ਸੋਮੀ ਅਲੀ ਨੇ ਸਲਮਾਨ ਖ਼ਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਆਖੀ ਵੱਡੀ ਗੱਲ

Sunday, Jul 18, 2021 - 04:01 PM (IST)

ਸੋਮੀ ਅਲੀ ਨੇ ਸਲਮਾਨ ਖ਼ਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਆਖੀ ਵੱਡੀ ਗੱਲ

ਮੁੰਬਈ : ਬਾਲੀਵੁੱਡ ਕਲਾਕਾਰ ਰਹਿ ਚੁੱਕੀ ਪਾਕਿਸਤਾਨੀ ਅਦਾਕਾਰਾ ਸੋਮੀ ਅਲੀ ਅਦਾਕਾਰ ਸਲਮਾਨ ਖ਼ਾਨ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਖੁੱਲ੍ਹ ਕੇ ਬੋਲਦੀ ਰਹਿੰਦੀ ਹੈ। 90 ਦੇ ਦਹਾਕੇ ’ਚ ਉਨ੍ਹਾਂ ਦੀ ਅਤੇ ਸਲਮਾਨ ਖ਼ਾਨ ਦੀ ਲਵ ਸਟੋਰੀ ਕਾਫੀ ਚਰਚਾ ’ਚ ਰਹੀ ਹੈ। ਦੋਵੇਂ ਕਾਫੀ ਸਮੇਂ ਤਕ ਨਾਲ ਰਹੇ ਸਨ ਪਰ 1999 ’ਚ ਸੋਮੀ ਅਲੀ ਦਾ ਅਦਾਕਾਰ ਨਾਲ ਬ੍ਰੇਕਅਪ ਹੋ ਗਿਆ ਸੀ। ਬ੍ਰੇਕਅਪ ਦੇ 22 ਸਾਲ ਬਾਅਦ ਹੁਣ ਸੋਮੀ ਅਲੀ ਨੇ ਸਲਮਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੱਡੀ ਗੱਲ ਆਖੀ ਹੈ। 

PunjabKesari
ਸੋਮੀ ਅਲੀ ਨੇ ਇਕ ਅੰਗਰੇਜੀ ਵੈੱਬਸਾਈਟ ਨੂੰ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ’ਚ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਤੋਂ ਇਲਾਵਾ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਸਾਰੀਆਂ ਗੱਲਾਂ ਕੀਤੀਆਂ ਹਨ। ਸੋਮੀ ਅਲੀ ਨੇ ਸਲਮਾਨ ਖ਼ਾਨ ਦੇ ਨਾਲ ਫਿਲਮ ‘ਬੁਲੰਦ’ ’ਚ ਕੰਮ ਕੀਤਾ ਸੀ। ਹਾਲਾਂਕਿ ਇਹ ਫਿਲਮ ਕਦੇ ਰਿਲੀਜ਼ ਨਹੀਂ ਹੋ ਸਕੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸੋਮੀ ਅਲੀ ਅਤੇ ਸਲਮਾਨ ਖ਼ਾਨ ਇਕ-ਦੂਜੇ ਦੇ ਕਰੀਬ ਆਏ ਸਨ। 

PunjabKesari
ਸੋਮੀ ਅਲੀ ਨੇ ਕਿਹਾ, ‘ਸਲਮਾਨ ਖ਼ਾਨ ਨੇ ਉਸ ਸਮੇਂ ਆਪਣਾ ਹੋਮ ਪ੍ਰੋਡਕਸ਼ਨ ਸ਼ੁਰੂ ਕੀਤਾ ਸੀ ਅਤੇ ਉਹ ਆਪਣੀ ‘ਬੁਲੰਦ’ ਨਾਂ ਦੀ ਫਿਲਮ ਲਈ ਇਕ ਮੁੱਖ ਅਦਾਕਾਰਾ ਦੀ ਤਲਾਸ਼ ਕਰ ਰਹੇ ਸਨ। ਅਸੀਂ ਸ਼ੂਟਿੰਗ ਦੇ ਲਈ ਕਾਠਮੰਡੂ ਗਏ ਸੀ। ਬਦਕਿਸਮਤੀ ਨਾਲ, ਮੈਂ ਬਹੁਤ ਛੋਟੀ ਸੀ ਅਤੇ ਇੰਡਸਟਰੀ ’ਚ ਨਹੀਂ ਸੀ। ਨਿਰਮਾਤਾਵਾਂ ਦੇ ਨਾਲ ਕੁਝ ਸਮੱਸਿਆ ਸੀ ਅਤੇ ਫਿਲਮ ਨੂੰ ਰੋਕ ਦਿੱਤਾ ਗਿਆ ਸੀ। ਇਹ ਮੇਰੇ ਅਤੇ ਸਲਮਾਨ ਖ਼ਾਨ ਸਾਡੇ ਰਿਸ਼ਤੇ ਦੇ ਲਈ ਇਕ ਜ਼ਰੀਆ ਸੀ।’ 

PunjabKesari
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਅਜੇ ਵੀ ਸਲਮਾਨ ਖ਼ਾਨ ਦੇ ਸੰਪਰਕ ’ਚ ਹੈ? ਇਸ ’ਤੇ ਸੋਮੀ ਅਲੀ ਨੇ ਕਿਹਾ, ‘ਮੈਂ ਪੰਜ ਸਾਲ ਤੋਂ ਸਲਮਾਨ ਨਾਲ ਗੱਲ ਨਹੀਂ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਅੱਗੇ ਵਧਣਾ ਚੰਗਾ ਹੁੰਦਾ ਹੈ। ਮੈਂ ਅੱਗੇ ਵੱਧ ਗਈ ਹਾਂ ਅਤੇ ਉਹ ਵੀ ਅੱਗੇ ਵਧ ਗਏ ਹਨ। ਮੈਨੂੰ ਨਹੀਂ ਪਤਾ ਕਿ ਦਸੰਬਰ 1999 ’ਚ ਉਨ੍ਹਾਂ ਦੀ ਜ਼ਿੰਦਗੀ ’ਚ ਮੇਰੇ ਜਾਣ ਤੋਂ ਬਾਅਦ ਕਿੰਨੀਆਂ ਗਰਲਫਰੈਂਡ ਰਹੀਆਂ ਹਨ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।’ 


author

Aarti dhillon

Content Editor

Related News