ਮੁੜ ਬੰਦ ਹੋਣ ਜਾ ਰਿਹੈ ਕਪਿਲ ਸ਼ਰਮਾ ਦਾ ਸ਼ੋਅ! ਇਹ ਵਜ੍ਹਾ ਆਈ ਸਾਹਮਣੇ

03/26/2022 10:32:27 AM

ਮੁੰਬਈ (ਬਿਊਰੋ)– ਟੀ. ਵੀ. ਦੀ ਦੁਨੀਆ ਦਾ ਮਸ਼ਹੂਰ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਦੇਸ਼ ਹੀ ਨਹੀਂ, ਸਗੋਂ ਦੁਨੀਆ ਭਰ ਦੇ ਲੋਕਾਂ ਵਿਚਾਲੇ ਇਸ ਦੀ ਪ੍ਰਸਿੱਧੀ ਜ਼ਬਰਦਸਤ ਹੈ ਪਰ ਸ਼ੋਅ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗਰੁੱਪ ਨੇ ਮੁੜ ਦਿੱਤੀ ਮਨਕੀਰਤ ਔਲਖ ਨੂੰ ਧਮਕੀ (ਵੀਡੀਓ)

ਰਿਪੋਰਟ ਦੀ ਮੰਨੀਏ ਤਾਂ ਕਪਿਲ ਸ਼ਰਮਾ ਦਾ ਮਸ਼ਹੂਰ ਸ਼ੋਅ ਕੁਝ ਸਮੇਂ ਲਈ ਬੰਦ ਹੋਣ ਜਾ ਰਿਹਾ ਹੈ। ਇਸ ਦਾ ਅਧਿਕਾਰਕ ਐਲਾਨ ਅਜੇ ਨਹੀਂ ਕੀਤਾ ਗਿਆ ਹੈ ਪਰ ਰਿਪੋਰਟ ਦੀ ਮੰਨੀਏ ਤਾਂ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਕਾਫੀ ਬਿਜ਼ੀ ਹੋਣ ਵਾਲੇ ਹਨ।

ਪਿਛਲੇ ਕੁਝ ਸਮੇਂ ਤੋਂ ਕਪਿਲ ਸ਼ਰਮਾ ਆਪਣੇ ਕੰਮਾਂ ਵਿਚਾਲੇ ਘਿਰੇ ਹੋਏ ਹਨ। ਹਾਲ ਹੀ ’ਚ ਕਪਿਲ ਸ਼ਰਮਾ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਉਹ ਕੰਮ ਕਰਨ ਵਿਦੇਸ਼ ਟੂਰ ’ਤੇ ਜਾਣ ਵਾਲੇ ਹਨ। ਇਸ ਤੋਂ ਇਲਾਵਾ ਟੀਮ ਦੇ ਬਾਕੀ ਕਲਾਕਾਰ ਵੀ ਕੰਮ ਦੇ ਸਿਲਸਿਲੇ ’ਚ ਥੋੜ੍ਹੇ ਬਿਜ਼ੀ ਹਨ। ਇਸ ਨੂੰ ਦੇਖਦਿਆਂ ਸ਼ੋਅ ਦੇ ਮੇਕਰਜ਼ ਨੇ ਛੋਟੀ ਜਿਹੀ ਬ੍ਰੇਕ ਲੈਣ ਦਾ ਮਨ ਬਣਾਇਆ ਹੈ।

 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਸ਼ੋਅ ਨੂੰ ਲੈ ਕੇ ਜ਼ਿਆਦਾ ਪ੍ਰੇਸ਼ਾਨ ਹੋਣ ਵਾਲੀ ਗੱਲ ਵੀ ਨਹੀਂ ਹੈ। ਰਿਪੋਰਟ ਦੀ ਮੰਨੀਏ ਤਾਂ ਸ਼ੋਅ ਦੇ ਮੇਕਰਜ਼ ਜ਼ਿਆਦਾ ਲੰਮਾ ਬ੍ਰੇਕ ਨਹੀਂ ਲੈਣਗੇ ਤੇ ਕੁਝ ਮਹੀਨਿਆਂ ਬਾਅਦ ਸ਼ੋਅ ਨਵੇਂ ਸੀਜ਼ਨ ਨਾਲ ਮੁੜ ਵਾਪਸੀ ਕਰੇਗਾ ਤੇ ਦੁਨੀਆ ਭਰ ਦੇ ਲੋਕਾਂ ਦਾ ਮਨੋਰੰਜਨ ਕਰੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News