ਪ੍ਰਸਿੱਧ ਗਾਇਕਾ ਨੂੰ ਪੁਲਸ ਨੇ ਡਰੱਗਜ਼ ਮਾਮਲੇ 'ਚ ਕੀਤਾ ਗ੍ਰਿਫ਼ਤਾਰ

05/27/2024 11:44:22 AM

ਨਵੀਂ ਦਿੱਲੀ : ਮਨੋਰੰਜਨ ਜਗਤ 'ਚ ਸਿਤਾਰਿਆਂ ਦੇ ਨਸ਼ੇ ਦਾ ਸੇਵਨ ਕਰਨ ਦੀਆਂ ਗੱਲਾਂ ਆਮ ਹਨ। ਜਦੋਂ ਵੀ ਇਸ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕਾਰਵਾਈ ਵੀ ਕੀਤੀ ਜਾਂਦੀ ਹੈ। ਕੁਝ ਅਜਿਹਾ ਹੀ ਹੋਇਆ ਰੈਪਰ ਅਤੇ ਗੀਤਕਾਰ ਨਿੱਕੀ ਮਿਨਾਜ ਨਾਲ। ਉਸ ਨੂੰ ਐੱਮ. ਸਟਰਡਮ. 'ਚ ਨਸ਼ੀਲੇ ਪਦਾਰਥਾਂ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਨਿੱਕੀ ਮਿਨਾਜ 'ਤੇ ਨਸ਼ੀਲੇ ਪਦਾਰਥਾਂ ਨੂੰ ਲਿਜਾਣ ਦਾ ਲੱਗਾ ਦੋਸ਼
ਨਿੱਕੀ ਮਿਨਾਜ 'ਪਿੰਕ ਫਰਾਈਡੇ' ਅਤੇ 'ਬਿਲਬੋਰਡ' ਨਾਲ ਲਾਈਮਲਾਈਟ 'ਚ ਆਈ ਸੀ। ਉਹ ਆਪਣੇ ਗੀਤਾਂ ਲਈ ਸੁਰਖੀਆਂ 'ਚ ਰਹਿੰਦੀ ਹੈ। ਨਿੱਕੀ ਮਿਨਾਜ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਇਕ ਵਾਰ ਫਿਰ ਨਿੱਕੀ ਮਿਨਾਜ ਸੁਰਖੀਆਂ 'ਚ ਹੈ ਪਰ ਇਸ ਦਾ ਕਾਰਨ ਉਸ ਦੇ ਗੀਤ ਨਹੀਂ ਸਗੋਂ ਡਰੱਗਜ਼ ਦੇ ਮਾਮਲੇ 'ਚ ਉਸ ਦੀ ਗ੍ਰਿਫ਼ਤਾਰੀ ਹੈ। ਉਸ ਨੇ ਏਅਰਪੋਰਟ ਤੋਂ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਅਫਸਰ ਉਸ ਤੋਂ ਪੁੱਛਗਿੱਛ ਕਰਦੇ ਦਿਖਾਈ ਦਿੱਤੇ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ ਤਿੰਨ ਮਹੀਨੇ ਬਾਅਦ ਹਨੀਮੂਨ 'ਤੇ ਗਈ ਰਕੁਲ ਪ੍ਰੀਤ ਸਿੰਘ, ਤਸਵੀਰਾਂ ਕੀਤੀਆਂ ਸਾਂਝੀਆਂ

ਖ਼ੁਦ ਕੀਤੀ ਵੀਡੀਓ ਸਾਂਝੀ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨਿੱਕੀ ਦੇ ਸਾਮਾਨ ਦੀ ਚੈਕਿੰਗ ਦੀ ਗੱਲ ਚੱਲ ਰਹੀ ਹੈ। ਪੁਲਸ ਅਧਿਕਾਰੀ ਉਨ੍ਹਾਂ ਨੂੰ ਥਾਣੇ ਜਾਣ ਲਈ ਕਹਿੰਦਾ ਹੈ। ਪੁਲਸ ਉਸ ਨੂੰ ਵਾਰ-ਵਾਰ ਕਾਰ 'ਚ ਬੈਠਣ ਲਈ ਕਹਿੰਦੀ ਹੈ ਪਰ ਉਹ ਕਹਿੰਦੀ ਹੈ ਕਿ ਜਦੋਂ ਤੱਕ ਉਸ ਦਾ ਵਕੀਲ ਨਹੀਂ ਆਉਂਦਾ, ਉਹ ਨਹੀਂ ਜਾਵੇਗੀ। ਹਾਲਾਂਕਿ, ਰੈਪਰ ਨੂੰ ਹੁਣ ਛੱਡ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਦੀਪਾ ਕਰਮਾਕਰ ਨੇ ਰਚਿਆ ਇਤਿਹਾਸ, ਏਸ਼ੀਆਈ ਸੀਨੀਅਰ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ

ਨਿੱਕੀ ਮਿਨਾਜ ਦੇ ਬੈਗ 'ਚੋਂ ਮਿਲੀ ਮਾਰਿਜੁਆਨਾ
ਨਿੱਕੀ ਮਿਨਾਜ 'ਪਿੰਕ ਫਰਾਈਡੇ 2 ਵਰਲਡ ਟੂਰ' ਲਈ ਐੱਮ. ਸਟਰਡਮ ਤੋਂ ਇੰਗਲੈਂਡ ਜਾ ਰਹੀ ਸੀ। ਇੱਥੇ ਉਨ੍ਹਾਂ ਦਾ ਸੰਗੀਤ ਸਮਾਰੋਹ ਸੀ। ਏਅਰਪੋਰਟ 'ਤੇ ਹੀ ਉਸ ਨੂੰ ਨਸ਼ਾ ਲੈ ਕੇ ਜਾਣ ਦੇ ਦੋਸ਼ 'ਚ ਥਾਣੇ ਲਿਜਾਇਆ ਗਿਆ। ਦਾਅਵਾ ਕੀਤਾ ਗਿਆ ਹੈ ਕਿ ਨਿੱਕੀ ਦੇ ਬੈਗ 'ਚ ਮਾਰਿਜੁਆਨਾ ਮਿਲਿਆ ਸੀ। ਇਸ ਮਾਮਲੇ 'ਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਨਿੱਕੀ ਨੇ ਪੁਲਸ ਅਧਿਕਾਰੀਆਂ ਨੂੰ ਜੁਰਮਾਨਾ ਅਦਾ ਕਰਨ ਤੋਂ ਬਾਅਦ, ਉਸ ਨੂੰ ਛੱਡ ਦਿੱਤਾ ਗਿਆ। ਉਸ ਨੇ ਕਿੰਨਾ ਜੁਰਮਾਨਾ ਅਦਾ ਕੀਤਾ, ਇਸ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News