ਪ੍ਰਸਿੱਧ ਪੰਜਾਬੀ ਗਾਇਕਾ ਨੂੰ ਲੱਗਿਆ ਸਦਮਾ, ਭਰਾ ਦੀ ਭਰੀ ਜਵਾਨੀ 'ਚ ਹੋਈ ਮੌਤ

Tuesday, Jun 18, 2024 - 02:15 PM (IST)

ਪ੍ਰਸਿੱਧ ਪੰਜਾਬੀ ਗਾਇਕਾ ਨੂੰ ਲੱਗਿਆ ਸਦਮਾ, ਭਰਾ ਦੀ ਭਰੀ ਜਵਾਨੀ 'ਚ ਹੋਈ ਮੌਤ

ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕ ਜੋੜੀ ਬਲਕਾਰ ਅਣਖੀਲਾ ਦੇ ਸਾਲੇ ਅਤੇ ਮਨਜਿੰਦਰ ਗੁਲਸ਼ਨ ਦੇ ਭਰਾ ਰਫੀ ਮੁਹੰਮਦ ਦੀ ਅਚਾਨਕ ਮੌਤ ਹੋ ਗਈ ਹੈ। ਦੱਸ ਦਈਏ ਕਿ ਇਸ ਖ਼ਬਰ ਦੀ ਪੁਸ਼ਟੀ ਬਲਕਾਰ ਅਣਖੀਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਦਿੱਤੀ ਹੈ।  

ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਰਫੀ ਮੁਹੰਮਦ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, '' ਬੜੇ ਦੁਖੀ ਹਿਰਦੇ ਨਾਲ ਸੁਚਿੱਤ ਕੀਤਾ ਜਾਦਾ ਹੈ ਸਾਡੇ ਪਿਆਰੇ ਵੀਰ ਰਫੀ ਮੁਹੰਮਦ (ਮਨਜਿੰਦਰ ਗੁਲਸਨ) ਜੀ ਦੇ ਭਰਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ 'ਚ ਜਾ ਬਿਰਾਜੇ ਹਨ। ਜਨਾਜ਼ੇ ਦਾ ਸਮਾਂ ਕੱਲ ਸਵੇਰੇ 11 ਵਜੇ.🙏🏻🙏🏻💔...।''

PunjabKesari

ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਗੁਲਸਨ ਦੇ ਭਰਾ ਦੀ ਮੌਤ ਦੀ ਵਜ੍ਹਾ ਹਾਲੇ ਸਾਹਮਣੇ ਨਹੀਂ ਆਈ ਹੈ ਪਰ ਉਨ੍ਹਾਂ ਦੇ ਦੁਖ 'ਚ ਪ੍ਰਸ਼ੰਸਕਾਂ ਵੱਲੋਂ ਪੋਸਟ ਉੱਪਰ ਕਮੈਂਟ ਕਰ ਅਫਸੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਖ਼ਬਰ ਤੋਂ ਬਾਅਦ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਰੇਣੁਕਾਸਵਾਮੀ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਨੇ ਉਡਾਏ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News