ਰਣਬੀਰ-ਸ਼ਰਧਾ ਦੀ ਫ਼ਿਲਮ ਦੇ ਸੈੱਟ ਨੂੰ ਅੱਗ ਲੱਗਣ ਕਾਰਨ ਇਕ ਮਜ਼ਦੂਰ ਦੇ ਮੌਤ ਦੀ ਖ਼ਬਰ ਆਈ ਸਾਹਮਣੇ
Saturday, Jul 30, 2022 - 12:32 PM (IST)
ਮੁੰਬਈ: ਮਾਇਆਨਗਰੀ ਮੁੰਬਈ ’ਚ ਸ਼ੁੱਕਰਵਾਰ ਸ਼ਾਮ ਨੂੰ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਦੇ ਅੰਧੇਰੀ ਵੈਸਟ ਸਥਿਤ ਚਿਤਰਕੂਟ ਸਟੂਡੀਓ ’ਚ ਬਣੀ ਦੋ ਫ਼ਿਲਮਾਂ ਦੇ ਸੈੱਟ ’ਤੇ ਭਿਆਨਕ ਅੱਗ ਲੱਗ ਗਈ। ਇਹ ਦੋਵੇਂ ਸੈੱਟ ਰਾਜਸ਼੍ਰੀ ਪ੍ਰੋਡਕਸ਼ਨ ਦੀ ਫ਼ਿਲਮ ਅਤੇ ਫ਼ਿਲਮ ਨਿਰਮਾਤਾ ਲਵਰੰਜਨ ਦੀ ਅਣ-ਟਾਈਟਲ ਫ਼ਿਲਮ ਦੇ ਸਨ।
ਇਹ ਵੀ ਪੜ੍ਹੋ: ਜਨਮਦਿਨ ’ਤੇ ਵਿਸ਼ੇਸ਼: ਜਾਣੋ ਸੋਨੂ ਸੂਦ ਨੂੰ ਲੋਕ ਕਿਉਂ ਕਹਿੰਦੇ ਨੇ 'ਫ਼ਰਿਸ਼ਤਾ'
ਇਸ ਘਟਨਾ ’ਚ ਇਕ ਲਾਈਟਮੈਨ ਮਾਮੂਲੀ ਰੂਪ ’ਚ ਜਖ਼ਮੀ ਹੋਇਆ ਹੈ। ਇਨ੍ਹਾਂ ਦੋਵੇਂ ਹੀ ਸੈੱਟਸ ’ਤੇ ਪ੍ਰੀ ਲਾਈਟਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੇ ਨਾਲ ਹੀ ਅਣਪਛਾਤੇ ਸੂਤਰਾਂ ਅਨੁਸਾਰ ਸੈੱਟ ’ਤੇ ਫ਼ਾਇਰ ਸੇਫ਼ਟੀ ਦਾ ਕੰਮ ਕਰਨ ਵਾਲੇ ਇਕ ਮਜ਼ਦੂਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਦੀ ਉਮਰ ਬਹੁਤ ਛੋਟੀ ਸੀ। ਇਸ ਤੋਂ ਇਲਾਵਾ ਕਈ ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ: ਅਦਾਕਾਰਾ ਬਿਪਾਸ਼ਾ ਬਾਸੂ ਹੋਈ ਪ੍ਰੈਗਨੈਂਟ, ਵਿਆਹ ਦੇ 6 ਸਾਲ ਬਾਅਦ ਬਣੇਗੀ ਮਾਂ
ਮੌਕੇ ’ਤੇ ਪਹੁੰਚੀ ਫ਼ਾਇਰ ਬ੍ਰਿਗੇਡ ਮੁਤਾਬਕ ਇਹ ਲੈਵਲ-2 ਦੀ ਅੱਗ ਹੈ। ਘਟਨਾ ਸ਼ਾਮ 4:28 ਵਜੇ ਦੇ ਲਗਭਗ ਦੱਸੀ ਗਈ। ਘਟਨਾ ਦੇ ਬਾਰੇ ’ਚ FWICE ਦੇ ਬੁਲਾਰੇ ਨੇ ਕਿਹਾ ਕਿ ਸੈੱਟ ’ਤੇ ਪ੍ਰੀ-ਲਾਈਟਿੰਗ ਦਾ ਕੰਮ ਚੱਲ ਰਿਹਾ ਸੀ।
ਇਸ ਦੌਰਾਨ ਇਹ ਘਟਨਾ ਘਟੀ ਹੈ। ਜਿਸ ’ਚ ਇਕ ਲਾਈਟਮੈਂਨ ਮਾਮੂਲੀ ਰੂਪ ’ਚ ਜਖ਼ਮੀ ਹੋਇਆ ਹੈ। ਸਥਿਤੀ ਨੂੰ ਕਾਬੂ ਪਾਉਣ ਲਈ ਪਾਣੀ ਦੇ ਟੈਂਕਰ ਤਾਇਨਾਤ ਕੀਤੇ ਗਏ। ਇੱਥੇ ਫ਼ਿਲਮ ਸੈੱਟ ਪਲਾਸਟਿਕ ਅਤੇ ਥਰਮਾਕੋਲ ਦਾ ਬਣਿਆ ਹੋਇਆ ਸੀ, ਜਿਸ ਕਾਰਨ ਅੱਗ ਬੁਝਾਉਣ ’ਚ ਦਿੱਕਤ ਆਈ।
ਲਵ ਰੰਜਨ ਦੀ ਫ਼ਿਲਮ ਦੇ ਸੈੱਟ ਦੇ ਕੋਲ ਰਾਜਸ਼੍ਰੀ ਪ੍ਰੋਡਕਸ਼ਨ ਦੇ ਦੋ ਸੈੱਟ ਲਗੇ ਹੋਏ ਸੀ। ਇੱਥੇ ਰਾਜਵੀਰ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ। ਖ਼ਬਰਾਂ ਮੁਤਾਬਕ ਰਣਬੀਰ ਅਤੇ ਸ਼ਰਧਾ ਅਗਲੇ ਹਫ਼ਤੇ ਤੋਂ ਸੈੱਟ ’ਤੇ ਸ਼ੂਟਿੰਗ ਕਰਨ ਵਾਲੇ ਸੀ।
ਫ਼ਿਲਮ ਦੀ ਗੱਲ ਕਰੀਏ ਤਾਂ ਲਵ ਰੰਜਨ ਦੀ ਅਣ-ਟਾਈਟਲ ਫ਼ਿਲਮ ’ਚ ਸ਼ਰਧਾ ਕਪੂਰ ਅਤੇ ਰਣਬੀਰ ਕਪੂਰ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਫ਼ਿਲਮ ਦੇ ਨਾਂ ਦੀ ਘੋਸ਼ਣਾ ਨਹੀਂ ਕੀਤੀ ਗਈ ਪਰ ਸ਼ੂਟਿੰਗ ਅਤੇ ਇਸ ਦੇ ਸੈੱਟ ਦੀ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।