ਬਲਾਕਬਸਟਰ ਹੋਈ ‘ਦਿ ਕੇਰਲ ਸਟੋਰੀ’, ਹੁਣ ਤਕ ਕਮਾਏ ਇੰਨੇ ਕਰੋੜ ਰੁਪਏ

Thursday, May 11, 2023 - 11:42 AM (IST)

ਬਲਾਕਬਸਟਰ ਹੋਈ ‘ਦਿ ਕੇਰਲ ਸਟੋਰੀ’, ਹੁਣ ਤਕ ਕਮਾਏ ਇੰਨੇ ਕਰੋੜ ਰੁਪਏ

ਮੁੰਬਈ (ਬਿਊਰੋ)– ‘ਦਿ ਕੇਰਲ ਸਟੋਰੀ’ ਬਾਕਸ ਆਫਿਸ ’ਤੇ ਬਲਾਕਬਸਟਰ ਸਾਬਿਤ ਹੋ ਚੁੱਕੀ ਹੈ। ਬੇਹੱਦ ਘੱਟ ਬਜਟ ’ਚ ਬਣੀ ਇਸ ਫ਼ਿਲਮ ਨੇ 6 ਦਿਨਾਂ ’ਚ ਸ਼ਾਨਦਾਰ ਕਮਾਈ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆਉਣ ਵਾਲੀ ਇਸ ਅਦਾਕਾਰਾ ਨੂੰ ਆਇਆ ਪੈਨਿਕ ਅਟੈਕ

ਫ਼ਿਲਮ ਨੇ ਪਹਿਲੇ ਦਿਨ 8.03 ਕਰੋੜ, ਦੂਜੇ ਦਿਨ 11.22 ਕਰੋੜ, ਤੀਜੇ ਦਿਨ 16.40 ਕਰੋੜ, ਚੌਥੇ ਦਿਨ 10.07 ਕਰੋੜ, ਪੰਜਵੇਂ ਦਿਨ 11.14 ਕਰੋੜ ਤੇ ਛੇਵੇਂ ਦਿਨ 12 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਸ ਨਾਲ ਫ਼ਿਲਮ ਦੀ ਕੁਲ ਕਮਾਈ 68.86 ਕਰੋੜ ਰੁਪਏ ਹੋ ਗਈ ਹੈ, ਜੋ ਬੇਹੱਦ ਸ਼ਾਨਦਾਰ ਹੈ।

PunjabKesari

ਦੱਸ ਦੇਈਏ ਕਿ ‘ਦਿ ਕੇਰਲ ਸਟੋਰੀ’ ਆਪਣੇ ਵਿਸ਼ੇ ਨੂੰ ਲੈ ਕੇ ਵਿਵਾਦਾਂ ’ਚ ਵੀ ਬਣੀ ਹੋਈ ਹੈ। ਜਿਥੇ ਕੁਝ ਲੋਕਾਂ ਵਲੋਂ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਕੁਝ ਲੋਕ ਫ਼ਿਲਮ ਦਾ ਸਮਰਥਨ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News