ਈਦ ਪਾਰਟੀ 'ਚ ਸਿਤਾਰਿਆਂ ਦੀ ਖੂਬਸੂਰਤੀ ਨੇ ਲੁੱਟੀ ਮਹਿਫ਼ਿਲ, ਦੇਖੋ ਤਸਵੀਰਾਂ

05/04/2022 2:50:18 PM

ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਅਤੇ ਜੀਜਾ ਆਯੁਸ਼ ਸ਼ਰਮਾ ਨੇ ਈਦ ਮੌਕੇ ਇਕ ਧਮਾਕੇਦਾਰ ਪਾਰਟੀ ਰੱਖੀ, ਜਿਸ 'ਚ ਸਿਤਾਰਿਆਂ ਨੇ ਖੂਬ ਰੰਗ ਜਮਾਇਆ। ਟ੍ਰੈਡੀਸ਼ਨਲ ਵੀਅਰ 'ਚ ਸਪਾਟ ਹੋਏ ਬਾਲੀਵੁੱਡ ਸਿਤਾਰੇ ਬਹੁਤ ਖੂਬਸੂਰਤ ਲੱਗ ਰਹੇ ਸਨ। ਦੀਪਿਕਾ ਪਾਦੁਕੋਣ, ਸ਼ਹਿਨਾਜ਼ ਗਿੱਲ, ਜੈਕਲੀਨ ਫਰਨਾਂਡੀਜ਼ ਤੋਂ ਲੈ ਕੇ ਸੁਸ਼ਮਿਤਾ ਸੇਨ ਦੀ ਈਦ ਲੁਕ 'ਤੇ ਇਕ ਨਜ਼ਰ ਮਾਰਦੇ ਹਾਂ...


PunjabKesari
ਬਾਲੀਵੁੱਡ ਦੇ ਕਿਊਟ ਜੋੜੇ ਕਿਊਟ ਪਾਦੁਕੋਣ ਅਤੇ ਰਣਬੀਰ ਸਿੰਘ ਵੀ ਇਸ ਪਾਰਟੀ ਦਾ ਹਿੱਸਾ ਬਣੇ। ਦੀਪਿਕਾ ਜਿਥੇ ਕਾਲੇ ਰੰਗ ਦੀ ਆਊਟਫਿੱਟ 'ਚ ਨਜ਼ਰ ਆਈ ਤਾਂ ਉਧਰ ਰਣਵੀਰ ਸਿੰਘ ਹਰ ਵਾਰ ਦੀ ਤਰ੍ਹਾਂ ਫੰਕੀ ਲੁਕ 'ਚ ਦਿਖੇ। 

PunjabKesari
ਈਦ ਪਾਰਟੀ ਲਈ ਕਿਆਰਾ ਅਡਵਾਨੀ ਨੇ ਇੰਡੋ-ਵੈਸਟਰਨ ਆਊਟਫਿੱਟ ਨੂੰ ਚੁਣਿਆ। ਇਸ ਸਫੇਦ ਆਊਟਫਿੱਟ ਦੇ ਨਾਲ ਉਨ੍ਹਾਂ ਨੇ ਮੈਚਿੰਗ ਸੈੱਟ ਕੈਰੀ ਕੀਤਾ ਨਾਲ ਹੀ ਵਾਲਾਂ ਨੂੰ ਢਿੱਲਾ ਰੱਖਿਆ।

PunjabKesari
ਈਦ ਪਾਰਟੀ 'ਚ ਕੰਗਨਾ ਰਣੌਤ ਨੇ ਸਫੇਦ ਚਮਕਦਾਰ ਸ਼ਰਾਰਾ ਪਾ ਕੇ ਮਹਿਫਿਲ ਲੁੱਟੀ। ਉਨ੍ਹਾਂ ਨੇ ਵੱਡੇ-ਵੱਡੇ ਈਅਰਰਿੰਗ ਅਤੇ ਨਿਊਡ ਮੇਕਅਪ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।

PunjabKesari
ਅਰਪਿਤਾ ਖਾਨ ਸ਼ਰਮਾ ਦੀ ਈਦ ਪਾਰਟੀ ਸੁਸ਼ਮਿਤਾ ਸੇਨ ਵੀ ਸ਼ਾਮਲ ਹੋਈ। ਡਾਰਕ ਪਿੰਕ ਰੰਗ 'ਚ ਉਨ੍ਹਾਂ ਦੀ ਖੂਬਸੂਰਤੀ ਦੇਖਣ ਲਾਈਕ ਸੀ।

PunjabKesari
ਸੋਨਾਕਸ਼ੀ ਸਿਨਹਾ ਮੀਂਟ ਗ੍ਰੀਨ ਰੰਗ ਦੀ ਸਾੜੀ 'ਚ ਕਮਾਲ ਦੀ ਦਿਖੀ। ਆਫ ਸ਼ੋਲਡਰ ਬਲਾਊਜ਼ ਤੇ ਕਾਤਿਲਾਨਾ ਮੁਸਕੁਰਾਹਟ ਨੇ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਦਿੱਤੇ। 

PunjabKesari
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰਿਸ਼ਮਾ ਪਾਰਟੀ 'ਚ ਸੁੰਦਰ ਮਹਿਮਾਨ ਬਣ ਕੇ ਪਹੁੰਚੀ ਸੀ। ਪਰਪਲ ਸ਼ੇਡ ਦੇ ਸ਼ਰਾਰਾ ਸੈੱਟ ਦੇ ਨਾਲ ਉਨ੍ਹਾਂ ਨੇ ਲਾਂਗ ਕੁੜਤੀ ਕੈਰੀ ਕੀਤੀ। ਸੂਟ 'ਤੇ ਓਵਰਆਲ ਸੁਨਹਿਰੀ ਰੰਗ ਦੀ ਵਰਟੀਕਲ ਸਟ੍ਰਾਈਪਸ ਅਤੇ ਚੁੰਨੀ 'ਤੇ ਫਲੋਰਲ ਪ੍ਰਿੰਟ ਕੀਤਾ ਗਿਆ ਸੀ।

PunjabKesari
ਜੇਨੇਲੀਆ ਡਿਸੂਜਾ ਅਤੇ ਰਿਤੇਸ਼ ਦੇਸ਼ਮੁਖ ਨੇ ਵੀ ਇਸ ਪਾਰਟੀ 'ਚ ਪਹੁੰਚ ਕੇ ਚਾਰ ਚੰਨ ਲਗਾ ਦਿੱਤੇ। 

PunjabKesari

PunjabKesariPunjabKesari

PunjabKesari


Aarti dhillon

Content Editor

Related News