ਆਲੀਆ ਦੇ ਗਰਭਵਤੀ ਹੋਣ ਦੀ ਖ਼ਬਰ ਸੁਣ ਕੇ ਰੋ ਪਏ ਕਰਨ ਜੌਹਰ, ਕਿਹਾ- ‘ਧੀ ਦੇ ਬੱਚੇ ਨੂੰ ਗੋਦ...’

07/06/2022 10:55:40 AM

ਮੁੰਬਈ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਪਿਛਲੇ ਮਹੀਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਅਦਾਕਾਰਾ ਨੂੰ ਗਰਭਵਤੀ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ’ਚੋਂ ਇਕ ਅਤੇ ਸਭ ਤੋਂ ਖ਼ਾਸ ਕਰਨ ਜੌਹਰ ਵੀ ਹਨ ਜਿਨ੍ਹਾਂ ਨੇ ਪਹਿਲੀ ਵਾਰ ਆਲੀਆ ਦੇ ਮਾਂ ਬਣਨ ਬਾਰੇ  ਖ਼ੁਸ਼ੀ  ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੀ ਅਸਫ਼ਸਤਾ ਤੋਂ ਬਾਅਦ ਅਕਸ਼ੈ ਕੁਮਾਰ ਨੇ ਸਾਈਨ ਕੀਤੀਆਂ ਇਹ ਫ਼ਿਲਮਾਂ

ਇਹ ਹਰ ਕੋਈ ਜਾਣਦਾ ਹੈ ਕਿ ਆਲੀਆ ਫ਼ਿਲਮ ਨਿਰਮਾਤਾ ਕਰਨ ਜੌਹਰ ਦੇ ਕਾਫ਼ੀ ਨੇੜੇ ਹੈ। ਕਰਨ ਜੌਹਰ ਕਈ ਮੌਕਿਆਂ ’ਤੇ ਕਹਿ ਚੁੱਕੇ ਹਨ ਕਿ ਉਹ ਆਲੀਆ ਭੱਟ ਨੂੰ ਆਪਣੀ ਧੀ ਮੰਨਦੇ ਹਨ। ਅਜਿਹੇ ’ਚ ਜਦੋਂ ਕਰਨ ਜੌਹਰ ਨੂੰ ਆਲੀਆ ਦੀ ਪਹਿਲੀ ਪ੍ਰੈਗਨੈਂਸੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀਆਂ ਅੱਖਾਂ ’ਚ ਖ਼ੁਸ਼ੀ ਦੇ ਹੰਝੂ ਆ ਗਏ।

PunjabKesari

ਕਰਨ ਨੇ ਇਕ ਇੰਟਰਵੀਊ ’ਚ ਕਿਹਾ ਕਿ ‘ਮੈਂ ਰੋਣ ਲੱਗ ਗਿਆ ਸੀ। ਮੈਨੂੰ ਯਾਦ ਹੈ ਮੇਰੇ ਵਾਲ ਉਸ ਦਿਨ ਬਹੁਤ ਖ਼ਰਾਬ ਹੋ ਗਏ ਸੀ। ਮੈਂ ਦਫ਼ਤਰ ’ਚ ਹੁਡੀ ਅਤੇ ਟੋਪੀ ਪਾ ਕੇ ਬੈਠਾ ਸੀ। ਆਲੀਆ ਮੇਰੇ ਦਫ਼ਤਰ ’ਚ ਆਈ, ਉਸ ਨੇ ਮੈਨੂੰ ਪ੍ਰੈਗਨੈਂਸੀ  ਦੇ ਬਾਰੇ ’ਚ ਦੱਸਿਆ ਮੇਰੀਆਂ ਅੱਖਾਂ ’ਚ ਹੰਝੂ ਆ ਗਏ ਅਤੇ ਉਸ ਨੇ ਮੈਨੂੰ ਗਲੇ ਲਗਾ ਲਿਆ। ਮੈਂ ਉਸ ਨੂੰ ਕਿਹਾ ਕਿ ਮੈਂ ਯਕੀਨ ਨਹੀਂ ਹੋ ਰਿਹਾ ਕਿ ਤੁਹਾਡਾ ਬੱਚਾ ਹੋਣ ਵਾਲਾ ਹੈ। ਮੇਰੇ ਲਈ ਇਹ ਬਹੁਤ ਭਾਵੁਕ ਪਲ ਸੀ।ਮੈਂ ਇਸ ਕੁੜੀ ਨੂੰ ਕਲਾਕਾਰ ਬਣਦਿਆਂ ਦੇਖਿਆ ਹੈ। ਉਹ ਇਕ ਆਤਮ-ਵਿਸ਼ਵਾਸ ਵਾਲੀ ਔਰਤ ਹੈ ਜਿਸ ’ਤੇ ਮੈਨੂੰ ਬਹੁਤ ਮਾਣ ਹੈ।’

ਇਹ ਵੀ ਪੜ੍ਹੋ : ਕੈਨੇਡਾ ’ਚ ਕਪਿਲ ਦਾ ਸ਼ੋਅ ਦੇਖਣ ਪਹੁੰਚੇ ਮੰਤਰੀ Victor Fedeli, ਕਾਮੇਡੀਅਨ ਨਾਲ ਕੀਤੀ ਮੁਲਾਕਾਤ

ਕਰਨ ਜੌਹਰ ਨੇ ਅੱਗੇ ਕਿਹਾ ਕਿ ‘ਮੇਰੇ ਪਾਲਣ-ਪੋਸ਼ਣ ਦੀ ਸ਼ੁਰੂਆਤ ਆਲੀਆ ਭੱਟ ਨਾਲ ਹੋਈ ਸੀ। ਉਹ 17 ਸਾਲ ਦੀ ਸੀ ਜਦੋਂ ਉਹ ਮੇਰੇ ਦਫ਼ਤਰ ਆਈ ਸੀ। ਅੱਜ ਉਹ 29 ਸਾਲ ਦੀ ਹੋ ਗਈ ਹੈ ਅਤੇ ਪਿਛਲੇ 12 ਸਾਲ ਸਾਡੇ ਦੋਵਾਂ ਲਈ ਇਕ ਜਾਦੂਈ ਸਫ਼ਰ ਵਾਂਗ ਸਨ। ਮੈਂ ਉਸਦੇ ਬੱਚੇ ਨੂੰ ਗੋਦ ’ਚ ਚੁੱਕਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਇਹ ਮੇਰੇ ਲਈ ਬਹੁਤ ਭਾਵੁਕ ਪਲ ਹੋਵੇਗਾ। ਇਹ ਇਸ ਤਰ੍ਹਾਂ ਹੈ ਜਿਵੇਂ ਮੈਂ ਆਪਣੇ ਬੱਚੇ ਨੂੰ ਗੋਦ ’ਚ ਲੈਣ ਰਿਹਾ ਹਾਂ।’


Anuradha

Content Editor

Related News