ਪ੍ਰਿਯੰਕਾ ਚੋਪੜਾ ਨੇ ਖ਼ਤਮ ਕੀਤੀ ਆਪਣੀ ਹਾਲੀਵੁੱਡ ਫ਼ਿਲਮ ਦੀ ਸ਼ੂਟਿੰਗ

1/12/2021 12:47:41 PM

ਮੁੰਬਈ (ਬਿਊਰੋ) - ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲੰਡਨ 'ਚ ਆਪਣੀ ਆਉਣ ਵਾਲੀ ਹਾਲੀਵੁੱਡ ਫ਼ਿਲਮ 'Text For You' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਜਿਮ ਸਟ੍ਰੌਸ ਦੁਆਰਾ ਡਾਇਰੈਕਟਡ ਰੋਮਾਂਟਿਕ ਫ਼ਿਲਮ ਸਾਲ 2016 'ਚ ਆਈ ਜਰਮਨ ਦੀ ਸੁਪਰਹਿੱਟ ਫ਼ਿਲਮ 'SMS for ditch' ਤੋਂ ਇੰਸਪਾਇਰ ਹੈ, ਜੋ ਕਿ ਇਸੇ ਨਾਮ ਦੇ ਸੋਫੀ ਕ੍ਰਾਮਰ ਦੇ ਨਾਵਲ 'ਤੇ ਅਧਾਰਤ ਸੀ। ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ 'ਤੇ ਪ੍ਰਿਯੰਕਾ ਚੋਪੜਾ ਨੇ ਟੀਮ ਦਾ ਧੰਨਵਾਦ ਕੀਤਾ ਕਿ ਤਾਲਾਬੰਦੀ ਦੀਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਉਨ੍ਹਾਂ ਨੇ ਇਹ ਕੰਮ ਵਧੀਆ ਢੰਗ ਨਾਲ ਕੀਤਾ। ਪ੍ਰਿਯੰਕਾ ਚੋਪੜਾ ਇਸ ਫ਼ਿਲਮ ਦੀ ਸ਼ੂਟਿੰਗ ਲਈ ਪਿਛਲੇ ਕੁਝ ਮਹੀਨਿਆਂ ਤੋਂ ਲੰਡਨ 'ਚ ਰਹਿ ਰਹੀ ਹੈ। ਪ੍ਰਿਯੰਕਾ ਚੋਪੜਾ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਅਤੇ ਸ਼ੂਟਿੰਗ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ।

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

ਇਸ ਤਸਵੀਰ 'ਚ ਉਹ ਫ਼ਿਲਮ ਦੀ ਸਕ੍ਰਿਪਟ ਰੀਡ ਕਰਦੀ ਦਿਖਾਈ ਦੇ ਰਹੀ ਹੈ। ਪ੍ਰਿਯੰਕਾ ਨੇ ਲਿਖਿਆ, 'ਫ਼ਿਲਮ ਦਾ ਸ਼ੂਟ ਖ਼ਤਮ ਹੋ ਗਿਆ। ਮੇਰੀ ਪੂਰੀ ਟੀਮ ਦਾ ਧੰਨਵਾਦ, ਉਨ੍ਹਾਂ ਨਾਲ ਬਿਤਾਏ ਪਲ ਯਾਦ ਕਰੂੰਗੀ। ਮੈਂ ਆਪਣੀ ਟੀਮ ਨਾਲ 3 ਮਹੀਨੇ ਸਪੈਂਡ ਕੀਤੇ। ਪੂਰੀ ਟੀਮ ਦਾ ਧੰਨਵਾਦ। ਸਿਨੇਮਾ ਘਰਾਂ 'ਚ ਫ਼ਿਲਮ ਦੇ ਨਾਲ ਤੁਹਾਨੂੰ ਮਿਲਦੇ ਹਾਂ।

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਸੈਮ ਹੇਗਨ ਵੀ ਲੀਡ 'ਚ ਹਨ। ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਤੋਂ ਇਸ ਫ਼ਿਲਮ 'ਚ ਕੈਮਿਓ ਕਰਨ ਦੀ ਉਮੀਦ ਹੈ। 'Text For You' ਇਕ ਲੜਕੀ ਦੀ ਜ਼ਿੰਦਗੀ 'ਤੇ ਬਣਾਈ ਗਈ ਹੈ, ਜੋ ਆਪਣੇ ਮੰਗੇਤਰ ਨੂੰ ਗੁਆ ਦਿੰਦੀ ਹੈ। ਫਿਰ ਵੀ ਆਪਣੇ ਪੁਰਾਣੇ ਫੋਨ ਨੰਬਰ 'ਤੇ ਰੋਮਾਂਟਿਕ ਸੰਦੇਸ਼ ਭੇਜਦੀ ਰਹਿੰਦੀ ਹੈ, ਜਿਸ ਨਾਲ ਉਹ ਆਪਣੇ ਵਰਗੇ ਇਨਸਾਨ ਨੂੰ ਮਿਲਦੀ ਹੈ।

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita