ਵਿਵਾਦਾਂ ’ਚ ‘ਦਿ ਫੈਮਿਲੀ ਮੈਨ 2’ ਦਾ ਟਰੇਲਰ, ਸਮਾਂਥਾ ਦੇ ਕਿਰਦਾਰ ਨੂੰ ਲੈ ਕੇ ਲੋਕ ਗੁੱਸੇ ’ਚ
Thursday, May 20, 2021 - 04:57 PM (IST)

ਮੁੰਬਈ (ਬਿਊਰੋ)– ਮਨੋਜ ਬਾਜਪਾਈ ਸਟਾਰਰ ਵੈੱਬ ਸੀਰੀਜ਼ ‘ਦਿ ਫੈਮਿਲੀ ਮੈਨ 2’ ਦਾ ਟਰੇਲਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪਰ ਸੋਸ਼ਲ ਮੀਡੀਆ ’ਤੇ ਇਕ ਨਵਾਂ ਗਰੁੱਪ ਅਜਿਹਾ ਵੀ ਹੈ, ਜੋ ਇਸ ਵੈੱਬ ਸੀਰੀਜ਼ ਨੂੰ ਬੈਨ ਕਰਨ ਦੀ ਮੰਗ ਕਰ ਰਿਹਾ ਹੈ। ਇਸ ਦੀ ਵਜ੍ਹਾ ਹੈ ਸੀਰੀਜ਼ ’ਚ ਮੁੱਖ ਭੂਮਿਕਾ ਨਿਭਾਅ ਰਹੀ ਅਦਾਕਾਰ ਸਮਾਂਥਾ ਅੱਕੀਨੇਨੀ। ਉਸ ਦੇ ਕਿਰਦਾਰ ਦੀ ਨਿੰਦਿਆ ਹੋ ਰਹੀ ਹੈ, ਨਾਲ ਹੀ ਸੀਰੀਜ਼ ਨੂੰ ਐਂਟੀ ਤਾਮਿਲ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਕਿੰਨੇ ਆਏ ਕਿੰਨੇ ਗਏ 2’ ਗੀਤ ਦੇ ਵਿਵਾਦ ’ਤੇ ਰਣਜੀਤ ਬਾਵਾ ਨੇ ਰੱਖਿਆ ਆਪਣਾ ਪੱਖ, ਸਾਂਝੀ ਕੀਤੀ ਪੋਸਟ
ਅਸਲ ’ਚ ਵੈੱਬ ਸੀਰੀਜ਼ ’ਚ ਸਮਾਂਥਾ ‘ਰਾਜੀ’ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਇਕ ਤਾਮਿਲ ਮੂਲ ਦੀ ਲੜਕੀ ਹੈ। ਟਰੋਲਰਜ਼ ਦਾ ਕਹਿਣਾ ਹੈ ਕਿ ‘ਦਿ ਫੈਮਿਲੀ ਮੈਨ 2’ ’ਚ ਤਾਮਿਲਾਂ ਨੂੰ ਅੱਤਵਾਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਮਾਂਥਾ ਦਾ ਕਿਰਦਾਰ ਤਾਮਿਲਾਂ ਦੇ ਖ਼ਿਲਾਫ਼ ਹੈ ਤੇ ਅਜਿਹਾ ਕਰਕੇ ਉਹ ਤਾਮਿਲਾਂ ਦੇ ਸਾਲਾਂ ਪੁਰਾਣੇ ਸੰਘਰਸ਼ ਦਾ ਅਪਮਾਨ ਕਰ ਰਹੀ ਹੈ।
Family Man 2 trailer seems to project Tamils in a Bad light..
