ਮਾਮਲਾ ਚਮਕੀਲੇ ''ਤੇ ਬਣੀ ਫ਼ਿਲਮ ਦਾ, ਐਡਵੋਕੇਟ ਹਰਪਾਲ ਸਿੰਘ ਖਾਰਾ ਦੀ ਕਿਉਂ ਹੋਈ ਪ੍ਰਸ਼ੰਸਾ
Wednesday, May 17, 2023 - 10:59 AM (IST)
ਲੰਡਨ (ਸਰਬਜੀਤ ਬਨੂੜ) - ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਮਰਹੂਮ ਗਾਇਕ ਅਮਰ ਚਮਕੀਲਾ ਦੇ ਜੀਵਨ 'ਤੇ ਬਣਾਈ ਜਾ ਰਹੀ ਫ਼ਿਲਮ ਪੰਜਾਬ ਸਮੇਤ ਦੇਸ਼-ਵਿਦੇਸ਼ 'ਚ ਚਰਚਾ ਤੇ ਵਿਵਾਦ ਦਾ ਕਾਰਨ ਬਣਦੀ ਜਾ ਰਹੀ ਹੈ। ਇੰਗਲੈਂਡ ਦੇ ਯੂਨਾਈਟਿਡ ਖਾਲਸਾ ਦਲ ਯੂ. ਕੇ. ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਵਲੋਂ ਅਮਰ ਚਮਕੀਲੇ ਪ੍ਰਤੀ ਪ੍ਰਗਟਾਏ ਵਿਚਾਰਾਂ ਦਾ ਡੱਟ ਕੇ ਸਮਰਥਨ ਕਰਦਿਆਂ ਪੰਜਾਬ 'ਚ ਚੱਲੇ ਸਿੱਖ ਸੰਘਰਸ਼ ਦੌਰਾਨ ਅਮਰ ਚਮਕੀਲੇ ਨੂੰ ਸੋਧਣ ਸਮੇਤ ਕੀਤੇ ਗਏ ਸਮੁੱਚੇ ਐਕਸ਼ਨਾਂ ਨੂੰ ਸੰਘਰਸ਼ੀ ਯੋਧਿਆਂ ਦੀ ਕਿਰਤ ਦੱਸਿਆ ਹੈ ਅਤੇ ਹਰ ਇਨਸਾਫ ਪਸੰਦ ਵਿਅਕਤੀ ਨੂੰ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼
ਆਗੂਆਂ ਦਾ ਕਹਿਣਾ ਹੈ ਕਿ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਦਲੀਲਾਂ ਸਹਿਤ ਲੱਚਰ ਗਾਇਕ ਅਮਰ ਚਮਕੀਲਾ ਦੀ ਅਸਲੀਅਤ ਬਾਰੇ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਹੈ, ਜੋ ਕਿ ਬਹੁਤ ਹੀ ਜ਼ਰੂਰੀ ਤੇ ਸਮੇਂ ਦੀ ਲੋੜ ਸੀ। ਐਡਵੋਕੇਟ ਖਾਰਾ ਨੇ ਪਹਿਲ ਕਦਮੀ ਕਰ ਕੇ ਸਿੱਖ ਸੰਘਰਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਅਤੇ ਸੰਘਰਸ਼ ਦਾ ਉਸਾਰੂ ਪੱਖ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕਿਰਤ ਮਾੜੀ ਹੋਵੇ ਤਾਂ ਕਰਤਾ ਚੰਗਾ ਨਹੀਂ ਹੁੰਦਾ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਟੀਮ ਨੇ ਸਾਥੀਆਂ ਨੂੰ ਇੰਟਰਵਿਊਜ਼ ਨਾ ਕਰਨ ਦੀ ਦਿੱਤੀ ਸਲਾਹ, ਏ. ਆਈ. ਗੀਤਾਂ ਨੂੰ ਲੈ ਕੇ ਆਖੀ ਇਹ ਗੱਲ
