ ਅਗਲੀ ਕਾਰਵਾਈ ਲਈ 24 ਅਕਤੂਬਰ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।