ਕੋਲਕਾਤਾ ’ਚ ਲਾਈਵ ਸ਼ੋਅ ਕਰਨਗੇ ਸੋਨੂੰ ਨਿਗਮ, KK ਦੀ ਮੌਤ ਤੋਂ ਬਾਅਦ ਵੀ ਰੱਦ ਨਹੀਂ ਹੋਵੇਗਾ ਪ੍ਰੋਗਰਾਮ

06/07/2022 1:54:56 PM

ਮੁੰਬਈ: ਗਾਇਕ ਕੇ.ਕੇ ਦੇ ਦਿਹਾਂਤ ਤੋਂ ਬਾਅਦ ਫ਼ਿਰ ਇਕ ਵਾਰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਲਾਈਵ ਸ਼ੋਅ ਦੇ ਪ੍ਰਬੰਧਨ ਦੇ ਪੱਧਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਟੇਬੀਨ ਬੇਨ,ਅਰਮਾਨ ਮਲਿਕ  ਅਤੇ ਕੁਝ ਹੋਰ ਗਾਇਕਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਹੈ।

PunjabKesari

ਇਹ ਵੀ ਪੜ੍ਹੋ: ਮੌਨੀ ਰਾਏ ਨੇ ਤਸਵੀਰਾਂ ਸਾਂਝੀਆਂ ਕਰਕੇ ਏਕਤਾ ਕਪੂਰ ਨੂੰ ਦਿੱਤੀਆਂ ਜਨਮਦਿਨ ਦੀ ਸ਼ੁਭਕਾਮਨਾਵਾਂ, ਦੇਖੋ ਤਸਵੀਰਾਂ
ਜਿਸ ’ਚ ਉਨ੍ਹਾਂ ਨੇ ਕਿਹਾ ਕਿ ਪ੍ਰਬੰਧਕਾਂ ਨੂੰ ਸਮਾਗਮਾਂ ਦੌਰਾਨ ਕਲਾਕਾਰਾਂ ਦੀ ਸੁਰੱਖਿਆ ਅਤੇ ਸੁੱਖ ਸਹੁਲਤਾ ਕਰਨ ਲਈ ਕਿਹਾ ਹੈ।ਇਸ ਦੇ ਨਾਲ ਹੀ ਖ਼ਬਰ ਆ ਰਹੀ ਹੈ ਕਿ ਕੇ.ਕੇ ਦੀ ਮੌਤ ਵਿਵਾਦ ਦੇ ਵਿਚਕਾਰ ਸੋਨੂੰ ਨਿਗਮ ਕੋਲਕਾਤਾ ’ਚ ਲਾਈਵ ਸ਼ੋਅ ਕਰਨ ਜਾ ਰਹੇ ਹਨ। 

PunjabKesari

ਹਾਲਾਂਕਿ ਇਨ੍ਹਾਂ ਸਾਰੀਆਂ ਸੁਰੱਖਿਆਂ ਚਿੰਤਾਵਾਂ ਅਤੇ ਕੇ.ਕੇ ਵਿਵਾਦ ਦੇ ਵਿਚਕਾਰ ਕੋਲਕਾਤਾ ਦੇ ਪ੍ਰਬੰਧਕਾਂ ਨੂੰ ਭਰੋਸਾ ਹੈ ਕਿ ਇਹ ਚੀਜ਼ਾਂ ਜਲਦੀ ਹੀ ਸੁਧਰ ਜਾਣਗੀਆਂ । ਕੇ.ਕੇ ਨੂੰ ਕੋਲਕਾਤਾ ਲਿਆਉਣ ਵਾਲੇ ਸਮਾਗਮ ਦੇ ਆਯੋਜਕ ਟੋਚਨ ਘੋਸ਼ ਦਾ ਕਹਿਣਾ ਹੈ ਕਿ ਕਾਲਾਕਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਹਮੇਸ਼ਾ ਹੀ ਕੋਲਕਾਤਾ ਦੀ ਪ੍ਰਮੁੱਖ ਤਰਜੀਹ ਰਹੀ ਹੈ। 

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਛੋਟੇ ਗਾਇਕ ਦੀ ਗਾਇਕੀ ਨੇ ਜਿੱਤਿਆ ਸਲਮਾਨ ਖ਼ਾਨ ਦਾ ਦਿਲ, ਅਬਦੁ ਰੋਜ਼ਿਕ ਦੇ ਗਲੇ ਲਗੇ ਅਦਾਕਾਰ

ਹੁਣ ਖ਼ਬਰ ਆ ਰਹੀ ਹੈ ਕਿ ਸਾਰੀਆਂ ਨਕਾਰਾਤਮਕ ਗੱਲਾਂ ਨੂੰ ਪਾਸੇ ਰੱਖਦੇ ਹੋਏ ਸੋਨੂੰ ਨਿਗਮ ਨੇ ਜੁਲਾਈ ’ਚ ਕੋਲਕਾਤਾ ’ਚ ਪ੍ਰੋਗਰਾਮ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਸਿੱਧ ਗਾਇਕ ਟੋਚਨ ਨਾਲ ਇਸ ਬਾਰੇ ਗੱਲਬਾਤ ਹੋ ਚੁੱਕੀ ਹੈ।


Anuradha

Content Editor

Related News