‘ਦਿ ਕਪਿਲ ਸ਼ਰਮਾ ਸ਼ੋਅ’ ਦੀ ਧਮਾਕੇਦਾਰ ਵਾਪਸੀ, ਇਸ ਵਾਰ ਨਵੇਂ ਕਲਾਕਾਰ ਤੇ ਲੇਖਕਾਂ ਨੂੰ ਵੀ ਮਿਲੇਗਾ ਮੌਕਾ

Friday, Mar 26, 2021 - 12:56 PM (IST)

‘ਦਿ ਕਪਿਲ ਸ਼ਰਮਾ ਸ਼ੋਅ’ ਦੀ ਧਮਾਕੇਦਾਰ ਵਾਪਸੀ, ਇਸ ਵਾਰ ਨਵੇਂ ਕਲਾਕਾਰ ਤੇ ਲੇਖਕਾਂ ਨੂੰ ਵੀ ਮਿਲੇਗਾ ਮੌਕਾ

ਨਵੀਂ ਦਿੱਲੀ (ਬਿਊਰੋ)- ‘ਦਿ ਕਪਿਲ ਸ਼ਰਮਾ ਸ਼ੋਅ’ ਜਲਦ ਹੀ ਇਕ ਵਾਰ ਫ਼ਿਰ ਛੋਟੇ ਪਰਦੇ ’ਤੇ ਵਾਪਸੀ ਕਰਨ ਜਾ ਰਿਹਾ ਹੈ। ਸ਼ੋਅ ’ਚ ਇਸ ਵਾਰ ਪੁਰਾਣੇ ਚਿਹਰਿਆਂ ਦੇ ਨਾਲ-ਨਾਲ ਕੁਝ ਨਵੇਂ ਚਿਹਰੇ ਵੀ ਨਜ਼ਰ ਆਉਣਗੇ। ਖਾਸ ਗੱਲ ਇਹ ਹੈ ਕਿ ਇਹ ਨਵੇਂ ਚਿਹਰੇ ਜਨਤਾ ’ਚੋਂ ਹੀ ਹੋ ਸਕਦੇ ਹਨ। ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਮੇਕਰਸ ਨੂੰ ਕੁਝ ਅਜਿਹੇ ਚਿਹਰਿਆਂ ਦੀ ਭਾਲ ਹੈ, ਜੋ ਕਮਾਲ ਦੀ ਹਸਾਉਣ ਵਾਲੀ ਸਕ੍ਰਿਪਟ ਲਿਖ ਸਕਣ ਜਾਂ ਫ਼ਿਰ ਜਿਨ੍ਹਾਂ ਕੋਲ ਲੋਕਾਂ ਨੂੰ ਹਸਾਉਣ ਦਾ ਹੁਨਰ ਹੋਵੇ। ਮੇਕਰਸ ਨੇ ਟਵੀਟ ਕੀਤਾ, ‘ਕਪਿਲ ਸ਼ਰਮਾ ਸ਼ੋਅ ਦੀ ਟੀਮ ਲੱਭ ਰਹੀ ਹੈ ਐਕਟਰੈੱਸ ਅਤੇ ਰਾਈਟਰਸ। ਇਹ ਹੈ ਤੁਹਾਡਾ ਮੌਕਾ ਪੂਰੇ ਹਿੰਦੋਸਤਾਨ ਨੂੰ ਹਸਾਉਣ ਦਾ।’ ਸ਼ੋਅ ਦੇ ਮੇਕਰਸ ਨੇ ਇਕ ਲਿੰਕ ਵੀ ਸ਼ੇਅਰ ਕੀਤਾ ਹੈ, ਜਿਸ ਦੇ ਨਾਲ ਉਨ੍ਹਾਂ ਨੇ ਲਿਖਿਆ ‘ਜੇਕਰ ਤੁਸੀਂ ਇਕ ਰਾਈਟਰ ਜਾਂ ਐਕਟਰ ਹੋ ਤਾਂ ਤੁਹਾਡੇ ਕੋਲ ਵੀ ਮੌਕਾ ਹੈ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਹਿੱਸਾ ਬਣਨ ਦਾ।

ਦੱਸ ਦਈਏ ਕਿ ਸ਼ੋਅ ’ਚ ਹਾਲੇ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਭਾਰਤੀ ਸਿੰਘ ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ ਅਤੇ ਅਰਚਨਾ ਪੂਰਨ ਸਿੰਘ ਪਹਿਲਾ ਤੋਂ ਹੀ ਕੰਮ ਕਰ ਰਹੇ ਹਨ। ਐੱਸ. ਕੇ. ਟੀ. ਵੀ. ਦੇ ਸੀ. ਈ. ਓ. ਨਦੀਮ ਕੋਸ਼ਿਯਰੀ ਨੇ ਕਿਹਾ ‘ਜਿਥੇ ਕਪਿਲ ਸ਼ਰਮਾ ਅਤੇ ਸ਼ੋਅ ਦੀ ਬਾਕੀ ਦੀ ਕਮਾਲ ਦੀ ਸਟਾਰ ਕਾਸਟ ਦੇਸ਼ਭਰ ’ਚ ਇਕ ਜਾਣਿਆ ਪਛਾਣਿਆ ਤੇ ਲੋਕਪਿ੍ਰਯ ਨਾਮ ਹੈ, ਅਸੀਂ ਰੋਜ਼ਾਨਾ ਲੋਕਾਂ ਨੂੰ ਕੁਝ ਨਵਾਂ ਤੇ ਉਤਸ਼ਾਹਿਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਵੀਂ ਕਾਸਟ ਤੇ ਟੀਮ ਦੀ ਚੌਣ ਕੀਤੀ ਜਾ ਰਹੀ ਹੈ।’ ਇਸ ਬਾਰੇ ਕਪਿਲ ਸ਼ਰਮਾ ਨੇ ਕਿਹਾ ਕਿ ਉਹ ਨਵੀਂ ਟੀਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। 

ਦੱਸਣਯੋਗ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਇਸ ਸਮੇਂ ਸਲਮਾਨ ਖ਼ਾਨ ਪ੍ਰੋਡਿਊਸ ਕਰ ਰਹੇ ਹਨ। ਸਲਮਾਨ ਖ਼ਾਨ ਨੇ ਕਾਮੇਡੀ ਕਿੰਗ ਦਾ ਹੱਥ ਉਸ ਸਮੇਂ ਫੜਿ੍ਹਆ ਜਦੋਂ ਉਹ ਆਪਣੇ ਬੁਰੇ ਦੌਰ ਤੋਂ ਲੰਘ ਰਹੇ ਸਨ। ਕਪਿਲ ਸ਼ਰਮਾ ਸ਼ੋਅ ਦੇ ਸਟਾਰ ਕਾਮੇਡੀਅਨ ਸੁਨੀਲ ਗਰੋਵਰ ਨਾਲ ਉਸ ਦੇ ਝਗੜੇ ਤੋਂ ਬਾਅਦ ਸ਼ੋਅ ਦੀ ਟੀ. ਆਰ. ਪੀ. ਤੇਜੀ ਨਾਲ ਘੱਟਣੀ ਸ਼ੁਰੂ ਹੋ ਗਈ।


author

sunita

Content Editor

Related News