ਜ਼ਿੰਦਗੀ ਦੀ ਬੁਨਿਆਦੀ ਜ਼ਰੂਰਤ ਆਪਨਾਪਣ, ਮੇਰੇ ਕੋਲ ਕਹਾਣੀਆਂ ਵੀ ਅਜਿਹੀਆਂ ਹੀ ਆਉਂਦੀਆਂ ਹਨ : ਆਨੰਦ ਐੱਲ. ਰਾਏ

Saturday, Aug 10, 2024 - 11:21 AM (IST)

ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਆਨੰਦ ਐੱਲ. ਰਾਏ ਨੇ ਹਾਲ ਹੀ ’ਚ ਇਕ ਇੰਟਰਵਿਊ ਵਿਚ ਆਪਣੀ ਨਿੱਜੀ ਜ਼ਿੰਦਗੀ, ਕੰਮ ਅਤੇ ਫਿਲਮੀ ਕਰੀਅਰ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਗੱਲਬਾਤ ’ਚ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਰੋਜ਼ਾਨਾ ਦਾ ਸ਼ੈਡਿਊਲ ਇਕ ਘਰੇਲੂ ਮਾਹੌਲ ’ਚ ਬੀਤਦਾ ਹੈ, ਜੋ ਉਨ੍ਹਾਂ ਲਈ ਕਹਾਣੀਆਂ ਦਾ ਸ੍ਰੋਤ ਹੈ। ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਕੇ ਫਿਲਮੀ ਦੁਨੀਆ ’ਚ ਕਦਮ ਰੱਖਣ ਤੋਂ ਲੈ ਕੇ ‘ਤੇਰੇ ਇਸ਼ਕ ’ਚ’ ਅਤੇ ‘ਫਿਰ ਆਈ ਹਸੀਨ ਦਿਲਰੁੱਬਾ’ (9 ਅਗਸਤ ਨੂੰ ਹੋਈ ਰਿਲੀਜ਼) ਦੀ ਕਾਸਟਿੰਗ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਤੁਹਾਡਾ ਪੂਰੇ ਦਿਨ ਦਾ ਸ਼ੈਡਿਊਲ ਕੀ ਹੈ?
ਮੈਂ ਇਕ ਘਰੇਲੂ ਆਦਮੀ ਹਾਂ। ਮੇਰਾ ਆਫ਼ਿਸ ਵੀ ਅਜਿਹਾ ਹੀ ਹੈ, ਜਿਵੇਂ ਮੇਰਾ ਘਰ ਹੋਵੇ। ਮੇਰੀ ਜ਼ਿੰਦਗੀ ਦੀ ਬੁਨਿਆਦੀ ਜ਼ਰੂਰਤ ਅਪਨਾਪਣ ਹੈ ਕਿਉਂਕਿ ਉਹ ਮੇਰੀ ਜ਼ਰੂਰਤ ਹੈ। ਜੇਕਰ ਮੈਂ ਅਜਿਹੇ ਮਾਹੌਲ ’ਚ ਰਹਿੰਦਾ ਹਾਂ ਤਾਂ ਮੇਰੇ ਕੋਲ ਕਹਾਣੀਆਂ ਵੀ ਅਜਿਹੀਆਂ ਹੀ ਆਉਂਦੀਆਂ ਹਨ, ਇਸ ਲਈ ਮੈਂ ਆਪਣਾ ਪੂਰਾ ਦਿਨ ਉਨ੍ਹਾਂ ਲੋਕਾਂ ਨਾਲ ਬਿਤਾਉਂਦਾ ਹਾਂ, ਜੋ ਮੇਰੇ ਆਪਣੇ ਹਨ ਤੇ ਮੇਰੇ ਆਪਣੇ ਬਹੁਤ ਸਾਰੇ ਹਨ। ਇਸ ਲਈ ਮੇਰੇ ਕੋਲ ਕਹਾਣੀਆਂ ਵੀ ਬਹੁਤ ਸਾਰੀਆਂ ਹਨ।

