‘ਦਿ ਕਪਿਲ ਸ਼ਰਮਾ ਸ਼ੋਅ’ ਟੀ.ਵੀ ’ਤੇ ਅੱਜ ਕਰੇਗਾ ਵਾਪਸੀ, ਜਾਣੋ ਕਿਹੜੇ-ਕਿਹੜੇ ਦਿਨ ਦਿਖਾਇਆ ਜਾਵੇਗਾ

Saturday, Sep 10, 2022 - 04:41 PM (IST)

‘ਦਿ ਕਪਿਲ ਸ਼ਰਮਾ ਸ਼ੋਅ’ ਟੀ.ਵੀ ’ਤੇ ਅੱਜ ਕਰੇਗਾ ਵਾਪਸੀ, ਜਾਣੋ ਕਿਹੜੇ-ਕਿਹੜੇ ਦਿਨ ਦਿਖਾਇਆ ਜਾਵੇਗਾ

ਬਾਲੀਵੁੱਡ ਡੈਸਕ- ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨੇ ਲੋਕਾਂ ਨੂੰ ਲੰਬੇ ਸਮੇਂ ਤਕ ਖ਼ੂਬ ਹਸਾਇਆ। ਪ੍ਰਸ਼ੰਸਕ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜੇਕਰ ਤੁਸੀਂ ਵੀ ਇਸ ਸ਼ੋਅ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। 'ਦਿ ਕਪਿਲ ਸ਼ਰਮਾ ਸ਼ੋਅ' 10 ਸਤੰਬਰ ਯਾਨੀ ਅੱਜ ਟੀ.ਵੀ ’ਤੇ ਵਾਪਸੀ ਕਰਨ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ।

ਇਹ ਵੀ ਪੜ੍ਹੋ :  ਅਮਿਤਾਭ ਬੱਚਨ ਨੇ ਠੁਕਰਾ ਦਿੱਤਾ ਸੀ ਮਹਾਰਾਣੀ ਐਲਿਜ਼ਾਬੈਥ-II ਦੇ ਸ਼ਾਹੀ ਪਰਿਵਾਰ ਦਾ ਸੱਦਾ, ਦੱਸੀ ਇਹ ਵਜ੍ਹਾ

ਕੁਝ ਦਿਨ ਪਹਿਲਾਂ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਰਿਲੀਜ਼ ਹੋ ਚੁੱਕੀਆਂ ਹਨ। ਇਸ ਵਾਰ ਸ਼ੋਅ ’ਚ ਅਕਸ਼ੈ ਕੁਮਾਰ, ਰਕੁਲ ਪ੍ਰੀਤ ਸਿੰਘ, ਹੁਮਾ ਕੁਰੈਸ਼ੀ, ਤਮੰਨਾ ਭਾਟੀਆ ਅਤੇ ਪੀਵੀ ਸਿੰਧੂ ਵਰਗੇ ਮਸ਼ਹੂਰ ਕਲਾਕਾਰ ਮਹਿਮਾਨ ਵਜੋਂ ਨਜ਼ਰ ਆਉਣਗੇ।

‘ਦਿ ਕਪਿਲ ਸ਼ਰਮਾ ਸ਼ੋਅ’ ਦਾ ਪ੍ਰੋਮੋ ਵੀਡੀਓ ਜਾਰੀ ਕਰਦੇ ਹੋਏ ਨਿਰਮਾਤਾਵਾਂ ਨੇ ਨਵੇਂ ਕਿਰਦਾਰਾਂ ਦਾ ਖ਼ੁਲਾਸਾ ਕੀਤਾ ਹੈ। ਨਵੇਂ ਸੀਜ਼ਨ ’ਚ ਕਪਿਲ ਸ਼ਰਮਾ ਨੂੰ ਕਪੂ ਸ਼ਰਮਾ, ਸੁਮੋਨਾ ਚੱਕਰਵਰਤੀ ਕਪਿਲ ਦੀ ਪਤਨੀ ਬਿੰਦੂ ਦੇ ਰੂਪ ’ਚ, ਕਿਕੂ ਸ਼ਾਰਦਾ ਮੁਹੱਲੇ ਦੇ ਧੋਬਨ ਗੁੜੀਆ ਦੇ ਰੂਪ ’ਚ, ਸ੍ਰਿਸ਼ਟੀ ਰੋਡੇ ਕਪੂ ਦੇ ਗੁਆਂਢੀ ਗ਼ਜ਼ਲ ਅਤੇ ਸਿਧਾਰਥ ਸਾਗਰ ਉਸਤਾਦ ਜੀ ਦੇ ਰੂਪ ’ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਗੌਰਵ ਦੂਬੇ, ਇਸ਼ਤਿਆਕ ਖ਼ਾਨ, ਸ਼੍ਰੀਕਾਂਤ ਮਾਸਕੀ ਵੀ ਨਵੇਂ ਸੀਜ਼ਨ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ : ਸੋਨੂੰ ਸੂਦ ਦੇ ਪ੍ਰਸ਼ੰਸਕ ਨੇ ਬਣਾਈ ਖੂਨ ਦੀ ਪੇਂਟਿੰਗ, ਅਦਾਕਾਰ ਨੇ ਨਸੀਹਤ ਦਿੰਦੇ ਕਿਹਾ- ‘ਖੂਨ ਦਾਨ ਕਰੋ ਮੇਰੇ ਭਰਾ...’

ਦੱਸ ਦੇਈਏ ਕਿ ਕਪਿਲ ਸ਼ਰਮਾ ਸ਼ੋਅ ਹਰ  ਸ਼ਨੀਵਾਰ ਅਤੇ ਐਤਵਾਰ ਰਾਤ 9.30 ਵਜੇ ਸੋਨੀ ਟੀ.ਵੀ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ‘ਦਿ ਕਪਿਲ ਸ਼ਰਮਾ ਸ਼ੋਅ ’ਚ ਨਵੇਂ ਸਿਤਾਰੇ ਨਜ਼ਰ ਆਉਣਗੇ ਪਰ ਇਸ ਸ਼ੋਅ ’ਚ ਕਈ ਪੁਰਾਣੇ ਸਿਤਾਰੇ ਨਹੀਂ ਨਜ਼ਰ ਆਉਣਗੇ। ਪੁਰਾਣੇ ਸਿਤਾਰਿਆਂ ’ਚ ਭਾਰਤੀ ਸਿੰਘ, ਕ੍ਰਿਸ਼ਨਾ ਅਭਿਸ਼ੇਕ ਅਤੇ ਚੰਦਨ ਪ੍ਰਭਾਕਰ ਵਰਗੇ ਕਾਮੇਡੀਅਨ ਸ਼ਾਮਲ ਹਨ।


author

Shivani Bassan

Content Editor

Related News