ਮੌਤ ਤੋਂ ਬਾਅਦ ਸਾਹਮਣੇ ਆਈ ਅਦਾਕਾਰ ਬ੍ਰਹਮਾ ਮਿਸ਼ਰਾ ਦੀ ਆਖਰੀ ਵੀਡੀਓ
Saturday, Dec 04, 2021 - 03:20 PM (IST)

ਮੁੰਬਈ- ਅਦਾਕਾਰ ਬ੍ਰਹਮਾ ਮਿਸ਼ਰਾ ਜਿਸ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਸ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਜੋ ਕਿ ਸੋਸ਼ਲ ਮੀਡੀਆ ‘ਤੇ ਬਹੁਤ ਹੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ‘ਚ ਅਦਾਕਾਰ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਨੂੰ ਅਦਾਕਾਰ ਨੇ ਮੌਤ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ। ਇਸ ਵੀਡੀਓ ਨੂੰ ਮ੍ਰਿਤਕ ਅਦਾਕਾਰ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ।
ਦੱਸ ਦਈਏ ਕਿ ਬ੍ਰਹਮਾ ਮਿਸ਼ਰਾ ਦੇ ਦਿਹਾਂਤ ਦੀ ਖ਼ਬਰ ਉਸ ਸਮੇਂ ਲੋਕਾਂ ਨੂੰ ਮਿਲੀ ਸੀ ਜਦੋਂ ਅਦਾਕਾਰ ਦੇ ਘਰ ਦੇ ਨਜ਼ਦੀਕ ਰਹਿਣ ਵਾਲੇ ਉਸ ਦੇ ਗੁਆਂਢੀਆਂ ਨੇ ਫਲੈਟ 'ਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਪੁਲਸ ਦੀ ਮਦਦ ਦੇ ਨਾਲ ਕਮਰੇ ਦਾ ਦਰਵਾਜ਼ਾ ਖੋਲਿਆ ਗਿਆ ਤਾਂ ਉਸ ਦੇ ਬਾਥਰੂਮ 'ਚੋਂ ਅਦਾਕਾਰ ਦੀ ਲਾਸ਼ ਕੱਢੀ।
ਅਦਾਕਾਰ ਦੀ ਉਮਰ ਸਿਰਫ 35 ਸਾਲ ਦੀ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਸ ਦਾ ਕਹਿਣਾ ਸੀ ਕਿ ਅਦਾਕਾਰ ਦਾ ਦਿਹਾਂਤ ਹਾਰਟ ਅਟੈਕ ਕਾਰਨ ਹੋਇਆ ਹੈ। ਅਦਾਕਾਰ ਦੇ ਭਰਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਐਕਸੀਡੈਂਟਲ ਡੈਥ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਮ 'ਮਿਰਜ਼ਾਪੁਰ' ਦੀ ਪੂਰੀ ਟੀਮ ਅਦਾਕਾਰ ਦੇ ਦਿਹਾਂਤ ਤੋਂ ਬਾਅਦ ਸਦਮੇ 'ਚ ਹੈ। ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਅਦਾਕਾਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬ੍ਰਹਮਾ ਮਿਸ਼ਰਾ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ। ਜਿਸ ‘ਚੋਂ ਮੁੱਖ ਤੌਰ ‘ਤੇ ‘ਹਸੀਨ ਦਿਲਰੁਬਾ', ‘ਹੈਲੋ ਚਾਰਲੀ, ‘ਕੇਸਰੀ’, ‘ਦੰਗਲ’, ‘ਬਦਰੀਨਾਥ ਕੀ ਦੁਲਹਨੀਆ’ , ‘ਹਵਾਈਜ਼ਾਦਾ’, ‘ਮਾਂਝੀ’, ‘ਆਫਿਸ ਵਰਸਿਜ਼ ਆਫਿਸ’ ਸਣੇ ਕਈ ਫ਼ਿਲਮਾਂ ਸ਼ਾਮਲ ਹਨ।