ਇੰਜੀਨੀਅਰਿੰਗ ਛੱਡ ਕੇ ਤੁਹਾਨੂੰ ਅਜਿਹਾ ਕਿਉਂ ਲੱਗਾ ਕਿ ਮੈਨੂੰ ਫਿਲਮਾਂ ’ਚ ਆਉਣਾ ਚਾਹੀਦਾ?
ਇੰਜੀਨੀਅਰਿੰਗ ਵੀ ਮੇਰਾ ਹੀ ਫ਼ੈਸਲਾ ਸੀ। ਮੇਰੇ ਚੰਗੇ ਅੰਕ ਆਏ ਸੀ। ਪਾਪਾ ਨੇ ਮੈਨੂੰ ਕਿਹਾ ਕਿ ਦਿੱਲੀ ਵਿਸ਼ਵ ਵਿਦਿਆਲਿਆ ’ਚ ਤੈਨੂੰ ਚੰਗੇ ਤੋਂ ਚੰਗੇ ਕਾਲਜ ’ਚ ਦਾਖ਼ਲਾ ਮਿਲ ਜਾਵੇਗਾ ਤੇ ਤੁਸੀਂ ਆਪਣੀ ਜ਼ਿੰਦਗੀ ਜੀਓ। ਉਸ ਤੋਂ ਬਾਅਦ ਮੈਨੂੰ ਔਰੰਗਾਬਾਦ ’ਚ ਦਾਖ਼ਲਾ ਮਿਲਿਆ ਅਤੇ ਮੇਰਾ ਖ਼ੁਦ ਦਾ ਕਾਫ਼ੀ ਮਨ ਸੀ ਕਿ ਮੈਂ ਕੰਪਿਊਟਰ ਇੰਜੀਨੀਅਰਿੰਗ ਕਰਾਂਗਾ ਤੇ ਨਵੀਆਂ ਚੀਜ਼ਾਂ ਆਪਣੀ ਜ਼ਿੰਦਗੀ ’ਚ ਖੋਜਾਂਗਾ ਪਰ ਜਦੋਂ ਉਹ ਕਰ ਰਿਹਾ ਸੀ ਤਾਂ ਮੈਨੂੰ ਲੱਗਾ ਕਿ ਇਹ ਮੇਰਾ ਕੰਮ ਨਹੀਂ ਹੈ।

ਸਭ ਕੁਝ ਚੰਗਾ ਚੱਲ ਰਿਹਾ ਸੀ ਤੇ ਮੈਂ ਸ਼ੁਰੂ ਤੋਂ ਹੀ ਇਕ ਡੀਸੈਂਟ ਸਟੂਡੈਂਟ ਰਿਹਾ ਹਾਂ ਪਰ ਇਹ ਗੱਲ਼ ਸਮਝ ’ਚ ਆ ਗਈ ਸੀ ਕਿ ਕਿਤੇ ਨਾ ਕਿਤੇ ਇਹ ਮੇਰੀ ਫੀਲਡ ਨਹੀਂ ਹੈ। ਉਸ ਸਮੇਂ ਭਰਾ ਇੱਥੇ ਸੀ ਤੇ ਟੀ. ਵੀ. ਕਰ ਰਹੇ ਸੀ। ਉਸ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕਹਾਣੀਆਂ ’ਚ ਰੁਚੀ ਹੈ। ਮੈਨੂੰ ਉਸ ’ਚ ਮਜ਼ਾ ਆਉਂਦਾ ਹੈ। ਮੈਂ ਮੁੰਬਈ ਆਇਆ ਤੇ ਜ਼ਿੰਦਗੀ ਸ਼ੁਰੂ ਕੀਤੀ। ਚੀਜ਼ਾਂ ਸ਼ੁਰੂ ਹੋਣ ਤੋਂ ਬਾਅਦ ਮੈਨੂੰ ਲੱਗਾ ਕਿ ਇੱਥੇ ਮੇਰੇ ਲਈ ਕੁਝ ਹੈ। ਮੈਨੂੰ ਇਹ ਸਮਝ ਵਿਚ ਆ ਚੁੱਕਾ ਸੀ ਕਿ ਚੰਗਾ-ਬੁਰਾ ਕੰਮ ਜੋ ਵੀ ਹੋਵੇਗਾ, ਮੈਂ ਇੱਥੇ ਹੀ ਕਰਾਂਗਾ।

