ਫ਼ਿਲਮ ‘ਗਦਰ 2’ ਦੀ ਰਿਲੀਜ਼ ਡੇਟ ਦਾ ਜਲਦ ਹੀ ਹੋਵੇਗਾ ਐਲਾਨ, ਸੰਨੀ ਦਿਓਲ ਨੇ ਕਿਹਾ- ਉਤਸ਼ਾਹਿਤ ਹਾਂ

Sunday, Sep 18, 2022 - 01:05 PM (IST)

ਫ਼ਿਲਮ ‘ਗਦਰ 2’ ਦੀ ਰਿਲੀਜ਼ ਡੇਟ ਦਾ ਜਲਦ ਹੀ ਹੋਵੇਗਾ ਐਲਾਨ, ਸੰਨੀ ਦਿਓਲ ਨੇ ਕਿਹਾ- ਉਤਸ਼ਾਹਿਤ ਹਾਂ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਦਾ ਨਾਂ ਹਮੇਸ਼ਾ ਟੌਪ ’ਤੇ  ਰਿਹਾ ਹੈ। ਅਦਾਕਾਰ ਸੰਨੀ ਦਿਓਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਾਫ਼ੀ ਮਸ਼ਹੂਰ ਫ਼ਿਲਮਾਂ ਦਿੱਤੀਆਂ ਹਨ।  ਫ਼ਿਲਹਾਲ ਸੰਨੀ ਦਿਓਲ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ ਚੁਪ ਦੇ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ।

PunjabKesari

ਇਸ ਦੇ ਨਾਲ ਦੱਸ ਦੇਈਏ ਕਿ ਸੰਨੀ ਨੇ ਆਪਣੀ ਮੋਸਟ ਅਵੇਟਿਡ ਫ਼ਿਲਮ ‘ਗਦਰ 2’ ਦੇ ਸੀਕਵਲ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਇਸ ਮੌਕੇ ਸੰਨੀ ਨਾਲ ਫ਼ਿਲਮ ਚੁਪ ’ਚ ਉਨ੍ਹਾਂ ਦੇ ਸਹਿ-ਕਲਾਕਾਰ ਦੁਲਕਰ ਸਲਮਾਨ ਵੀ ਨਜ਼ਰ ਆਵੇਗੀ।

PunjabKesari

ਇਹ ਵੀ ਪੜ੍ਹੋ : ਸ਼ਾਹਰੁਖ ਦੀ ਬੇਗਮ ਨੇ ਹੌਟਨੈੱਸ ਦੇ ਬਿਖ਼ੇਰੇ ਜਲਵੇ, ਬਲੈਕ ਮੈਕਸੀ ਡਰੈੱਸ ’ਚ ਗੌਰੀ ਦੀ ਸ਼ਾਨਦਾਰ ਲੁੱਕ

ਹਾਲ ਹੀ ’ਚ ਸੰਨੀ ਨੇ ਇਕ ਇੰਟਰਵਿਊ ਦਿੱਤਾ ਹੈ ਜਿਸ ’ਚ ਅਦਾਕਾਰ ਨੂੰ ਫ਼ਿਲਮ ‘ਗਦਰ 2’ ਬਾਰੇ ਸਵਾਲ ਪੁੱਛਿਆ ਗਿਆ ਹੈ। ਅਦਾਕਾਰ ਨੇ ਦੱਸਿਆ ਕਿ ‘ਗਦਰ ਵਰਗੀ ਵੱਡੀ ਫ਼ਿਲਮ ਦਾ ਸੀਕਵਲ ਬਣਾਉਣਾ ਸਾਡੇ ਲਈ ਵੱਡੀ ਚੁਣੌਤੀ ਹੈ। ਇਸ ਨੂੰ ਸ਼ੁਰੂ ਕਰਨਾ ਥੋੜ੍ਹਾ ਮੁਸ਼ਕਲ ਸੀ, ਪਰ ਹੁਣ ਮੈਨੂੰ ਲੱਗਦਾ ਹੈ ਕਿ ਲੋਕ ਮੈਨੂੰ ਚੀਜ਼ਾਂ ਦੀ ਚੀਰ-ਫ਼ਾਰ ਕਰਦੇ ਦੇਖਣਾ ਪਸੰਦ ਕਰਦੇ ਹਨ। ਇਸ ਦੌਰਾਨ ਮੈਂ ‘ਗਦਰ-2’ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਮੈਨੂੰ ਇਸ ਫ਼ਿਲਮ ’ਤੇ ਪੂਰਾ ਭਰੋਸਾ ਹੈ। ਮੈਂ ਜਿਸ ਨੂੰ ਵੀ ਮਿਲਦਾ ਹਾਂ, ਹਰ ਕਿਸੇ ਦਾ ਸਵਾਲ ਰਹਿੰਦਾ ਹੈ ਕਿ ‘ਗਦਰ-2’ ਕਦੋਂ ਆ ਰਹੀ ਹੈ? ਸਾਡੀ ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਅਕਤੂਬਰ ’ਚ ਸ਼ੁਰੂ ਹੋਵੇਗੀ। ਜਿਸ ਦੇ ਦਸੰਬਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ‘ਚੁਪ’ ਫ਼ਿਲਮ ਦੇ ਅਦਾਕਾਰ ਦੁਲਕਰ ਸਲਮਾਨ ਦਾ ਕਹਿਣਾ ਹੈ ਕਿ ਉਹ ਵੀ ਤਾਰਾ ਸਿੰਘ ਨੂੰ ਵੱਡੇ ਪਰਦੇ ’ਤੇ ਵਾਪਸੀ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।’

PunjabKesari

ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਦੱਸਿਆ ਹੈ ਕਿ ‘ਗਦਰ 2’ ਅਗਲੇ ਸਾਲ 2023 ਦੇ ਸ਼ੁਰੂਆਤੀ ਸਮੇਂ ’ਚ ਰਿਲੀਜ਼ ਹੋ ਸਕਦੀ ਹੈ। ਫ਼ਿਲਮ ਨਿਰਮਾਤਾ ਜਲਦ ਹੀ ਰਿਲੀਜ਼ ਡੇਟ ਦਾ ਐਲਾਨ ਕਰ ਸਕਦੇ ਹਨ।

PunjabKesari

ਇਹ ਵੀ ਪੜ੍ਹੋ : ਹੁਣ 200 ਕਰੋੜ ਦੀ ਮਨੀ ਲਾਂਡਰਿੰਗ ’ਚ ਸ਼ਾਮਲ ਨੋਰਾ ਫਤੇਹੀ ਦੇ ਜੀਜੇ ਦਾ ਨਾਂ, ਸੁਕੇਸ਼ ਨੇ ਗਿਫ਼ਟ ਕੀਤੀ ਸੀ BMW ਕਾਰ

ਸੰਨੀ ਦਿਓਲ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਚੁਪ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਹਰ ਕੋਈ ਅਦਾਕਾਰ ਨੂੰ ਵੱਡੇ ਪਰਦੇ ’ਤੇ ਮੁੜ ਦੇਖਣ ਲਈ ਬੇਤਾਬ ਹਨ। ਇਹ ਫ਼ਿਲਮ 23 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। 

PunjabKesari


author

Shivani Bassan

Content Editor

Related News