ਦੱਸਣਯੋਗ ਗਰਮ ਖਿਆਲੀ ਤੇ ਪਰਿਵਾਰਕ ਰਹਿਣੀ-ਬਹਿਣੀ ਲੋਕਾਂ ਮੁਤਾਬਕ ਅਮਰ ਚਮਕੀਲੇ ਨੇ ਆਪਣੇ ਗੀਤਾਂ 'ਚ ਦੀ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਬਹੁਤ ਬੁਰੀ ਤਰ੍ਹਾਂ ਤਾਰ-ਤਾਰ ਕੀਤਾ ਗਿਆ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣਿਆ ਅਤੇ ਕੈਨੇਡਾ 'ਚ ਬੋਲੇ ਉਸ ਦੇ ਬੋਲ ਹੀ ਉਸ ਦੀ ਮੌਤ ਦੇ ਵਰੰਟ ਦੀ ਤਰੀਕ ਬਣ ਗਏ। ਸਾਬਕਾ ਫੈੱਡਰੇਸਨ ਆਗੂਆਂ ਦਾ ਕਹਿਣਾ ਹੈ ਕਿ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਗੁਰਜੀਤ ਸਿੰਘ ਨੂੰ ਪੈਸੇ ਦੇਣ ਦੀ ਗੱਲ ਝੂਠੀ ਸੀ ਤੇ ਗੁਰਜੀਤ ਸਿੰਘ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਗਿੱਲ ਰੋਡ ਲੁਧਿਆਣਾ 'ਚ ਸਮਾਜ 'ਚ ਲੱਚਰਤਾ ਫੈਲਾਉਣ ਅਤੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੂੰ ਬਦਨਾਮ ਕਰਨ ਬਦਲੇ ਇਸ ਨੂੰ ਖ਼ਤਮ ਕਰਨ ਦੀ ਵਿਊਂਤ ਬਣਾ ਐਕਸ਼ਨ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ
ਆਗੂਆਂ ਦਾ ਕਹਿਣਾ ਹੈ ਦਿਲਜੀਤ ਦੋਸਾਂਝ ਵਰਗੇ ਗਾਇਕ ਚਮਕੀਲਾ ਦੀਆਂ ਫ਼ਿਲਮਾਂ ਬਣਾ ਕੇ ਜਾਂ ਇਸ ਨੂੰ ਮਹਾਨ ਬਣਾਉਣ ਦੀ ਸਰਕਾਰੀ ਹੋੜ 'ਚ ਸ਼ਾਮਲ ਹਨ, ਜੋ ਸਿੱਖ ਸ਼ਹੀਦਾਂ ਦਾ ਅਤੇ ਸਿੱਖ ਸੰਘਰਸ਼ ਦਾ ਅਪਮਾਨ ਕਰ ਰਹੇ ਹਨ। ਯੂਨਾਈਟਿਡ ਖਾਲਸਾ ਦਲ ਯੂ. ਕੇ. ਵਲੋਂ ਇਸ ਫ਼ਿਲਮ ਦੇ ਐਕਟਰ ਗਾਇਕ ਦਿਲਜੀਤ ਦੋਸਾਂਝ ਨੂੰ ਵੰਗਾਰਦਿਆਂ ਆਖਿਆ ਗਿਆ ਸਿੱਖ ਜਜ਼ਬਾਤਾਂ ਨਾਲ ਖੇਡਣ ਤੋਂ ਬਾਜ ਆ ਜਾਵੇ। ਸਮੂਹ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਸਿੱਖ ਜਥੇਬੰਦੀਆਂ ਨੂੰ ਐਡਵੋਕੇਟ ਹਰਪਾਲ ਸਿੰਘ ਖਾਰਾ ਦੀ ਇਸ ਪਹਿਲ ਕਦਮੀ ਦੀ ਪੈੜ ਨੱਪਣ ਦੀ ਲੋੜ 'ਤੇ ਜ਼ੋਰ ਦਿੱਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।