''ਦਿ ਕਪਿਲ ਸ਼ਰਮਾ ਸ਼ੋ'' ਦੇ ਫੋਟੋਗ੍ਰਾਫਰ ਦਾ ਦੇਹਾਂਤ

Wednesday, May 21, 2025 - 04:11 PM (IST)

''ਦਿ ਕਪਿਲ ਸ਼ਰਮਾ ਸ਼ੋ'' ਦੇ ਫੋਟੋਗ੍ਰਾਫਰ ਦਾ ਦੇਹਾਂਤ

ਐਂਟਰਟੇਨਮੈਂਟ ਡੈਸਕ- 'ਦਿ ਕਪਿਲ ਸ਼ਰਮਾ ਸ਼ੋ' ਨਾਲ ਲੰਬੇ ਸਮੇਂ ਤੋਂ ਜੁੜੇ ਫੋਟੋਗ੍ਰਾਫਰ ਕ੍ਰਿਸ਼ਨਾ ਦਾਸ, ਜੋ ਪਿਆਰ ਨਾਲ 'ਦਾਸ ਦਾਦਾ' ਦੇ ਨਾਂ ਨਾਲ ਜਾਣੇ ਜਾਂਦੇ ਸਨ, ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਸ਼ੋਅ ਦੀ ਸ਼ੁਰੂਆਤ ਤੋਂ ਹੀ ਟੀਮ ਦਾ ਹਿੱਸਾ ਸਨ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਸਾਰੀ ਟੀਮ ਅਤੇ ਦਰਸ਼ਕ ਸੋਗ ਵਿਚ ਹਨ।

ਇਹ ਵੀ ਪੜ੍ਹੋ: ਜੈਕਲੀਨ ਫਰਨਾਂਡੀਜ਼ ਨਾਲ ਸੈਲਫੀ ਲੈਣ ਆਏ Fan ਨੇ ਕੀਤੀ ਅਜਿਹੀ ਹਰਕਤ, ਵੀਡੀਓ ਹੋ ਗਈ ਵਾਇਰਲ

 
 
 
 
 
 
 
 
 
 
 
 
 
 
 
 

A post shared by Team Kapil Sharma (@team.kapilsharma)

ਕ੍ਰਿਸ਼ਨਾ ਦਾਸ ਨੇ 'ਦਿ ਕਪਿਲ ਸ਼ਰਮਾ ਸ਼ੋ' ਵਿੱਚ ਐਸੋਸੀਏਟ ਫੋਟੋਗ੍ਰਾਫਰ ਵਜੋਂ ਕੰਮ ਕੀਤਾ ਅਤੇ ਕਈ ਵਾਰ ਸ਼ੋਅ ਵਿੱਚ ਵੀ ਨਜ਼ਰ ਆਏ। ਉਨ੍ਹਾਂ ਦੀ ਹਮੇਸ਼ਾ ਹੱਸਦੀ ਮੁਸਕਾਨ ਅਤੇ ਸ਼ੋਅ ਦੇ ਸੈੱਟ 'ਤੇ ਉਤਸ਼ਾਹਪੂਰਣ ਮੌਜੂਦਗੀ ਨੇ ਉਨ੍ਹਾਂ ਨੂੰ ਸਾਰਿਆਂ ਦਾ ਪਿਆਰਾ ਬਣਾਇਆ।

ਇਹ ਵੀ ਪੜ੍ਹੋ: 'ਤੇਰੀਆਂ ਯਾਦਾਂ ਦੇ ਖਿਆਲਾਂ 'ਚ ਤੇਰਾ ਬਾਪੂ'; ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਪਿਤਾ ਬਲਕੌਰ ਸਿੰਘ

ਬੀਮਾਰੀ ਅਤੇ ਇਕੱਲਾਪਨ

ਦਾਸ ਦਾਦਾ ਦਿਲ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਪਿਛਲੇ ਸਾਲ ਉਨ੍ਹਾਂ ਦੀ ਪਤਨੀ ਦੇ ਦੇਹਾਂਤ ਤੋਂ ਬਾਅਦ, ਉਹ ਇਕੱਲੇ ਹੋ ਗਏ ਸਨ। ਇਹ ਇਕੱਲਾਪਨ ਉਹ ਜ਼ਿਆਦਾ ਦਿਨਾਂ ਤੱਕ ਬਰਦਾਸ਼ਤ ਨਹੀਂ ਕਰ ਸਕੇ। ਸਿਹਤ ਦੀ ਗੰਭੀਰਤਾ ਕਾਰਨ, ਉਹ ਕੰਮ ਵੀ ਨਹੀਂ ਕਰ ਸਕਦੇ ਸਨ। ਉਹ ਮੁੰਬਈ ਦੇ ਨੇੜੇ ਅੰਬਰਨਾਥ ਵਿੱਚ ਰਹਿੰਦੇ ਸਨ।

