ਓਮੀਕ੍ਰੋਨ ਦੇ ਖ਼ਤਰੇ ਤੋਂ ਡਰੀ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਟੀਮ, ਇਕ ਹਫ਼ਤੇ ਲਈ ਸ਼ੂਟਿੰਗ ਕੀਤੀ ਰੱਦ

Thursday, Dec 30, 2021 - 11:20 AM (IST)

ਓਮੀਕ੍ਰੋਨ ਦੇ ਖ਼ਤਰੇ ਤੋਂ ਡਰੀ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਟੀਮ, ਇਕ ਹਫ਼ਤੇ ਲਈ ਸ਼ੂਟਿੰਗ ਕੀਤੀ ਰੱਦ

ਮੁੰਬਈ (ਬਿਊਰੋ)– ਓਮੀਕ੍ਰੋਨ ਵੇਰੀਐਂਟ ਦੇ ਖ਼ਤਰੇ ਤੇ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਕਈ ਪ੍ਰੋਡਿਊਸਰਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਮੁਕੰਮਲ ਤਾਲਾਬੰਦੀ ਕਾਰਨ ਕਿਤੇ ਸ਼ੂਟਿੰਗ ਹੀ ਨਾ ਰੋਕ ਦਿੱਤੀ ਜਾਵੇ। ਉਂਝ ਦਰਸ਼ਕਾਂ ਦਾ ਫੇਵਰੇਟ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਵੀ ਕੋਰੋਨਾ ਦੇ ਇਸ ਨਵੇਂ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਸਾਵਧਾਨ ਹੋ ਗਿਆ ਹੈ। ਇਹੀ ਵਜ੍ਹਾ ਹੈ ਕਿ ਸ਼ੋਅ ਨੇ 28 ਦਸੰਬਰ ਦੀ ਰਾਤ ਸ਼ੂਟਿੰਗ ਕਰਕੇ ਇਕ ਹਫ਼ਤੇ ਦੀ ਬ੍ਰੇਕ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਆਟੋ ਰਿਕਸ਼ਾ ਚਲਾਉਂਦਿਆਂ ਦੀ ਵੀਡੀਓ ਵਾਇਰਲ, ਲੋਕਾਂ ਨੇ ਕਰ ਦਿੱਤੇ ਇਹ ਕੁਮੈਂਟ

ਆਜ ਤਕ ਨਾਲ ਗੱਲਬਾਤ ਕਰਦਿਆਂ ਅਰਚਨਾ ਪੂਰਨ ਸਿੰਘ ਨੇ ਕਿਹਾ, ‘ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈ ਕਿ ਕੋਈ ਨਾਈਟ ਕਰਫਿਊ ਲੱਗਾ ਵੀ ਹੈ। ਤੁਸੀਂ ਸੜਕਾਂ ’ਤੇ ਜਾ ਕੇ ਦੇਖੋ, ਲੋਕਾਂ ਦੀ ਉਨੀ ਹੀ ਭੀੜ ਤੁਹਾਨੂੰ ਦੇਖਣ ਨੂੰ ਮਿਲ ਜਾਂਦੀ ਹੈ। ਮੈਨੂੰ ਤਾਂ ਇਹ ਲਾਗੂ ਹੁੰਦਾ ਨਜ਼ਰ ਵੀ ਨਹੀਂ ਆ ਰਿਹਾ ਹੈ।’

ਅਰਚਨਾ ਨੇ ਅੱਗੇ ਕਿਹਾ, ‘ਓਮੀਕ੍ਰੋਨ ਨੂੰ ਲੈ ਕੇ ਅਜਿਹਾ ਹੋ ਗਿਆ ਹੈ ਕਿ ਕੌਣ ਕਦੋਂ ਤਕ ਬਚ ਸਕਦਾ ਹੈ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਰੇ ਪ੍ਰੋਟੋਕਾਲ ਮੰਨੀਏ। ਜੋ ਲੋਕ ਸਾਰੇ ਨਿਯਮ-ਕਾਨੂੰਨ ਮੰਨ ਵੀ ਰਹੇ ਹਨ, ਉਨ੍ਹਾਂ ਨੂੰ ਵੀ ਕੋਰੋਨਾ ਹੋ ਰਿਹਾ ਹੈ। ਇਹ ਇਕ ਅਜਿਹੀ ਬੀਮਾਰੀ ਹੈ, ਜਿਸ ਤੋਂ ਕੋਈ ਬਚ ਨਹੀਂ ਸਕਦਾ ਹੈ। ਰਹੀ ਗੱਲ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਤਾਂ ਇਕ ਹਫ਼ਤੇ ਤਕ ਸਾਡੀ ਅਜੇ ਕੋਈ ਸ਼ੂਟਿੰਗ ਨਹੀਂ ਹੋ ਰਹੀ ਹੈ। ਇਸ ਲਈ ਅਸੀਂ ਬ੍ਰੇਕ ਵੀ ਲਿਆ ਹੈ ਕਿ ਅਸੀਂ ਦੇਖੀਏ ਕਿ ਕਿਸ ਤਰ੍ਹਾਂ ਨਾਲ ਇਹ ਬੀਮਾਰੀ ਫੈਲ ਰਹੀ ਹੈ ਤੇ ਇਸ ਮੁਤਾਬਕ ਸਾਡੀ ਅਗਲੀ ਰਣਨੀਤੀ ਕੀ ਹੋਵੇਗੀ। ਅਸੀਂ ਸਰਕਾਰ ਦੇ ਹੋਰ ਨਿਯਮਾਂ ਦੀ ਉਡੀਕ ਕਰ ਰਹੇ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News