ਕਾਮੇਡੀ ਫ਼ਿਲਮ ''ਹਾਸੇ ਦਾ ਮੜਾਸਾ'' ਦਾ ਹੋਇਆ ਐਲਾਨ

Sunday, Nov 03, 2024 - 04:16 PM (IST)

ਕਾਮੇਡੀ ਫ਼ਿਲਮ ''ਹਾਸੇ ਦਾ ਮੜਾਸਾ'' ਦਾ ਹੋਇਆ ਐਲਾਨ

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੀ ਇੱਕ ਹੋਰ ਕਾਮੇਡੀ-ਡ੍ਰਾਮੈਟਿਕ ਫ਼ਿਲਮ ਦੇ ਰੂਪ 'ਚ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫ਼ਿਲਮ 'ਹਾਸੇ ਦਾ ਮੜਾਸਾ', ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਮਰਪਾਲ ਕਰ ਰਹੇ ਹਨ। 'ਰੋਇਲਪ੍ਰੀਤ ਫਿਲਮ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਰੋਇਲਪ੍ਰੀਤ ਸ਼ੈੱਟੀ ਹਨ, ਜੋ ਇਸ ਦਿਲਚਸਪ ਫ਼ਿਲਮ ਦਾ ਕਹਾਣੀਕਾਰ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਸਕ੍ਰੀਨ ਪਲੇਅ ਲੇਖਕ ਅਤੇ ਨਿਰਦੇਸ਼ਨ ਦੀ ਕਮਾਂਡ ਅਮਰ ਪਾਲ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਕਈ ਅਰਥ-ਭਰਪੂਰ ਲਘੂ ਫ਼ਿਲਮਾਂ ਦਾ ਵੀ ਸਫਲਤਾਪੂਰਵਕ ਨਿਰਦੇਸ਼ਨ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ

ਸੰਗੀਤਕ ਵੀਡੀਓਜ਼ ਦੇ ਖੇਤਰ 'ਚ ਨਿਰਦੇਸ਼ਕ ਦੇ ਰੂਪ 'ਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਨਿਰਦੇਸ਼ਕ ਅਮਰਪਾਲ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੇ ਬੇਸ਼ੁਮਾਰ ਮਿਊਜ਼ਿਕ ਵੀਡੀਓ ਕਈ ਉਭਰਦੇ ਅਤੇ ਚਰਚਿਤ ਗਾਇਕਾ ਨੂੰ ਸਟਾਰ ਕੈਟਾਗਰੀ 'ਚ ਸ਼ਾਮਲ ਕਰਨ ਅਤੇ ਸੰਗੀਤਕ ਖੇਤਰ ਸਥਾਪਤੀ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ

ਉਕਤ ਫ਼ਿਲਮ ਦੇ ਥੀਮ ਅਤੇ ਹੋਰ ਅਹਿਮ ਪਹਿਲੂਆਂ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਅਮਰਪਾਲ ਨੇ ਦੱਸਿਆ ਕਿ ਹਰ ਇਨਸਾਨ ਦੀ ਜ਼ਿੰਦਗੀ 'ਚ ਕਈ ਵਾਰ ਅਜਿਹੇ ਘਟਨਾਕ੍ਰਮ ਘਟਿਤ ਹੋ ਜਾਂਦੇ ਹਨ, ਜੋ ਛੋਟੇ ਅਤੇ ਸਧਾਰਨ ਮਹਿਸੂਸ ਹੋਣ ਦੇ ਬਾਵਜੂਦ ਬਹੁਤ ਗੰਭੀਰ ਰੁਖ਼ ਅਤੇ ਰੂਪ ਅਖ਼ਤਿਆਰ ਕਰ ਲੈਂਦੇ ਹਨ। ਅਜਿਹੇ ਹੀ ਅਣਕਿਆਸੇ ਪਲਾਂ ਦੀਆਂ ਖਤਰਨਾਕ ਹੋਣੀਆਂ ਪ੍ਰਸਥਿਤੀਆਂ ਨੂੰ ਪ੍ਰਤੀਬਿੰਬ ਕਰਨ ਜਾ ਰਹੀ ਹੈ ਉਨ੍ਹਾਂ ਦੀ ਇਹ ਫ਼ਿਲਮ, ਜਿਸ 'ਚ ਸਿਨੇਮਾ ਅਤੇ ਥੀਏਟਰ ਨਾਲ ਜੁੜੇ ਕਈ ਮੰਝੇ ਹੋਏ ਐਕਟਰਜ਼ ਨਜ਼ਰੀ ਪੈਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News