— senthilvel (@senthil4200) May 19, 2021
We demand an unconditional apology from your side @rajndk@Samanthaprabhu2 @BajpayeeManoj @Suparn @sharibhashmi @PrimeVideoIN#FamilyMan2_against_Tamils pic.twitter.com/U1pmpbkOtW
If the series has anything that hurts the Tamils and Eelam Tigers, It should and it will be banned for hurting Tamils. Don't talk about anything if you don't know about our History. Puligal ungalai vettaiyadi vidum.#FamilyMan2_against_Tamils pic.twitter.com/WJHSjHS6PE
— Swaminathan VeeraTamilar (@SVeeratamilar) May 19, 2021
ਸਮਾਂਥਾ ਨੂੰ ਤਾਮਿਲ ਸਿਨੇਮਾ ਤੋਂ ਬਾਈਕਾਟ ਕਰਨ ਤਕ ਦੀ ਗੱਲ ਲੋਕ ਲਿਖ ਰਹੇ ਹਨ। ਸਮਾਂਥਾ ਦੇ ਖ਼ਿਲਾਫ਼ ਰੱਜ ਕੇ ਗੁੱਸਾ ਕੱਢਿਆ ਜਾ ਰਿਹਾ ਹੈ। ਕੁਝ ਲੋਕਾਂ ਨੇ ਅੈਮਾਜ਼ੋਨ ਪ੍ਰਾਈਮ ਵੀਡੀਓ ਨੂੰ ਵੀ ਅਨਸਬਸਕ੍ਰਾਈਬ ਕਰਨ ਨੂੰ ਕਿਹਾ ਹੈ। ਟਰੇਲਰ ਨੂੰ ਗਲਤ ਤੇ ਤੱਥਾਂ ਤੋਂ ਪਰ੍ਹੇ ਦੱਸਿਆ ਜਾ ਰਿਹਾ ਹੈ।
Tamil people’s are not extremists, we love peace ☮️
— அதியன் கார்த்திᵀᴬᴹᴵᴸ ᴺᴬᵀᴵᴼᴺᴬᴸᴵˢᵀ❤️💛 (@athiyankarthi) May 19, 2021
Don’t project us as extremists
#FamilyMan2_against_Tamils pic.twitter.com/2xbSMvniy5
Ban the Series !#FamilyMan2_against_Tamils pic.twitter.com/vB64vcx8dA
— ꧁༺தாரிகா༻꧂ (@tarika_off) May 19, 2021
‘ਦਿ ਫੈਮਿਲੀ ਮੈਨ 2’ ਦਾ ਪਹਿਲਾ ਭਾਗ 2019 ’ਚ ਰਿਲੀਜ਼ ਹੋਇਆ ਸੀ। ਸੀਰੀਜ਼ ਨੂੰ ਚੰਗੇ ਰੀਵਿਊ ਮਿਲੇ ਸਨ। ਪ੍ਰਸ਼ੰਸਕ ਬੇਸਬਰੀ ਨਾਲ ਇਸ ਦੇ ਦੂਜੇ ਸੀਜ਼ਨ ਦੀ ਉਡੀਕ ਕਰ ਰਹੇ ਸਨ, ਜੋ ਕਿ ਹੁਣ ਜਲਦ ਹੀ ਪੂਰੀ ਹੋਣ ਵਾਲੀ ਹੈ। ਇਸ ਨੂੰ 4 ਜੂਨ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਪਹਿਲੇ ਸੀਜ਼ਨ ’ਚ ਸਮਾਂਥਾ ਨਹੀਂ ਸੀ। ਦੂਜੇ ਸੀਜ਼ਨ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਉਤਸ਼ਾਹ ਹੈ। ਦੇਖਣਾ ਇਹ ਹੋਵੇਗਾ ਕਿ ਇਹ ਸੀਜ਼ਨ ਪਹਿਲੇ ਭਾਗ ਵਾਂਗ ਹੀ ਲੋਕਾਂ ਦਾ ਦਿਲ ਜਿੱਤਣ ’ਚ ਸਫਲ ਹੋਵੇਗਾ ਜਾਂ ਨਹੀਂ।
ਨੋਟ– ਤੁਹਾਨੂੰ ‘ਦਿ ਫੈਮਿਲੀ ਮੈਨ 2’ ਦਾ ਟਰੇਲਰ ਕਿਵੇਂ ਦਾ ਲੱਗਾ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।