ਕ੍ਰਿਸ਼ਨਾ ਅਭਿਸ਼ੇਕ ਨੂੰ ਆਈ ''ਦਿ ਕਪਿਲ ਸ਼ਰਮਾ ਸ਼ੋਅ'' ਦੀ ਯਾਦ, ਸਾਂਝੀ ਕੀਤੀ ਇਹ ਵੀਡੀਓ

Friday, May 28, 2021 - 05:59 PM (IST)

ਕ੍ਰਿਸ਼ਨਾ ਅਭਿਸ਼ੇਕ ਨੂੰ ਆਈ ''ਦਿ ਕਪਿਲ ਸ਼ਰਮਾ ਸ਼ੋਅ'' ਦੀ ਯਾਦ, ਸਾਂਝੀ ਕੀਤੀ ਇਹ ਵੀਡੀਓ

ਚੰਡੀਗੜ੍ਹ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲਦ ਵਾਪਸੀ ਕਰੇਗਾ। ਪਤਾ ਲੱਗਾ ਹੈ ਕਿ 'The Kapil Sharma Show' ਜੁਲਾਈ 'ਚ ਵਾਪਸ ਆਵੇਗਾ। ਪ੍ਰਸ਼ੰਸਕਾਂ ਨੂੰ ਸ਼ੋਅ ਦੀ ਵਾਪਸੀ ਦਾ ਕਾਫ਼ੀ ਇੰਤਜ਼ਾਰ ਹੈ। ਇਹ ਵੀ ਪਤਾ ਲੱਗਾ ਹੈ ਕਿ ਡਿਜ਼ੀਟਲ ਦੁਨੀਆ ਤੋਂ ਪਹਿਲਾਂ ਟੀ. ਵੀ. 'ਤੇ ਵਾਪਸੀ ਹੋਵੇਗੀ। ਸ਼ੋਅ 'ਚ ਨਵੇਂ ਕਿਰਦਾਰ ਐਂਟਰੀ ਕਰਨਗੇ ਤੇ ਸ਼ੋਅ ਦੇ ਸੈੱਟ 'ਚ ਬਦਲਾਅ ਹੋਵੇਗਾ। ਉਂਝ ਇਹ ਪੱਕਾ ਹੈ ਕਿ ਸੁਨੀਲ ਗਰੋਵਰ ਸ਼ੋਅ 'ਚ ਐਂਟਰੀ ਨਹੀਂ ਕਰੇਗਾ। ਅਰਚਨਾ ਪੂਰਨ ਸਿੰਘ ਸ਼ੋਅ ਦਾ ਹਿੱਸਾ ਰਹੇਗੀ। ਭਾਰਤੀ ਤੇ ਕ੍ਰਿਸ਼ਨਾ ਅਭਿਸ਼ੇਕ ਵੀ ਕਾਮੇਡੀ ਤੜਕਾ ਲਾਉਣਗੇ।

 
 
 
 
 
 
 
 
 
 
 
 
 
 
 
 

A post shared by Krushna Abhishek (@krushna30)

ਦੱਸ ਦਈਏ ਕਿ ਕਪਿਲ ਸ਼ਰਮਾ ਸ਼ੋਅ ਇਸ ਸਾਲ ਫਰਵਰੀ 'ਚ OFF AIR ਹੋਇਆ ਸੀ। ਹੁਣ ਜੁਲਾਈ 'ਚ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਹੈ। ਇਸ ਵਾਰ ਸ਼ੋਅ ਦੀ ਟੀਮ ਵੱਡੀ ਹੋ ਰਹੀ ਹੈ। ਇੱਕ ਇੰਸਟਾਗ੍ਰਾਮ ਪੋਸਟ ਪੋਸਟ ਕੀਤੀ ਸੀ, ਜਿਸ ਵਿੱਚ ਸਾਰੇ ਅਦਾਕਾਰਾਂ ਤੇ ਲੇਖਕਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਬਣਨ ਦੇ ਖੁੱਲ੍ਹੇ ਮੌਕੇ ਦਾ ਐਲਾਨ ਕੀਤਾ ਗਿਆ ਸੀ। ਇਸ ਕਰਕੇ ਨਵੇਂ ਚਿਹਰਿਆਂ ਦਾ ਇੰਤਜ਼ਾਰ ਵੀ ਇਸ ਵਾਰ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Krushna Abhishek (@krushna30)

ਇਸ ਦੇ ਨਾਲ ਹੀ ਇੱਕ ਦੀ ਰਿਪੋਰਟ ਕਹਿੰਦੀ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਦਾ ਨਵਾਂ ਫਾਰਮੈਟ ਵੀ ਹੋਵੇਗਾ, ਜੋ ਇਸ ਦੇ ਪਿਛਲੇ ਐਪੀਸੋਡਾਂ ਤੋਂ ਥੋੜ੍ਹਾ ਵੱਖਰਾ ਹੋਵੇਗਾ। ਸ਼ੋਅ ਦੀ ਸ਼ੂਟਿੰਗ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਫਲੋਰਾਂ 'ਤੇ ਚਲੇ ਜਾਣ ਦੀ ਉਮੀਦ ਹੈ। ਕਪਿਲ ਸ਼ਰਮਾ ਸ਼ੋਅ ਇੱਕ ਕਾਮੇਡੀ ਟਾਕ ਸ਼ੋਅ ਹੈ, ਜਿੱਥੇ ਹਰ ਹਫ਼ਤੇ ਮਨੋਰੰਜਨ ਇੰਡਸਟਰੀ ਤੋਂ ਵਿਸ਼ੇਸ਼ ਮਹਿਮਾਨ ਆਪਣੀਆਂ ਫ਼ਿਲਮਾਂ ਦੇ ਪ੍ਰਚਾਰ ਲਈ ਜਾਂ ਵਿਸ਼ੇਸ਼ ਹਿੱਸੇ ਲਈ ਆਉਂਦੇ ਹਨ।

ਸ਼ੋਅ ਦੀ ਸਟਾਰ ਕਾਸਟ 'ਚ ਮਸ਼ਹੂਰ ਹਾਸਰਸ ਕਲਾਕਾਰਾਂ ਭਾਰਤੀ ਸਿੰਘ, ਸੁਮੋਨਾ ਚੱਕਰਵਰਤੀ, ਕ੍ਰਿਸ਼ਣਾ ਅਭਿਸ਼ੇਕ, ਕਿਕੂ ਸ਼ਾਰਦਾ ਤੇ ਚੰਦਨ ਪ੍ਰਭਾਕਰ ਸ਼ਾਮਲ ਹਨ। ਜਦਕਿ ਅਰਚਨਾ ਪੂਰਨ ਸਿੰਘ ਸ਼ੋਅ 'ਚ ਸਥਾਈ ਮਹਿਮਾਨ ਹਨ। ਸ਼ੋਅ ਦਾ ਪ੍ਰੀਮੀਅਰ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਹੋਵੇਗਾ।


author

sunita

Content Editor

Related News