ਆਪਣੇ ਸ਼ੁਰੂਆਤੀ ਦਿਨਾਂ ਦੇ ਬਾਰੇ ਵਿਚ ਕੁਝ ਦੱਸੋ?
ਜਿਵੇਂ ਮੈਂ ਦੱਸਿਆ ਕਿ ਮੈਂ ਆਉਂਦੇ ਹੀ ਕੰਮ ’ਚ ਇੰਨਾ ਲੱਗ ਗਿਆ ਕਿ ਮੈਂ ਇਹ ਸ਼ਹਿਰ ਵੀ ਪੂਰਾ ਨਹੀਂ ਦੇਖਿਆ। ਮੈਂ ਇਸ ਸ਼ਹਿਰ ਦਾ ਕਾਫੀ ਸ਼ੁਕਰਗੁਜ਼ਾਰ ਹਾਂ। ਜਿਸ ਦਿਨ ਮੈਂ ਇੱਥੇ ਕਦਮ ਰੱਖਿਆ, ਮੈਨੂੰ ਅਜਿਹਾ ਲੱਗਣ ਲੱਗਾ ਕਿ ਦਿਨ ’ਚ 24 ਘੰਟੇ ਨਹੀਂ ਹੁੰਦੇ ਹਨ। ਮੈਨੂੰ ਦਿਨ ਛੋਟਾ ਲੱਗਣ ਲੱਗਾ । ਮੈਂ ਕੰਮ ’ਚ ਇੰਨਾ ਬਿਜ਼ੀ ਰਹਿੰਦਾ ਸੀ ਤੇ ਮੈਨੂੰ ਮਜ਼ਾ ਆਉਂਦਾ ਸੀ। ਕਾਫੀ ਘੱਟ ਸਮੇਂ ਲਈ ਮੈਂ ਸੌਂ ਪਾਉਂਦਾ ਸੀ। ਮੇਰੀ ਜ਼ਿੰਦਗੀ ਕੰਮ ’ਚ ਜ਼ਿਆਦਾ ਵਿਅਸਤ ਰਹੀ ਹੈ। ਅਜਿਹਾ ਲੱਗਦਾ ਸੀ ਜਿਵੇਂ ਕੰਮ ਦੇ ਨਾਲ ਮੇਰਾ ਲਵ ਅਫੇਅਰ ਸ਼ੁਰੂ ਹੋ ਗਿਆ ਹੈ ਤੇ ਮੈਂ ਉਸ ਨੂੰ ਕਾਫੀ ਇੰਜੂਆਏ ਕਰਨ ਲੱਗਾ।

‘ਤੇਰੇ ਇਸ਼ਕ ’ਚ’ ਦਾ ਟੀਜ਼ਰ ਦੇਖ ਕੇ ਫਿਲਮ ਦਾ ਕੀ ਸਟੇਟਸ ਹੈ ਅਤੇ ਕਿੰਨੇ ਸ਼ੈਡਿਊਲ ਹੋ ਚੁੱਕੇ ਹਨ?
ਫਿਲਮ ਦੀ ਲਿਖਾਈ ’ਤੇ ਕੰਮ ਚੱਲ ਰਿਹਾ ਸੀ, ਇਸ ਨੂੰ ਹਿਮਾਂਸ਼ੂ ਲਿਖ ਰਿਹਾ ਹੈ। ਹੁਣ ਅਸੀਂ ਤਿਆਰ ਹਾਂ ਅਤੇ ਇਸ ਸਾਲ ਦੇ ਆਖਿਰ ਤੱਕ ਅਸੀਂ ਫਲੋਰ ’ਤੇ ਹੋਵਾਂਗੇ। ਅਗਲੇ ਸਾਲ ਦੇ ਆਖਿਰ ਤੱਕ ਅਸੀਂ ਤੁਹਾਡੇ ਸਾਹਮਣੇ ਆਵਾਂਗੇ।
ਫਿਲਮ ਦੇ ਮਿਊਜ਼ਿਕ ਦੇ ਸਵਾਲ ’ਤੇ ਜਵਾਬ ਦਿੰਦਿਆਂ ਆਨੰਦ ਐੱਲ. ਰਾਏ ਕਹਿੰਦੇ ਹਨ ਕਿ ਇਸ ਵਰਗੀ ਕਹਾਣੀ ਨੂੰ ਸੁਣਨ ਦੇ ਲਈ ਮਤਲਬ ਕੁਝ ਕਹਾਣੀਆਂ ਨੂੰ ਸੁਣਨ ਦੇ ਲਈ ਇਕ ਪਿੱਲਰ ਦੀ ਜ਼ਰੂਰਤ ਹੁੰਦੀ ਹੈ। ਸਾਡਾ ਸਭ ਤੋਂ ਸਟ੍ਰਾਂਗ ਪਿੱਲਰ ਏ.ਆਰ. ਰਹਿਮਾਨ ਹੈ।

