‘ਹੰਗਾਮਾ 2’ ਦੀ ਅਦਾਕਾਰਾ ਪਰਿਣਿਤਾ ਸੁਭਾਸ਼ ਦੇ ਘਰ ਆਈ ਛੋਟੀ ਪਰੀ, ਮਾਂ ਦੀ ਗੋਦ 'ਚ ਸ਼ਾਂਤੀ ਨਾਲ ਸੌਂਦੀ ਨਜ਼ਰ ਆਈ
Saturday, Jun 11, 2022 - 11:43 AM (IST)
ਮੁੰਬਈ: ‘ਹੰਗਾਮਾ 2’ ਦੀ ਅਦਾਕਾਰਾ ਪਰਿਣਿਤਾ ਸੁਭਾਸ਼ ਦੀ ਜ਼ਿੰਦਗੀ ’ਚ ਹਾਲ ਹੀ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਪਰਿਣਿਤਾ ਸੁਭਾਸ਼ ਮਾਂ ਬਣ ਗਈ ਹੈ। ਅਦਾਕਾਰਾ ਦੇ ਘਰ ਛੋਟੀ ਪਰੀ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਪਰਿਣਿਤਾ ਸੁਭਾਸ਼ ਨੇ ਇਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ।
ਅਦਾਕਾਰਾ ਨੇ ਇੰਸਟਾ ’ਤੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਮਾਂ ਬਣਨ ਦੀ ਖੁਸ਼ਖਬਰੀ ਦਿੰਦੇ ਹੋਏ ਪਰਿਣਿਤਾ ਨੇ ਪ੍ਰਸ਼ੰਸਕਾਂ ਨਾਲ ਆਪਣੀ ਛੋਟੀ ਪਰੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪਰਿਣਿਤਾ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਸਾਰੀਆਂ ਤਸਵੀਰਾਂ ਹਸਪਤਾਲ ਦੀਆਂ ਹਨ।ਪਹਿਲੀ ਤਸਵੀਰ ’ਚ ਪਰਿਣਿਤਾ ਨਵਜਨਮੀ ਧੀ ਨੂੰ ਗੋਦ ’ਚ ਲੈਂਦੇ ਨਜ਼ਰ ਆਈ ਹੈ। ਪਰਿਣਿਤਾ ਧੀ ਨੂੰ ਬਹੁਤ ਪਿਆਰ ਨਾਲ ਦੇਖ ਰਹੀ ਹੈ।ਦੂਸਰੀ ਤਸਵੀਰ ’ਚ ਪਰਿਣਿਤਾ ਬੈਡ ’ਤੇ ਬੈਠੀ ਹੋਈ ਹੈ। ਉਸ ਦੇ ਨਾਲ ਪਤੀ ਨਿਤਿਨ ਰਾਜੂ ਲਾਡਲੀ ਨੂੰ ਚੁੱਕ ਕੇ ਖੜ੍ਹੇ ਹਨ। ਇਸ ਤਸਵੀਰ ’ਚ ਉਨ੍ਹਾਂ ਨੇ ਆਪਣੀ ਧੀ ਦੇ ਮੂੰਹ ’ਤੇ ਈਮੋਜੀ ਲਗਾਇਆ ਹੈ।
ਇਹ ਵੀ ਪੜ੍ਹੋ : ਕਰੀਨਾ ਕਪੂਰ ਅਤੇ ਅਨਨਿਆ ਪਾਂਡੇ ਦੇ ਘਰ ਪੁਲਸ ਨੇ ਦਿੱਤੀ ਦਸਤਕ, ਜਾਣੋ ਕੀ ਹੈ ਮਾਮਲਾ
ਤੀਸਰੀ ਤਸਵੀਰ ’ਚ ਅਦਾਕਾਰਾ ਹਸਪਤਾਲ ਦੇ ਡਾਕਟਰਾਂ ਨਾਲ ਪੋਜ਼ ਦੇ ਰਹੀ ਹੈ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪਰਿਣਿਤਾ ਨੇ ਕੈਪਸ਼ਨ ’ਚ ਲਿਖਿਆ ‘ਮੈਂ ਤੁਹਾਡੇ ਸਾਰਿਆਂ ਨਾਲ ਆਪਣੀ ਜਨਮ ਕਹਾਣੀ ਸਾਂਝੀ ਕਰਨ ਲਈ ਬੇਸਬਰੀ ਨਾਲ ਇਤਜ਼ਾਰ ਕਰ ਰਹੀ ਹਾਂ।’
ਬੈਂਗਲੁਰੂ ਹਸਪਤਾਲ ਦੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਉਸਨੇ ਕਿਹਾ ‘ਮੈਂ ਸੱਚਮੁੱਚ ਖੁਸ਼ਕਿਸਮਤ ਹਾਂ ਕਿ ਇਕ ਮੈਨੂੰ ਇਸਤਰੀ ਰੋਗ ਵਿਸ਼ੇਸ਼ ਮਾਂ ਮਿਲੀ ਹੈ, ਪਰ ਇਹ ਭਾਵਨਾਤਮਕ ਤੌਰ 'ਤੇ ਉਸ ਲਈ ਸਭ ਤੋਂ ਮੁਸ਼ਕਲ ਸਮਾਂ ਸੀ। ਸ਼ੁਕਰ ਹੈ ਕਿ ਸਾਡੇ ਕੋਲ Aster RV ਡਾਕਟਰ ਸੁਨੀਲ ਈਸ਼ਵਰ ਅਤੇ ਉਨ੍ਹਾਂ ਦੀ ਟੀਮ ਸੀ ਤਾਂ ਜੋ ਇਹ ਯਕੀਨੀ ਬਣਾਇਆ ਕਿ ਮੇਰੀ ਚੰਗੀ ਡਿਲੀਵਰੀ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕਰ ਭਾਵੁਕ ਹੋਏ ਇਹ ਸਿਤਾਰੇ, ਇੰਝ ਬਿਆਨ ਕੀਤੇ ਦਿਲ ਦੇ ਜਜ਼ਬਾਤ
ਦੱਸ ਦੇਈਏ ਕਿ ਨਿਤਿਨ ਦੇ 34ਵੇਂ ਜਨਮਦਿਨ ’ਤੇ ਅਦਾਕਾਰਾ ਨੇ ਆਪਣੀ ਮਾਂ ਬਨਣ ਦੀ ਖੁਸ਼ ਖ਼ਬਰੀ ਦਿੱਤੀ ਹੈ। ਪਰਿਣਿਤਾ ਹੰਗਾਮਾ 2 ਅਤੇ ਹੋਰ ਵੀ ਕਈ ਬਾਲੀਵੁੱਡ ਫ਼ਿਲਮਾਂ ’ਚ ਡੈਬਿਊ ਕਰ ਚੁੱਕੀ ਹੈ। ਅਦਾਕਾਰਾ ਸ਼ਿਲਪਾ ਸ਼ੈੱਟੀ ਨਾਲ ‘ਹੰਗਾਮਾ 2’ ਅਤੇ ਅਜੇ ਦੇਵਗਨ ਦੀ ਫ਼ਿਲਮ ‘ਭੁਜ: ਦਿ ਪ੍ਰਾਈਡ ਆਫ਼ ਇੰਡੀਆ’ ’ਚ ਨਜ਼ਰ ਆ ਚੁੱਕੀ ਹੈ।