ਕਪਿਲ ਸ਼ਰਮਾ ਨੂੰ ਵੱਡਾ ਝਟਕਾ, ਲੋਕਾਂ ਨੂੰ ਪਸੰਦ ਨਹੀਂ ਆਇਆ ਨਵਾਂ ਸੀਜ਼ਨ, ਪੁਰਾਣੇ ਕਲਾਕਾਰਾਂ ਨੂੰ ਕੀਤਾ ਯਾਦ

Monday, Sep 12, 2022 - 11:16 AM (IST)

ਕਪਿਲ ਸ਼ਰਮਾ ਨੂੰ ਵੱਡਾ ਝਟਕਾ, ਲੋਕਾਂ ਨੂੰ ਪਸੰਦ ਨਹੀਂ ਆਇਆ ਨਵਾਂ ਸੀਜ਼ਨ, ਪੁਰਾਣੇ ਕਲਾਕਾਰਾਂ ਨੂੰ ਕੀਤਾ ਯਾਦ

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਇਕ ਵਾਰ ਫਿਰ ਆਪਣੇ ਨਵੇਂ ਸੀਜ਼ਨ ਨਾਲ ਟੀ. ਵੀ. 'ਤੇ ਵਾਪਸ ਆ ਗਿਆ ਹੈ। ਇਹ ਸ਼ੋਅ 10 ਸਤੰਬਰ ਤੋਂ ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਇਆ ਹੈ। ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੇ ਇਸ ਨਵੇਂ ਸੀਜ਼ਨ 'ਚ ਕਈ ਬਦਲਾਅ ਕੀਤੇ ਗਏ ਹਨ। ਇਸ ਸੀਜ਼ਨ 'ਚ ਕਈ ਨਵੇਂ ਚਿਹਰੇ ਦੇਖਣ ਨੂੰ ਮਿਲੇ, ਜਦਕਿ ਕੁਝ ਅਜਿਹੇ ਕਲਾਕਾਰਾਂ ਨੇ ਕਪਿਲ ਸ਼ਰਮਾ ਸ਼ੋਅ ਨੂੰ ਅਲਵਿਦਾ ਆਖ ਦਿੱਤਾ, ਜੋ ਇਸ ਸ਼ੋਅ ਦੀ ਜਾਨ ਸਨ। ਇਸ ਨੂੰ ਲੋਕਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੁਰੂਆਤ 'ਚ ਕਾਫ਼ੀ ਯਾਦ ਕੀਤਾ। ਜਿੱਥੇ ਕਪਿਲ ਕੁਝ ਲੋਕਾਂ ਦੇ ਚਿਹਰਿਆਂ 'ਤੇ ਵੱਡੀ ਮੁਸਕਾਨ ਲਿਆਉਣ 'ਚ ਸਫਲ ਰਹੇ, ਉੱਥੇ ਹੀ ਕੁਝ ਲੋਕਾਂ ਨੇ ਕਪਿਲ ਦੇ ਇਸ ਸੀਜ਼ਨ ਨੂੰ ਸਭ ਤੋਂ ਖ਼ਰਾਬ ਦੱਸਿਆ।

ਇੰਝ ਹੋਈ ਨਵੇਂ ਸੀਜ਼ਨ ਦੀ ਸ਼ੁਰੂਆਤ
ਉਂਝ ਤਾਂ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੂੰ ਕਪਿਲ ਸ਼ਰਮਾ ਲਈ ਬਹੁਤ ਲੱਕੀ ਮੰਨਿਆ ਜਾਂਦਾ ਹੈ। ਅੱਕੀ ਦੇ ਐਪੀਸੋਡ ਨਾਲ ਹੁਣ ਤਕ ਦੋ ਸੀਜ਼ਨ ਸ਼ੁਰੂ ਹੋਏ ਅਤੇ ਦੋਵੇਂ ਸੀਜ਼ਨ ਸਫ਼ਲ ਰਹੇ ਪਰ ਇਸ ਤੀਜੇ ਸੀਜ਼ਨ 'ਚ ਅਕਸ਼ੈ ਕੁਮਾਰ ਕਪਿਲ ਸ਼ਰਮਾ ਲਈ ਜ਼ਿਆਦਾ ਖੁਸ਼ਕਿਸਮਤ ਨਹੀਂ ਰਹੇ। ਦਰਅਸਲ, ਫ਼ਿਲਮ 'ਕਠਪੁਤਲੀ' ਦੀ ਟੀਮ ਪਹਿਲੇ ਐਪੀਸੋਡ 'ਚ ਕਪਿਲ ਦੇ ਸ਼ੋਅ 'ਚ ਮਹਿਮਾਨ ਵਜੋਂ ਪਹੁੰਚੀ ਸੀ।