ਫਿਰ ਆਈ ਹਸੀਨ ਦਿਲਰੁੱਬਾ ਦਾ ਆਈਡੀਆ ਕਿੱਥੇ ਤੋਂ ਆਇਆ ਅਤੇ ਕਾਸਟਿੰਗ ਕਿਵੇਂ ਕੀਤੀ?
ਇਹ ਕਹਾਣੀ ਕਨਿਕਾ ਨੇ ਮੈਨੂੰ ਮਨਮਰਜ਼ੀਆਂ ਤੋਂ ਬਾਅਦ ਦੱਸੀ ਸੀ। ਮੈਨੂੰ ਉਦੋਂ ਸੁਣਦੇ ਹੀ ਇਹ ਲੱਗਾ ਸੀ ਕਿ ਇਸ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਤਾਂ ਇਹ ਬਹੁਤ ਸਮੇਂ ਤੋਂ ਵੈਕਿਊਮ ਹੈ। ਮੈਨੂੰ ਲੱਗਦਾ ਸੀ ਕਿ ਇਕ ਹਿੰਦੀ ਪਲਪ ਵਾਲੀ ਕਹਾਣੀ ਇਕ ਬੇਸਿਕ ਹਿੰਦੁਸਤਾਨੀ ਦੇ ਮਨ ਵਿਚ ਹੈ ਅਤੇ ਇਹ ਨਾਲ ’ਚ ਇਹ ਵੀ ਸੀ ਇਸ ਨੂੰ ਇਕ ਫਿਲਮ ਜਾਂ ਕਹਾਣੀ ਦੇ ਰੂਪ ਵਿਚ ਨਹੀਂ ਦਿਖਾਇਆ ਗਿਆ। ਉਮੀਦ ਕਰਦੇ ਹਾਂ, ਜਿੰਨਾ ਪਹਿਲੇ ਪਾਰਟ ਨੂੰ ਪਿਆਰ ਮਿਲਿਆ, ਦੂਜੇ ਨੂੰ ਵੀ ਓਨਾ ਹੀ ਮਿਲੇ।

ਹਸੀਨ ਦਿਲਰੁੱਬਾ ਦਾ ਸਾਰੀ ਟੀਮ ਆਊਟਸਾਈਡਰ ਹੈ ਪਰ ਕਿਤੇ ਨਾ ਕਿਤੇ ਸਾਨੂੰ ਇੰਨਾ ਪਿਆਰ ਇੱਥੋਂ ਮਿਲ ਚੁੱਕਾ ਹੈ ਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਆਊਟਸਾਈਡਰ ਹਾਂ। ਇਹ ਸਭ ਆਪਣੀ-ਆਪਣੀ ਇਕ ਪਛਾਣ ਲੈ ਕੇ ਆਏ ਹਨ। ਇਨ੍ਹਾਂ ਦੇ ਨਾਲ ਕੰਮ ਕਰਕੇ ਕਾਫੀ ਮਜ਼ਾ ਆਉਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਲੋਕ ਆਪਣੀ ਗੱਲ ਕਹਿਣ ਤੋਂ ਡਰਦੇ ਨਹੀਂ ਹਨ।