ਇਹ ਵੀ ਪੜ੍ਹੋ: ਆਰੰਭ ਹੈ ਪ੍ਰਚੰਡ...! ਭਾਰਤੀ ਹਵਾਈ ਸੈਨਾ ਨੇ ਆਪ੍ਰੇਸ਼ਨ ਸਿੰਦੂਰ 'ਤੇ ਜਾਰੀ ਕੀਤਾ ਵੀਡੀਓ

ਟੀਮ ਅਤੇ ਫੈਨਜ਼ ਵੱਲੋਂ ਸ਼ਰਧਾਂਜਲੀ

ਕਪਿਲ ਸ਼ਰਮਾ ਦੀ ਟੀਮ ਨੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਵੀਡੀਓ ਸਾਂਝਾ ਕਰਕੇ ਦਾਸ ਦਾਦਾ ਨੂੰ ਸ਼ਰਧਾਂਜਲੀ ਦਿੱਤੀ। ਵੀਡੀਓ ਵਿੱਚ ਉਹ ਸਟੇਜ 'ਤੇ ਕੈਮਰੇ ਨਾਲ ਦਿਖਾਈ ਦੇ ਰਹੇ ਹਨ ਅਤੇ ਕਈ ਯਾਦਗਾਰ ਪਲਾਂ ਦੀ ਝਲਕ ਵੀ ਦਿਖਾਈ ਗਈ ਹੈ। ਟੀਮ ਨੇ ਲਿਖਿਆ: "ਅੱਜ ਦਿਲ ਬਹੁਤ ਭਾਰੀ ਹੈ... ਅਸੀਂ ਆਪਣੇ ਪਿਆਰੇ ਦਾਸ ਦਾਦਾ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਨੇ ਸ਼ੋਅ ਦੀ ਸ਼ੁਰੂਆਤ ਤੋਂ ਹੀ ਹਰ ਖਾਸ ਪਲ ਨੂੰ ਕੈਮਰੇ ਵਿੱਚ ਕੈਦ ਕੀਤਾ। ਉਹ ਸਿਰਫ਼ ਫੋਟੋਗ੍ਰਾਫਰ ਨਹੀਂ, ਸਾਡੇ ਪਰਿਵਾਰ ਦਾ ਹਿੱਸਾ ਸਨ – ਇੱਕ ਹੱਸਦਾ, ਦਿਆਲੂ ਅਤੇ ਹਰ ਵੇਲੇ ਮੌਜੂਦ ਰਹਿਣ ਵਾਲਾ ਚਿਹਰਾ। ਤੁਹਾਡੀਆਂ ਯਾਦਾਂ ਹਰ ਫਰੇਮ ਅਤੇ ਹਰ ਦਿਲ ਵਿੱਚ ਜ਼ਿੰਦਾ ਰਹਿਣਗੀਆਂ।।"

ਕਾਮੇਡੀਅਨ ਕਿਕੂ ਸ਼ਾਰਦਾ ਨੇ ਵੀ ਸੋਸ਼ਲ ਮੀਡੀਆ 'ਤੇ ਦਾਸ ਦਾਦਾ ਨੂੰ ਯਾਦ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਮੌਤ ਸਿਰਫ਼ ਇੱਕ ਸਾਥੀ ਦੀ ਨਹੀਂ, ਸਗੋਂ ਇੱਕ ਦੋਸਤ ਅਤੇ ਮਾਰਗਦਰਸ਼ਕ ਦੀ ਮੌਤ ਹੈ। 

ਇਹ ਵੀ ਪੜ੍ਹੋ: ਕਾਨਸ 2025: ਰਾਜਸਥਾਨੀ ਲੁੱਕ 'ਚ ਚਮਕੀ ਰੁਚੀ ਗੁੱਜਰ, PM ਮੋਦੀ ਦੀਆਂ ਫੋਟੋਆਂ ਵਾਲਾ ਹਾਰ ਪਹਿਣ ਲੁੱਟੀ ਲਾਈਮਲਾਈਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News