ਅਕਸ਼ੈ ਕੁਮਾਰ ਤੋਂ ਇਲਾਵਾ ਚੰਦਰਚੂੜ ਸਿੰਘ ਦੇ ਨਾਲ ਸਰਗੁਣ ਮਹਿਤਾ, ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਵੀ ਕਪਿਲ ਦੇ ਸ਼ੋਅ 'ਚ ਪਹੁੰਚੇ ਸਨ। ਕਪਿਲ ਨੂੰ ਉਮੀਦ ਸੀ ਕਿ ਦਰਸ਼ਕ ਉਨ੍ਹਾਂ ਦੇ ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ਨੂੰ ਉਨ੍ਹਾਂ ਦੇ ਲੁੱਕ ਵਾਂਗ ਹੀ ਪਸੰਦ ਕਰਨਗੇ ਪਰ ਅਜਿਹਾ ਨਹੀਂ ਹੋਇਆ ਅਤੇ ਉਨ੍ਹਾਂ ਦੇ ਸ਼ੋਅ ਦੇ ਪਹਿਲੇ ਐਪੀਸੋਡ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ।

ਪੁਰਾਣੇ ਕਲਾਕਾਰਾਂ ਨੂੰ ਸਰੋਤਿਆਂ ਨੇ ਕੀਤਾ ਯਾਦ
'ਦਿ ਕਪਿਲ ਸ਼ਰਮਾ ਸ਼ੋਅ' ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਲੋਕ ਲਗਾਤਾਰ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ। ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਮੈਂ 'ਕਪਿਲ ਸ਼ਰਮਾ ਸ਼ੋਅ' ਦਾ ਪਹਿਲਾ ਐਪੀਸੋਡ ਦੇਖਿਆ, ਮੈਨੂੰ ਲੱਗਦਾ ਹੈ ਕਿ ਇਸ ਦਾ ਗ੍ਰਾਫ ਡਿੱਗ ਰਿਹਾ ਹੈ। ਇਹ ਨਵਾਂ ਐਡੀਸ਼ਨ ਬਿਲਕੁਲ ਨਿਰਾਸ਼ਾਜਨਕ ਹੈ।''

ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ''ਮੈਂ ਦਿ ਕਪਿਲ ਸ਼ਰਮਾ ਸ਼ੋਅ ਦੇਖ ਰਿਹਾ ਹਾਂ, ਪਰ ਇਸ ਨੂੰ ਦੇਖਣ ਤੋਂ ਬਾਅਦ ਮੈਂ ਸਪਨਾ ਨੂੰ ਮਿਸ ਕਰ ਰਿਹਾ ਹਾਂ।'' ਇਕ ਹੋਰ ਯੂਜ਼ਰ ਨੇ ਲਿਖਿਆ, ''ਇਹ ਦਿ ਕਪਿਲ ਸ਼ਰਮਾ ਸ਼ੋਅ ਦਾ ਸਭ ਤੋਂ ਖਰਾਬ ਐਪੀਸੋਡ ਹੈ। ਇਹ ਸ਼ੋਅ ਸੁਨੀਲ ਗਰੋਵਰ ਅਤੇ ਕ੍ਰਿਸ਼ਨਾ ਅਭਿਸ਼ੇਕ ਤੋਂ ਬਿਨਾਂ ਨਹੀਂ ਚੱਲ ਸਕਦਾ।'' ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਸੀਜ਼ਨ 'ਚ ਸ੍ਰਿਸ਼ਟੀ ਰੋਡੇ ਸਮੇਤ ਕਈ ਨਵੇਂ ਚਿਹਰੇ ਨਜ਼ਰ ਆ ਰਹੇ ਹਨ, ਜਦੋਂ ਕਿ ਕ੍ਰਿਸ਼ਨਾ ਅਭਿਸ਼ੇਕ (ਸਪਨਾ) ਅਤੇ ਭਾਰਤੀ ਸਿੰਘ ਅਤੇ ਚੰਦੂ ਚਾਏਵਾਲਾ (ਚੰਦਨ ਪ੍ਰਭਾਕਰ) ਸ਼ੋਅ ਨੂੰ ਅਲਵਿਦਾ ਕਹਿ ਚੁੱਕੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News