27 ਅਕਤੂਬਰ 1 ਵਜੇ ਜ਼ੀ ਪੰਜਾਬੀ 'ਤੇ ਫ਼ਿਲਮ 'ਨਿਗ੍ਹਾ ਮਾਰਦਾ ਆਈ ਵੇ' ਹੋਵੇਗੀ ਰਿਲੀਜ਼

Saturday, Oct 19, 2024 - 04:36 PM (IST)

27 ਅਕਤੂਬਰ 1 ਵਜੇ ਜ਼ੀ ਪੰਜਾਬੀ 'ਤੇ ਫ਼ਿਲਮ 'ਨਿਗ੍ਹਾ ਮਾਰਦਾ ਆਈ ਵੇ' ਹੋਵੇਗੀ ਰਿਲੀਜ਼

ਜਲੰਧਰ (ਬਿਊਰੋ) - ਤਿਉਹਾਰਾਂ ਦਾ ਸੀਜ਼ਨ ਹੈ ਅਤੇ ਜ਼ੀ ਪੰਜਾਬੀ ਆਪਣੇ ਦਰਸ਼ਕਾਂ ਲਈ ਇਸ ਦੌਰਾਨ ਖ਼ਾਸ ਤੋਹਫ਼ਾ ਦੇ ਰਿਹਾ ਹੈ। ਉਥੇ ਹੀ ਪਹਿਲੀ ਵਾਰ ਵਰਲਡ ਟੈਲੀਵਿਜ਼ਨ ਪ੍ਰੀਮੀਅਰ 'ਤੇ ਪੰਜਾਬੀ ਫ਼ਿਲਮ 'ਨਿਗ੍ਹਾ ਮਾਰਦਾ ਆਈ ਵੇ' 27 ਅਕਤੂਬਰ ਨੂੰ 1 ਵਜੇ ਪ੍ਰਸਾਰਿਤ ਹੋਵੇਗੀ। ਇਹ ਰੋਮਾਂਟਿਕ ਫ਼ਿਲਮ ਹੈ, ਜਿਸ 'ਚ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਹਰਮਨ ਤੇ ਸਕਾਰਲੈਟ ਦੀ ਭੂਮਿਕਾ ਨਿਭਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ...ਤਾਂ ਇਹ ਸੀ ਪ੍ਰਸਿੱਧ ਗਾਇਕ ਦੀ ਮੌਤ ਦੀ ਅਸਲ ਵਜ੍ਹਾ, Autopsy ਰਿਪੋਰਟ 'ਚ ਹੋਇਆ ਖੁਲਾਸਾ

ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਹਸਾਏਗੀ ਵੀ ਅਤੇ ਪਿਆਰ ਦੀ ਇੱਕ ਨਵੀਂ ਪਰਿਭਾਸ਼ਾ ਵੀ ਪੇਸ਼ ਕਰੇਗੀ। ਦਰਸ਼ਕਾਂ ਨੂੰ ਕਹਾਣੀ 'ਚ ਗੁਰਨਾਮ ਤੇ ਸਰਗੁਣ ਦੀ ਪਿਆਰੀ ਜਿਹੀ ਕੈਮਿਸਟਰੀ ਵੀ ਦੇਖਣ ਨੂੰ ਮਿਲੇਗੀ। ਜ਼ੀ ਪੰਜਾਬੀ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਪਰਿਵਾਰਾਂ ਲਈ ਆਪਣੇ ਘਰਾਂ 'ਚ ਆਰਾਮ ਨਾਲ ਇਸ ਭਾਵਨਾਤਮਕ ਪ੍ਰੇਮ ਕਹਾਣੀ ਦਾ ਆਨੰਦ ਲੈਣ ਮੌਕਾ ਪੇਸ਼ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News