ਸਕ੍ਰਿਪਟ ਰਾਈਟਰ ਦੇ ਕੋਲ ਕਹਾਣੀ ਹੈ ਤਾਂ ਕੁਨੈਕਟ ਕਰਨ ਦਾ ਕੀ ਪ੍ਰੋਸੈੱਸ ਹੁੰਦਾ ਹੈ?
ਹਾਂ, ਇੱਥੇ ਇਕ ਪ੍ਰੋਸੈੱਸ ਹੈ। ਜਿਵੇਂ ਮੈਂ ਦੱਸਿਆ ਕਿ ਪੂਰੀ ਫੈਮਿਲੀ ਉਸ ’ਤੇ ਕੰਮ ਕਰ ਰਹੀ ਹੁੰਦੀ ਹੈ। ਮੇਰੇ ਆਫਿਸ ਵਿਚ ਹਰ ਰੋਜ਼ ਜੇਕਰ ਮੈਂ ਐਵਰੇਜ ਕੱਢਾਂ ਤਾਂ ਸਾਲ ਦੇ 365 ਦਿਨ ’ਚ 365 ਸਕ੍ਰਿਪਟਾਂ ਸੁਣੀਆਂ ਜਾਂਦੀਆਂ ਹਨ। ਇਹ ਉਹ ਸਕ੍ਰਿਪਟਾਂ ਹਨ ਜੋ ਬਿਨਾਂ ਜਾਣ-ਪਛਾਣ ਵਾਲੇ ਰਾਈਟਰਜ਼ ਕੋਲੋਂ ਆਉਂਦੀਆਂ ਹਨ। ਇਕ ਨਵੇਂ ਰਾਈਟਰ ਤੋਂ ਇਕ ਨਵੀਂ ਕਹਾਣੀ ਮਿਲਦੀ ਹੈ। ਇਹ ਕਰਦੇ-ਕਰਦੇ ਇਕ ਡਿਪਾਰਟਮੈਂਟ ਸੈੱਟ ਹੋ ਗਿਆ ਹੈ, ਇੱਥੇ ਆਓ ਅਤੇ ਆਪਣੀ ਕਹਾਣੀ ਸੁਣਾਓ। ਮੇਰੇ ਇੱਥੋਂ ਤੁਹਾਡੇ ਕੋਲ ਇਕ ਕਾਲ ਆਵੇਗੀ। ਟੀਮ ਬੈਠ ਜਾਵੇਗੀ।
ਪਹਿਲਾਂ ਗੱਲਾਂ ਕਰਨਗੇ ਤੇ ਸਮਝ ਵਿਚ ਆਵੇਗਾ ਤਾਂ ਕਹਾਣੀ ਸੁਣ ਲੈਣਗੇ। ਇਸ ਸ਼ਹਿਰ ਵਿਚ ਬਹੁਤ ਸਾਰੇ ਚੰਗੇ ਰਾਈਟਰਜ਼ ਹਨ। ਕਾਫੀ ਕੁਝ ਕਰਨ ਤੋਂ ਬਾਅਦ ਵੀ ਤੁਹਾਨੂੰ ਕੰਮ ਘੱਟ ਲੱਗੇਗਾ। ਇਹ ਰਾਈਟਰਜ਼ ਦੇ ਲਈ ਕਾਫੀ ਮੁਸ਼ਕਿਲ ਹੈ ਪਰ ਸੰਘਰਸ਼ ਸਭ ਦਾ ਰਿਹਾ ਹੈ। ਮੈਨੂੰ ਚੰਗੇ ਤੋਂ ਯਾਦ ਹੈ, ਜਦੋਂ ਮੈਂ ਆਪਣੀ ਪਹਿਲੀ ਫਿਲਮ ਤਨੂੰ ਵੈਡਜ਼ ਮਨੂ ਬਣਾਈ ਸੀ ਤਾਂ ਕਾਫੀ ਸੰਘਰਸ਼ ਕਰਨਾ ਪਿਆ ਸੀ।


sunita

Content Editor

Related News